ਸੰਗਰੂਰ, 19 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਦੁਆਰਾ ਅੰਤਰਰਾਸ਼ਟਰੀ ਔਰਤ ਦਿਵਸ ਅਤੇ ਸ਼ਹੀਦ ਉਧਮ ਸਿੰਘ ਬਹਾਦਰੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।ਸੰਸਥਾ ਦੇ ਪ੍ਰਧਾਨ ਕਮਲਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਕਿਸ ਤਰ੍ਹਾਂ ਸ਼ਹੀਦ ਉਧਮ ਸਿੰਘ ਜੀ ਨੇ ਆਪਣਾ ਪੂਰਾ ਜੀਵਨ ਦੇਸ਼ ਦੇ ਲੇਖੇ ਲਾ ਦਿੱਤਾ ਅਤੇ ਕਿਸ ਪ੍ਰਕਾਰ ਔਰਤਾਂ ਦੇਸ਼ ਦੀ ਤਰੱਕੀ ਲਈ ਅੱਗੇ ਆ ਰਹੀਆਂ ਹਨ।ਪ੍ਰਸਿੱਧ ਸਾਹਿਤਕਾਰ ਮਾਸਟਰ ਬਲਵੀਰ ਚੰਦ ਲੌਂਗੋਵਾਲ ਨੇ ਔਰਤਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉੱਘੇ ਸਾਹਿਤਕਾਰ ਜੰਗੀਰ ਸਿੰਘ ਰਤਨ ਨੇ ਊਧਮ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ।ਭੋਲਾ ਸਿੰਘ ਸੰਗਰਾਮੀ ਵੱਲੋਂ ਇਨਕਲਾਬੀ ਗੀਤ ਗਾਏ ਗਏ।ਪ੍ਰੋਫੈਸਰ ਮਨੋਜ ਕੁਮਾਰ, ਤਰਕਸ਼ੀਲ ਸੁਸਾਇਟੀ ਵਲੋਂ ਜੁਝਾਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਵਿਖੇ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਦੇ ਪ੍ਰਧਾਨ ਹਰਪਾਲ ਸਿੰਘ, ਕਰਨੈਲ ਸਿੰਘ ਢੱਟ, ਸੰਸਥਾ ਦੇ ਮੈਂਬਰ ਪ੍ਰਮੋਦ ਕੁਮਾਰ, ਕਾਜ਼ਲ, ਰਾਜਵੰਤ ਕੌਰ, ਮਨਜੀਤ ਕੌਰ, ਨਿਰਪਾਲ ਸਿੰਘ, ਬਲਵੰਤ ਸਿੰਘ ਬੀਟਾ ਆਦਿ ਮੌਜ਼ੂਦ ਸਨ।
Check Also
ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਜੀ ਦੇ ਸ਼ਹੀਦੀ ਦਿਹਾੜੇ ਸ਼ਰਧਾਂਜਲੀ ਭੇਟ
ਸੰਗਰੂਰ, 25 ਮਾਰਚ (ਜਗਸੀਰ ਲੌਂਗੋਵਾਲ) – ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਜੀ ਦੇ ਸ਼ਹੀਦੀ ਦਿਹਾੜੇ …