ਸੰਗਰੂਰ, 20 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਵੱਲੋਂ ਸਮੇਂ-ਸਮੇਂ ‘ਤੇ ਸਮਾਜ ਵਿੱਚ ਲੋਕ ਭਲਾਈ ਦੇ ਕਾਰਜ਼ ਕਰਨ ਵਾਲੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਹੈ।ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਦੱਸਿਆ ਕਿ ਲਹਿਰਾ ਗਾਗਾ ਦੀ ਧਰਤੀ ਦੇ ਜ਼ੰਮਪਲ਼ ਉਘੇ ਸਮਾਜ ਸੇਵੀ ਅਤੇ ਸਫ਼ਲ ਕਾਰੋਬਾਰੀ ਮਨੀਸ਼ ਸਿੰਗਲਾ ਅਤੇ ਉਹਨਾਂ ਦੇ ਨਾਲ ਆਏ ਸਾਥੀਆਂ ਦਾ ਅੱਜ ਲਹਿਰਾਗਾਗਾ ਵਿਖੇ ਪਹੁੰਚਣ ‘ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਦੱਸਣਯੋਗ ਹੈ ਕਿ ਸਮਾਜ ਸੇਵੀ ਮਨੀਸ਼ ਸਿੰਗਲਾ ਹਿੰਦੂ ਸ਼ਿਵ ਸੈਨਾ ਟਕਸਾਲੀ ਦੇ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਵੀ ਹਨ।ਉਹ ਸਮਾਜ ਸੇਵੀ ਕੰਮਾਂ ਵਿੱਚ ਹਰ ਸਮੇਂ ਤਿਆਰ ਰਹਿੰਦੇ ਹਨ।ਲੋਕ ਕਲਾ ਮੰਚ ਵੈਲਫੇਅਰ ਕਮੇਟੀ ਲਹਿਰਾਗਾਗਾ ਦੀ ਸਮੁੱਚੀ ਟੀਮ ਵਲੋਂ ਸਮਾਜ ਸੇਵੀ ਮਨੀਸ਼ ਸਿੰਗਲਾ ਦੀਆਂ ਸਮਾਜਿਕ ਗਤੀਵਿਧੀਆਂ ਨੂੰ ਦੇਖਦਿਆਂ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਭੇਟ ਕੀਤਾ ਗਿਆ।
ਐਡਵੋਕੇਟ ਮੁਕੇਸ਼ ਕੁਮਾਰ ਗਰਗ ਨਾਭਾ, ਲਵਨ ਸ਼ਰਮਾ ਨਸ਼ਨਲ ਅਡਵਾਈਜ਼ਰ ਹਿੰਦੂ ਸ਼ਿਵ ਸੈਨਾ ਟਕਸਾਲੀ, ਰਾਜ ਸ਼ਰਮਾ ਪ੍ਰਧਾਨ ਜੈ ਸ੍ਰੀ ਮਹਾਂਕਾਲੀ ਮੰਦਿਰ ਕਮੇਟੀ ਲਹਿਰਾਗਾਗਾ, ਮਨਜੀਤ ਸ਼ਰਮਾ ਜੇ.ਈ, ਰਾਕੇਸ਼ ਗਰਗ ਵਾਇਸ ਪ੍ਰਧਾਨ ਆੜਤੀਆਂ ਐਸੋਸੀਏਸ਼ਨ, ਰਾਜ ਖਾਲਸਾ, ਸੀਨੀਅਰ ਆਗੂ ਸੇਵਕ ਗਾਗਾ, ਮੈਨੇਜਰ ਮਨਮੋਹਨ ਸ਼ਰਮਾ, ਸਤੀਸ਼ ਗਰਗ, ਪੱਤਰਕਾਰ ਰਤਨ ਲਾਲ ਗਰਗ ਅਤੇ ਮੰਦਿਰ ਕਮੇਟੀ ਦੇ ਹੋਰ ਆਗੂ ਹਾਜ਼ਰ ਸਨ।ਮਨੀਸ਼ ਸਿੰਗਲਾ ਨੇ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਦੇ ਪ੍ਰਧਾਨ ਅਸ਼ੋਕ ਮਸਤੀ ਅਤੇ ਇਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।
Check Also
ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਜੀ ਦੇ ਸ਼ਹੀਦੀ ਦਿਹਾੜੇ ਸ਼ਰਧਾਂਜਲੀ ਭੇਟ
ਸੰਗਰੂਰ, 25 ਮਾਰਚ (ਜਗਸੀਰ ਲੌਂਗੋਵਾਲ) – ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਜੀ ਦੇ ਸ਼ਹੀਦੀ ਦਿਹਾੜੇ …