ਭੀਖੀ, 26 ਮਾਰਚ (ਕਮਲ ਜ਼ਿੰਦਲ) – ਡੇਰਾ ਸਿੱਧ ਬਾਬਾ ਬਲਵੰਤ ਮੁਨੀ ਜੀ ਦੀ ਅਪਾਰ ਕਿਰਪਾ ਨਾਲ ਭੀਖੀ ਡੇਰੇ ਵਿੱਚ ਬਾਬਾ ਦਰਸ਼ਨ ਮੁਨੀ ਦੀ ਰਹਿਨੁਮਾਈ ਹੇਠ ਲੋੜਵੰਦ ਮਰੀਜ਼ਾਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।ਕੈਂਪ ਵਿੱਚ ਡਾਕਟਰ ਗਗਨਦੀਪ ਸਿੰਘ ਅਤੇ ਡਾ. ਅਪਰਨਾ ਚੁਰੱਸੀਆ ਵਲੋਂ ਮਰੀਜ਼ਾਂ ਦੀਆਂ ਕੰਨ, ਗਲਾ, ਨੱਕ, ਦੰਦ ਆਦਿ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ।ਡਾਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ 250 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ ਅਤੇ ਕੁੱਝ ਮਰੀਜ਼ਾਂ ਦੇ ਜਿਆਦਾ ਪ੍ਰਾਬਲਮ ਹੋਣ ਕਾਰਨ ਉਹਨਾਂ ਨੂੰ ਆਪਰੇਸ਼ਨ ਲਈ ਬਰਨਾਲਾ ਹਸਪਤਾਲ ਸੱਦਿਆ ਗਿਆ ਹੈ ਅਤੇ ਬਾਕੀ ਮਰੀਜ਼ਾਂ ਦੀ ਜਾਂਚ ਕਰਕੇ ਦਵਾਈ ਦਿੱਤੀ ਗਈ ਹੈ।ਉਹਨਾਂ ਡੇਰੇ ਦੇ ਮਹੰਤ ਬਾਬਾ ਦਰਸ਼ਨ ਮੁਨੀ ਜੀ ਦਾ ਇਸ ਸੇਵਾ ਲਈ ਧੰਨਵਾਦ ਕੀਤਾ।ਇਸ ਮੌਕੇ ਵੱਡੀ ਗਿਣਤੀ ‘ਚ ਮਰੀਜ਼ ਅਤੇ ਸੰਗਤ ਹਾਜ਼ਰ ਸੀ।
Check Also
ਪ੍ਰਸਿੱਧ ਕੰਪਨੀਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 30 ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ …