Friday, June 13, 2025

ਰਾਸ਼ਟਰ ਪੱਧਰੀ ਚੁਣੌਤੀ `ਚ ਸਲਾਈਟ ਦੀ ਟੀਮ ਨੇ ਸਰਵੋਤਮ 8 ‘ਚ ਬਣਾਇਆ ਆਪਣਾ ਸਥਾਨ

ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਜੇਤੂਆਂ ਦਾ ਕੀਤਾ ਐਲਾਨ

ਸੰਗਰੂਰ, 29 ਮਾਰਚ (ਜਗਸੀਰ ਲੌਂਗੋਵਾਲ) – ਭਾਰਤ ਸਰਕਾਰ ਦੀ ਪ੍ਰਮੁੱਖ ਤਕਨੀਕੀ ਸੰਸਥਾ ਸੰਤ ਲੌਂਗੋਵਾਲ ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਲੌਂਗੋਵਾਲ ਸਲਾਈਟ (ਡੀਮਡ ਯੂਨਵਰਸਿਟੀ) ਦੀ ਟੀਮ ਐਮਟ ਨੇ ਭਾਰਤੀ ਵੈਬ ਬ੍ਰਾਊਜ਼ਰ ਵਿਕਾਸ ਚੁਣੌਤੀ `ਚ 434 ਟੀਮਾਂ `ਚੋਂ ਪਹਿਲੀਆਂ 8 ਟੀਮਾਂ `ਚ ਆਪਣਾ ਸਥਾਨ ਬਣਾ ਕੇ ਮਹੱਤਵਪੂਰਨ ਉਪਲੱਬਧੀ ਹਾਸਲ ਕੀਤੀ ਹੈ।
ਇਹ ਰਾਸ਼ਟਰ ਪੱਧਰੀ ਚੁਣੌਤੀ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੰਚਾਰ ਤਕਨਾਲੋਜੀ ਮੰਤਰਾਲੇ ਵਲੋਂ ਆਯੋਜਿਤ ਕੀਤੀ ਗਈ, ਜਿਸ ਦਾ ਉਦੇਸ਼ ਇੱਕ ਸੁਰੱਖਿਅਤ ਅਤੇ ਦੇਸੀ ਵੈਬ ਬ੍ਰਾਊਜ਼ਰ ਤਿਆਰ ਕਰਨਾ ਹੈ, ਜੋ ਆਤਮ-ਨਿਰਭਰ ਭਾਰਤ ਮੁਹਿੰਮ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ।ਇਲੈਕਟ੍ਰੋਨਿਕ ਇੰਜੀਨੀਅਰਿੰਗ ਦੇ ਪ੍ਰੋ. ਏ.ਐਸ ਅਰੋੜਾ ਅਤੇ ਡਾ. ਜਗਦੀਪ ਸਿੰਘ ਸਹਾਇਕ ਪ੍ਰੋਫੈਸਰ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ ਦੇ ਮਾਰਗਦਰਸ਼ਨ ਹੇਠ ਇਸ ਟੀਮ ਨੇ ਇੱਕ ਨਵਾਂ, ਸੁਰੱਖਿਅਤ ਅਤੇ ਹੁਨਰਮੰਦ ਵੈਬ ਬ੍ਰਾਊਜ਼ਰ ਡਿਜ਼਼ਾਈਨ ਕੀਤਾ।ਉਨ੍ਹਾਂ ਦੀ ਇਸ ਮਹੱਤਵਪੂਰਨ ਉਪਲੱਬਧੀ ਨੂੰ ਰੇਲ ਭਵਨ ਨਵੀਂ ਦਿੱਲੀ `ਚ ਸਨਮਾਨ ਮਿਲਿਆ, ਜਿਥੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਜੇਤੂਆਂ ਦਾ ਐਲਾਨ ਕਰਦਿਆਂ ਉਨ੍ਹਾਂ ਦੀ ਤਕਨੀਕੀ ਨਿਪੁੰਨਤਾ ਅਤੇ ਭਾਰਤ ਦੀ ਡਿਜੀਟਲ ਆਤਮਨਿਰਭਰਤਾ `ਚ ਯੋਗਦਾਨ ਦੀ ਸ਼ਲਾਘਾ ਕੀਤੀ।ਇਸ ਮੁਕਾਬਲੇ ਦਾ ਮੁੱਖ ਉਦੇਸ਼ ਡਾਟਾ ਸੁਰੱਖਿਆ, ਡਿਜ਼ੀਟਲ ਆਤਮ-ਨਿਰਭਰਤਾ ਅਤੇ ਉਚ ਤਕਨੀਕੀ ਵੈਬ ਨਿਰਮਾਣ `ਤੇ ਸੀ।ਇਸ ਟੀਮ ਵਲੋਂ ਵਿਕਸਤ ਵੈਬ ਬ੍ਰਾਊਜ਼ਰ ਦੀਆਂ ਮੁੱਖ ਵਿਸ਼ੇਸ਼ਤਾਵਾਂ `ਚ ਸੀ.ਸੀ.ਏ ਇੰਡੀਆ ਰੂਟ ਸਰਟੀਫਿਕੇਟ, ਡਿਜ਼ੀਟਲ ਸਾਈਨਿੰਗ, ਵੈਬ ਸਹਿਯੋਗ ਅਤੇ ਬਹੁ-ਭਾਸ਼ਾਈ ਸਮਰਥਨ ਸ਼਼ਾਮਲ ਹਨ।ਸਲਾਈਟ ਦੇ ਡਾਇਰੈਕਟਰ (ਡਾ.) ਮਣੀ ਕਾਂਤ ਪਾਸਵਾਨ ਨੇ ਟੀਮ ਦੀ ਕਾਰਗੁਜ਼ਾਰੀ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਰਾਸ਼ਟਰੀ ਪੱਧਰ `ਤੇ ਸਰਵੋਤਮ 8 `ਚ ਪਹੁੰਚਣਾ ਸਲਾਈਟ ਲਈ ਇੱਕ ਮਹੱਤਵਪੂਰਨ ਉਪਲੱਬਧੀ ਹੈ।ਇਹ ਸਫਲਤਾ ਭਾਰਤ ਦੀ ਡਿਜ਼ੀਟਲ ਤਕਨੀਕ ਅਤੇ ਨੈਟਵਰਕ `ਚ ਵਧ ਰਹੀ ਸਮਰੱਥਾ ਨੂੰ ਦਰਸਾਉਂਦੀ ਹੈ।

 

 

Check Also

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …