ਸੰਗਰੂਰ, 3 ਅਪ੍ਰੈਲ (ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਸ਼ਾਹਪੁਰ ਕਲਾਂ ਦੀ ਜ਼ੰਮਪਲ ਹੋਣਹਾਰ ਐਨ.ਆਰ.ਆਈ ਬੱਚੀ ਮਨਦੀਪ ਕੌਰ ਸਪੁੱਤਰੀ ਬੂਟਾ ਸਿੰਘ ਵਲੋਂ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਆਪਣੇ ਜੱਦੀ ਪਿੰਡ ਸ਼ਾਹਪੁਰ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੂੰ ਆਪਣੀ ਨੇਕ ਕਮਾਈ ਵਿੱਚੋਂ ਪਾਣੀ ਵਾਲੀਆਂ ਬੋਤਲਾਂ ਦਿੱਤੀਆਂ ਗਈਆਂ।ਮਾਸਟਰ ਨਰਿੰਦਰਪਾਲ ਸ਼ਰਮਾ ਨੇ ਬੱਚੀ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਥੇ ਅੱਜ ਦੇ ਬੱਚੇ ਮਹਿੰਗੇ-ਮਹਿੰਗੇ ਹੋਟਲਾਂ ਵਿੱਚ ਫਜ਼ੂਲ ਖਰਚੀ ਕਰਕੇ ਆਪਣੇ ਜਨਮ ਦਿਨ ਮਨਾਉਂਦੇ ਹਨ, ਉਥੇ ਹੀ ਨਵੀਂ ਪਿਰਤ ਪਾਉਂਦਿਆਂ ਹੋਣਹਾਰ ਬੱਚੀ ਮਨਦੀਪ ਕੌਰ ਆਸਟਰੇਲੀਆ ਨੇ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਛੋਟੇ-ਛੋਟੇ ਬੱਚਿਆਂ ਨੂੰ ਪਾਣੀ ਵਾਲੀਆਂ ਬੋਤਲਾਂ ਦੇ ਕੇ ਆਪਣੇ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤਾੀ।ਉਨ੍ਹਾਂ ਕਿਹਾ ਕਿ ਹਰੇਕ ਇਨਸਾਨ ਨੂੰ ਫਜ਼ੂਲ ਖਰਚੇ ਛੱਡ ਕੇ ਲੋੜਵੰਦਾਂ ਨੂੰ ਦਾਨ ਦੇ ਕੇ ਆਪਣੇ ਜਨਮ ਦਿਨ ਮਨਾਉਣੇ ਚਾਹੀਦੇ ਹਨ।ਇਸ ਸਮੇਂ ਲੜਕੀ ਦੇ ਪਿਤਾ ਬੂਟਾ ਸਿੰਘ, ਭਰਾ ਸੁਖਜਿੰਦਰ ਸਿੰਘ, ਮਾਸਟਰ ਹਰਦੇਵ ਸਿੰਘ ਚੀਮਾਂ, ਮਾਸਟਰ ਗੁਰਪ੍ਰੀਤ ਸਿੰਘ ਟੋਨੀ, ਮੈਡਮ ਯਾਦਵਿੰਦਰ ਕੌਰ, ਮੈਡਮ ਕਿਰਨਦੀਪ ਕੌਰ, ਮੈਡਮ ਗੁਰਮੀਤ ਕੌਰ, ਮੈਡਮ ਸੁਖਪਾਲ ਕੌਰ, ਮੈਡਮ ਰਾਣੀ ਕੌਰ ਤੇ ਮਿਸ ਗਗਨਦੀਪ ਕੌਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਫਲੋਰਾ ਐਂਡ ਫੌਨਾ ਸੋਸਾਇਟੀ ਵੱਲੋਂ …