ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਵਿਦਿਆਰਥਣਾਂ ਨੇ ਦਸੰਬਰ 2024 ਵਿੱਚ ਹੋਈਆਂ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ
ਜਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।ਐਮ.ਏ ਫਾਈਨ ਆਰਟਸ, ਸਮੈਸਟਰ-ਤੀਜਾ ਦੀ ਵਿਦਿਆਰਥਣ ਵਿਧੂ ਨੇ 9.40 ਸੀ.ਜੀ.ਪੀ.ਏ ਪ੍ਰਾਪਤ ਕਰਕੇ ਜਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਐਮ.ਏ ਫਾਈਨ ਆਰਟਸ ਸਮੈਸਟਰ-ਪਹਿਲਾ ਦੀਆਂ ਵਿਦਿਆਰਥਣਾਂ ਸਮੀਖਿਆ ਅਤੇ ਜਾਨ੍ਹਵੀ ਨੇ 8.80 ਸੀ.ਜੀ.ਪੀ.ਏ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਅਕਾਦਮਿਕ ਖੇਤਰ ਵਿੱਚ ਸਫਲ ਹੋਣ ਲਈ ਲੋੜੀਂਦੇ ਸਮਰਪਣ ਅਤੇ ਲਗਨ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਕਲਾਤਮਕ ਉੱਤਮਤਾ ਦੀ ਵੀ ਸ਼ਲਾਘਾ ਕੀਤੀ।
ਡਾ. ਸਿਮਰਦੀਪ ਡੀਨ ਅਕਾਦਮਿਕ, ਮਿਸ ਕਿਰਨ ਗੁਪਤਾ ਡੀਨ ਐਡਮਿਸ਼ਨ, ਸ਼੍ਰੀਮਤੀ ਸਪਨਾ ਸਹਾਇਕ ਪ੍ਰੋਫੈਸਰ, ਪੀ.ਜੀ ਕੰਪਿਊਟਰ ਸਾਇੰਸ ਵਿਭਾਗਅਤੇ ਸ਼੍ਰੀਮਤੀ ਸ਼ੇਫਾਲੀ ਜੌਹਰ ਮੁਖੀ ਪੀ.ਜੀ ਫਾਈਨ ਆਰਟਸ ਵਿਭਾਗ ਨੇ ਵਿਦਿਆਰਥਣਾਂ ਦੀਆਂ ਪ੍ਰਾਪਤੀਆਂ `ਤੇ ਮਾਣ ਪ੍ਰਗਟ ਕਰਦੇ ਹੋਏ ਆਸ਼ੀਰਵਾਦ ਦਿੱਤਾ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media