ਸੰਗਰੂਰ, 6 ਜੂਨ (ਜਗਸੀਰ ਲੌਂਗੋਵਾਲ) – ਬਾਂਸਲ’ਜ਼ ਗਰੁੱਪ ਸੂਲਰ ਘਰਾਟ ਦੇ ਐਮ.ਡੀ ਸੰਜੀਵ ਬਾਂਸਲ ਵੱਲੋਂ ਆਪਣੀ ਮਾਤਾ ਦਰਸ਼ਨਾ ਦੇਵੀ ਦੀ 12ਵੀਂ ਬਰਸੀ ਨੂੰ ਸਮਰਪਿਤ ਮੁਫ਼ਤ ਮੈਡੀਕਲ ਅਤੇ ਕੈਂਸਰ ਜਾਂਚ ਕੈਂਪ ਬਾਬਾ ਬੈਰਸੀਆਣਾ ਸਾਹਿਬ ਚੈਰੀਟੇਬਲ ਹਸਪਤਾਲ ਦਿੜ੍ਹਬਾ ਵਿਖੇ ਲਗਾਇਆ ਗਿਆ।ਕੈਂਪ ਵਿੱਚ ਲਗਭਗ 1700 ਦੇ ਕਰੀਬ ਮਰੀਜ਼ਾਂ ਦੀਆ ਵੱਖ-ਵੱਖ ਬਿਮਾਰੀਆਂ ਦਾ ਇਲਾਜ਼ ਕੀਤਾ ਗਿਆ।ਮੁੱਖ ਮਹਿਮਾਨ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੇ ਕੈਂਪ ਦੀ ਸ਼ਲਾਘਾ ਕਰਦਿਆ ਕਿਹਾ ਕਿ ਬਾਂਸਲ ਪਰਿਵਾਰ ਵਲੋਂ ਆਪਣੀ ਮਾਤਾ ਦੀ ਯਾਦ ਵਿੱਚ ਹਰ ਸਾਲ ਕੈਂਪ ਲਗਾ ਕੇ ਉਹਨਾਂ ਨੂੰ ਸਮਰਪਿਤ ਕਰਨਾ ਇਲਾਕੇ ਦੀ ਬਹੁਤ ਵੱਡੀ ਸੇਵਾ ਹੈ।ਕੈਂਪ ਦਾ ਉਦਘਾਟਨ ਕਰਦੇ ਹੋਏ ਜਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਸੰਜੀਵ ਬਾਂਸਲ ਦੇ ਇਸ ਉਦਮ ਦੀ ਸ਼ਲਾਘਾ ਕੀਤੀ।ਦਵਿੰਦਰ ਅੱਤਰੀ ਐਸ.ਪੀ ਨੇ ਕਿਹਾ ਕਿ ਮਾਤਾ ਦਰਸ਼ਨਾ ਦੇਵੀ ਬਹੁਤ ਨੇਕ ਤੇ ਦਿਆਲੂ ਸਨ।ਸਹਾਇਕ ਟੈਕਸ ਕਮਿਸ਼ਨਰ ਰੋਹਿਤ ਗਰਗ ਨੇ ਕੈਂਪ ਪ੍ਰਬੰਧਕਾਂ ਦੀ ਵਧੀਆ ਵਿਵਸਥਾ ਲਈ ਤਾਰੀਫ਼ ਕੀਤੀ।ਫਿਲਮੀ ਅਦਾਕਾਰ ਕਰਮਜੀਤ ਅਨਮੋਲ ਨੇ ਆਪਣੇ ਨੇੜਲੇ ਮਿੱਤਰ ਸੰਜੀਵ ਬਾਂਸਲ ਨੂੰ ਸ਼ਾਬਾਸ਼ ਦਿੰਦਿਆ ਕਿਹਾ ਕਿ ਮਾਤਾ ਦੀ ਯਾਦ ਵਿੱਚ ਇਸ ਤਰ੍ਹਾਂ ਦੇ ਕੰਮ ਨਿਰੰਤਰ ਜਾਰੀ ਰਹਿਣਗੇ।
ਇਸ ਮੌਕੇ ਤਪਿੰਦਰ ਸੋਹੀ ਓ.ਐਸ.ਡੀ ਵਿੱਤ ਮੰਤਰੀ, ਦਿੜ੍ਹਬਾ ਦੇ ਐਸ.ਡੀ.ਐਮ ਰਾਜੇਸ਼ ਸ਼ਰਮਾ, ਡੀ.ਐਸ.ਪੀ ਡਾ. ਰੁਪਿੰਦਰ ਬਾਜਵਾ ਤੋ ਇਲਾਵਾ ਰਾਜ ਕੁਮਾਰ ਕਾਰਜਕਾਰੀ ਪ੍ਰਧਾਨ ਹਸਪਤਾਲ, ਬਾਂਸਲ ਗਰੁੱਪ ਦੇ ਚੇਅਰਮੈਨ ਸ਼ਾਮ ਲਾਲ ਬਾਂਸਲ, ਕੋਪਲ ਦੇ ਡਾਇਰੈਕਟਰ ਨਵੀਨ ਬਾਂਸਲ, ਹੈਲਿਕ ਬਾਂਸਲ, ਚੇਅਰਮੈਨ ਇੰਪਰੂਵਮੈਂਟ ਟਰੱਸਟ ਪੀਤੂ ਸਰਪੰਚ, ਜਸਵੀਰ ਕੌਰ ਚੇਅਰਪਰਸਨ ਮਾਰਕਿਟ ਕਮੇਟੀ, ਮਨਿੰਦਰ ਘੁਮਾਣ ਪ੍ਰਧਾਨ ਨਗਰ ਪੰਚਾਇਤ, ਰਾਜੇਸ਼ ਗੋਪ, ਹਰਿੰਦਰ ਗੋਇਲ, ਕਸ਼ਮੀਰ ਸਿੰਘ ਅਤੇ ਗੁਰਮੇਲ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …