ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਹਰਿਆਣਾ ਸਰਕਾਰ ਦੁਆਰਾ ਪ੍ਰਮਾਣਿਤ ਕੀਤੇ ਗਏ ਹਰਿਆਣਾ ਗਿਆਨ ਨਿਗਮ ਲਿਮਟਿਡ (ਐਚ.ਕੇ.ਸੀ.ਐਲ) ਨਾਲ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤੇ ਮੁਤਾਬਕ ਐਚ.ਕੇ.ਸੀ.ਐਲ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ-2020), ਰਾਸ਼ਟਰੀ ਕ੍ਰੈਡਿਟ ਫ਼ਰੇਮਵਰਕ-2023, ਰਾਸ਼ਟਰੀ ਉਚ ਸਿੱਖਆ ਯੋਗਤਾ ਫਰੇਮਵਰਕ ਦੇ ਪਰਿਵਰਤਨਸ਼ੀਲ ਸਿਧਾਂਤਾਂ ਦੀ ਪਾਲਣਾ ’ਚ ਅਤੇ ਐਨ.ਈ.ਪੀ ਨੂੰ ਲਾਗੂ ਕਰਨ ਲਈ ਯੂ.ਜੀ.ਸੀ, ਏ.ਆਈ.ਸੀ.ਟੀ.ਈ ਆਦਿ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ’ਚ ਕਾਲਜ ’ਚ ਬਹੁ-ਅਨੁਸ਼ਾਸਨੀ ਉੱਚ ਸਿੱਖਿਆ ਈਕੋਸਿਸਟਮ ਬਣਾਉਣ ’ਚ ਲੌਜਿਸਟਿਕ ਸਹਾਇਤਾ ਪ੍ਰਦਾਨ ਕਰੇਗਾ।
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਪਿ੍ਰੰਸੀਪਲ ਡਾ. ਆਤਮ ਸਿੰਘ ਰੰਧਾਵਾ ਅਤੇ ਖਾਲਸਾ ਗਲੋਬਲ ਰੀਚ ਸਕਿਲ ਡਿਵੈਲਪਮੈਂਟ ਸੈਂਟਰ ਦੇ ਡਾਇਰੈਕਟਰ ਡਾ. ਅਜੈ ਸਹਿਗਲ ਨੂੰ ਇਸ ਨਵੀਨਤਾਕਾਰੀ ਕਦਮ ਲਈ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਪ੍ਰਿੰ: ਡਾ. ਰੰਧਾਵਾ ਅਤੇ ਐਚ.ਕੇ.ਸੀ.ਐਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ ਅਭਿਜੀਤ ਕੁਲਕਰਨੀ ਦਰਮਿਆਨ ਹੋਏ ਉਕਤ ਸਮਝੌਤੇ ’ਤੇ ਦਸਤਖ਼ਤ ਨਾਲ ਸਮਾਜ ਨੂੰ ਵੱਡੇ ਪੱਧਰ ’ਤੇ ਲਾਭ ਹੋਵੇਗਾ।
ਪਿ੍ਰੰ: ਡਾ. ਰੰਧਾਵਾ ਨੇ ਦੱਸਿਆ ਕਿ ਉਕਤ ਉਦੇਸ਼ ਲਈ ਕਾਲਜ ਦਾ ਖਾਲਸਾ ਗਲੋਬਲ ਰੀਚ ਸਕਿਲ ਡਿਵੈਲਪਮੈਂਟ ਸੈਂਟਰ ਅਤੇ ਐਚ.ਕੇ.ਸੀ.ਐਲ ਸਾਂਝੇ ਤੌਰ ’ਤੇ ਲਗਭਗ 30 ਹੁਨਰ ਵਿਕਾਸ ਪ੍ਰੋਗਰਾਮ ਚਲਾਉਣਗੇ ਜੋ ਸਮਾਜ ਦੇ ਵੱਖ-ਵੱਖ ਖੇਤਰਾਂ ’ਚ ਹੁਨਰਮੰਦ ਪੇਸ਼ੇਵਰ ਪੈਦਾ ਕਰਨਗੇ।ਉਨ੍ਹਾਂ ਕਿਹਾ ਕਿ ਹੁਨਰਮੰਦ ਪੇਸ਼ੇਵਰਾਂ ਦੀ ਸਖ਼ਤ ਲੋੜ ਹੈ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਹੁਨਰ ਪ੍ਰਦਾਨ ਕਰਨ ਅਤੇ ਇਸ ਪਾੜੇ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਕਾਲਜ ਦਾ ਸੈਂਟਰ ਪਹਿਲਾਂ ਹੀ ਵੈਬ ਡਿਜ਼ਾਈਨਿੰਗ, ਕੰਪਿਊਟਰਾਈਜ਼ਡ ਅਕਾਊਂਟਿੰਗ, ਸੰਚਾਰ ਹੁਨਰ ਅਤੇ ਸ਼ਖਸੀਅਤ ਵਿਕਾਸ, ਗੁਰਬਾਣੀ ਸੰਗੀਤ, ਡਿਪਲੋਮਾ ਇਨ ਇਲੈਕਟ੍ਰੀਸ਼ੀਅਨ, ਕਟਿੰਗ, ਸਿਲਾਈ ਅਤੇ ਟੇਲਰਿੰਗ, ਫਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਅਤੇ ਆਫਿਸ ਆਟੋਮੇਸ਼ਨ ਆਦਿ ਸਮੇਤ ਥੋੜ੍ਹੇ ਸਮੇਂ ਦੇ ਹੁਨਰ ਵਿਕਾਸ ਪ੍ਰੋਗਰਾਮ ਚਲਾ ਰਿਹਾ ਹੈ।
ਇਸ ਮੌਕੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ, ਡਾ. ਅਮਿਤ ਆਨੰਦ, ਡਾ. ਐਸ.ਐਸ ਮੰਟੋ, ਅਸ਼ੀਸ਼ ਕੁਮਾਰ, ਵਿਕਾਸ ਬਿਸ਼ਨੋਈ ਮੌਜ਼ੂਦ ਸਨ।
Check Also
ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ
ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …