ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਿੰਡ ਕਦਰ ਨਗਰ ਮੁਨਸ਼ੀਵਾਲਾ ਵਿਖੇ ਭਾਜਪਾ ਵਲੋਂ ਕੈਂਪ ਲਗਾਇਆ।ਰਣਧੀਰ ਸਿੰਘ ਕਲੇਰ ਮੀਤ ਪ੍ਰਧਾਨ ਭਾਜਪਾ ਕਿਸਾਨ ਮੋਰਚਾ ਪੰਜਾਬ ਨੇ ਦੱਸਿਆ ਕਿ ਬੀਜੇਪੀ ਦੇ ਸੇਵਾਦਾਰ ਤੁਹਾਡੇ ਦੁਆਰ ਤਹਿਤ ਉਲੀਕੇ ਪ੍ਰੋਗਰਾਮ ਅਨੁਸਾਰ ਕੇਂਦਰ ਸਰਕਾਰ ਦੀਆ ਸਕੀਮਾਂ ਪਿੰਡ-ਪਿੰਡ, ਘਰ-ਘਰ ਤੱਕ ਪਹੁੰਚਾਉਣ ਲਈ ਅੱਜ ਕੈਂਪ ਲਗਾਇਆ ਗਿਆ।ਜਿਸ ਦੌਰਾਨ ਆਯੂਸ਼ਮਾਨ ਕਾਰਡ, ਆਯੂਸ਼ਮਾਨ ਕਾਰਡ 5 ਲੱਖ ਤੱਕ ਮੁਫ਼ਤ ਇਲਾਜ਼, ਕਿਸਾਨ ਸਨਮਾਨ ਨਿਧੀ, ਅਵਾਸ ਯੋਜਨਾ, ਈ-ਸ਼੍ਰਮ ਕਾਰਡ, ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ, ਬੁੱਢਾਪਾ ਪੈਨਸ਼ਨ, ਪ੍ਰਧਾਨ ਮੰਤਰੀ ਸੂਰਯਾ ਘਰ ਮੁਫ਼ਤ ਬਿਜਲੀ ਯੋਜਨਾ, ਟੂਲ ਕਿੱਟ ਵੰਡ ਪ੍ਰੋਗਰਾਮ ਅਤੇ ਕਾਰਡ ਬਣਾਏ ਜਾਣਗੇ।
ਇਸ ਸਮੇਂ ਰਿਸ਼ੀਪਾਲ ਖਹਿਰਾ ਹਲਕਾ ਇੰਚਾਰਜ਼ (ਬੀਜੇਪੀ), ਚਜੋਰਾ ਸਿੰਘ ਕੜਿਆਲ ਸੈਕਟਰੀ ਭਾਜਪਾ ਕਿਸਾਨ ਮੋਰਚਾ ਪੰਜਾਬ, ਗੁਰਧਿਆਨ ਸਿੰਘ ਕੜਿਆਲ, ਲਖਵੀਰ ਸਿੰਘ ਮੁਨਸ਼ੀਵਾਲਾ, ਮਾਲਕ ਸਿੰਘ, ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …