ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ/ ਬਲਜੀਤ ਸਿੰਘ ਬੱਲ)- ਹਲਕਾ ਕੇਂਦਰੀ ਅਧੀਨ ਪੈਂਦੀ ਵਾਰਡ ਨੰ: 59 ਦੇ ਪਿੰਡ ਅੰਨਗੜ੍ਹ ਵਿਖੇ ਅਸ਼ੋਕ ਸਿੰਘ ਲੱਧੜ ਦੀ ਅਗਵਾਈ ‘ਚ ਮਾਘੀ ਦੇ ਤਿਉਹਾਰ ਮੌਕੇ ਵਿਧਵਾ ਔਰਤਾਂ ਅਤੇ ਬਜੁਰਗਾਂ ਲੋਕਾਂ ਨੂੰ ਪੈਨਸ਼ਨ ਵੰਡਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਤੇ ਮਾਝਾ ਜੋਨ ਦੇ ਇੰਚਾਰਜ ਸ੍ਰੀ ਓਮ ਪ੍ਰਕਾਸ਼ ਸੋਨੀ ਵਿਸ਼ੇਸ਼ ਤੌਰ ‘ਤੇ ਪੁੱਜੇ।ਵਿਧਾਇਕ ਸੋਨੀ ਨੇ ਲੋਕਾਂ ਨੂੰ ਪੈਨਸ਼ਨਾਂ ਵੰਡਣ ਉਪਰੰਤ ਮਾਘੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਬਜੁਰਗ ਤੇ ਗਰੀਬ ਲੋਕਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਧਰਮ ਹੈ ਅਤੇ ਉਨਾਂ ਨੂੰ ਸ਼ਹਿਰ ਵਿਚ ਕਿਸੇ ਵੀ ਤਰ੍ਹਾਂ ਵੀ ਮੁਸ਼ਕਿਲ ਨਹੀ ਆਉਣ ਦੇਣਗੇ।ਅਸ਼ੋਕ ਸਿੰਘ ਲੱਧੜ ਅਤੇ ਇਲਾਕਾ ਨਿਵਾਸੀਆਂ ਵੱਲੋ ਵਿਧਾਇਕ ਓ. ਪੀ. ਸੋਨੀ ਤੇ ਲੋਕ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਵਿਕਾਸ ਸੋਨੀ ਨੂੰ ਸਨਮਾਨਿਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜਸਵਿੰਦਰ ਸਿੰਘ ਸਮਰਾ, ਪਰਮਜੀਤ ਸਿੰਘ ਚੋਪੜਾ, ਵਿਕਰਮ ਪਹਿਲਵਾਨ, ਅਸ਼ਵਨੀ ਸਹਿਦੇਵ, ਪ੍ਰਵੇਸ਼ ਗੁਲਾਟੀ, ਕਾਲਾ ਪ੍ਰਧਾਨ, ਰਵੀ ਕਾਂਤ, ਬਿੱਟੂ ਪਹਿਲਵਾਨ, ਰਾਜੂ ਕਿੰਗ, ਮੁਨੀਸ਼, ਛਿੰਦਰਪਾਲ, ਹਕਮ ਸਿੰਘ ਲੱਧੜ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …