ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਵਿਦਿਆਰਥੀ ਜੈਤਿਕ ਅਰੋੜਾ ਨੇ ਰਾਸ਼ਟਰੀ ਪੱਧਰੀ ਅਬੈਕਸ ਚੈਂਪੀਅਨਸ਼ਿਪ ਵਿੱਚ ਚਾਰ ਟ੍ਰਾਫੀਆਂ ਜਿੱਤ ਕੇ ਇੱਕ ਗੌਰਵਮਈ ਮੀਲ ਪੱਥਰ ਸਥਾਪਿਤ ਕੀਤਾ।ਇਹ ਮੁਕਾਬਲਾ 14 ਅਕਤੂਬਰ 2025 ਨੂੰ ਅੰਮ੍ਰਿਤਸਰ ਵਿੱਚ ਅਯੋਜਿਤ ਕੀਤਾ ਗਿਆ ਸੀ।ਉਸ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਚਾਰ ਟ੍ਰਾਫੀਆਂ ਹਾਸਲ ਕੀਤੀਆਂ।ਉਸ ਨੇ ਸ਼ੁੱਧਤਾ ਵਿੱਚ ਪਹਿਲਾ ਰਨਰਅਪ, ਗਤੀ ਵਿੱਚ ਦੂਜਾ ਸਥਾਨ, ਬਾਈ ਸੀਇੰਗ ਵਿੱਚ ਸੁਪਰ ਚੈਂਪ ਛੇਵਾਂ ਇਨਾਮ ਪ੍ਰਾਪਤ ਕੀਤਾ।ਇਨਾਮ ਵੰਡ ਸਮਾਰੋਹ 14 ਦਸੰਬਰ 2025 ਨੂੰ ਦਿੱਲੀ ਦੇ ਕੇਦਾਰਨਾਥ ਸਾਹਨੀ ਆਡੀਟੋਰੀਅਮ ਵਿੱਚ ਆਯੋਜਿਤ ਕੀਤਾ ਗਿਆ।ਸਕੂਲ ਦੀ ਨੁਮਾਇੰਦਗੀ ਕਰਦਿਆਂ ਬਹੁਤ ਆਤਮ-ਵਿਸ਼ਵਾਸ ਨਾਲ ਉਸਨੇ ਆਪਣੀ ਮਾਨਸਿਕ ਕੁਸ਼ਲਤਾ ਨਾਲ ਜੱਜਾਂ ਨੂੰ ਬਹੁਤ ਪ੍ਰਭਾਵਿਤ ਕੀਤਾ ।
ਸਕੂਲ ਦੇ ਪ੍ਰਿੰਸੀਪਲ ਡਾ. ਪੱਲਵੀ ਸੇਠੀ ਜੀ ਨੇ ਇਸ ਜੇਤੂ ਵਿਦਿਆਰਥੀ ਨੂੰ ਵਧਾਈ ਦਿੱਤੀ ਅਤੇ ਉਸਦੀ ਸ਼ਾਨਦਾਰ ਸਫ਼ਲਤਾ `ਤੇ ਗਹਿਰਾ ਮਾਣ ਪ੍ਰਗਟ ਕੀਤਾ ਅਤੇ ਕਿਹਾ ਕਿ ਇਹ ਜਿੱਤ ਸਕੂਲ ਦੇ ਤਰਕਸ਼ੀਲ ਸੋਚ ਨੂੰ ਨਿਖਾਰਨ ਵਾਲੇ ਮਜ਼ਬੂਤ ਫੋਕਸ ਨੂੰ ਦਰਸਾਉਂਦੀ ਹੈ।ਉਸ ਦੀ ਮਿਹਨਤ, ਧੀਰਜ ਅਤੇ ਵਚਨਬੱਧਤਾ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਉਪਲਬੱਧੀਆਂ ਪੂਰੇ ਸਕੂਲ ਸਮੁਦਾਇ ਨੂੰ ਪ੍ਰੇਰਿਤ ਕਰਦੀਆਂ ਹਨ ਅਤੇ ਅਕਾਦਮਿਕ ਅਤੇ ਸਹਿਸ਼ਪਾਠਕ੍ਰਮਕ ਗਤੀਵਿਧੀਆਂ ਦੋਵਾਂ ਵਿੱਚ ਉਤਕ੍ਰਿਸ਼ਟਤਾ ਨੂੰ ਉਤਸ਼ਾਹਿਤ ਕਰਨ ਦੇ ਸੰਸਥਾ ਦੇ ਮਿਸ਼ਨ ਨੂੰ ਮਜ਼ਬੂਤ ਕਰਦੀਆਂ ਹਨ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media