ਅੰਮ੍ਰਿਤਸਰ, 01 ਜਨਵਰੀ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਦੀ ਆਰੀਆ ਯੁਵਤੀ ਸਭਾ ਨੇ ਕਾਲਜ ਦੇ ਵਿਹੜੇ ਵਿੱਚ ਨਵੇਂ ਸਾਲ ਦੇ ਸ਼ੁਭ ਅਵਸਰ `ਤੇ ਹਵਨ ਯੱਗ ਦਾ ਆਯੋਜਨ ਕੀਤਾ।ਸਥਾਨਕ ਪ੍ਰਬੰਧਕ ਕਮੇਟੀ ਪ੍ਰਧਾਨ ਸੁਦਰਸ਼ਨ ਕਪੂਰ, ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਮੁਖ ਜਜ਼ਮਾਨ ਵਜੋਂ ਮੌਜ਼ੂਦ ਸਨ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਹਵਨ ਦੀ ਸਮਾਪਤੀ ’ਤੇ ਪਰਮਾਤਮਾ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਇਹ ਨਿਰਾਕਾਰ, ਸਦੀਵੀ ਅਤੇ ਪ੍ਰਕਾਸ਼ਮਾਨ ਪਰਮਾਤਮਾ ਦੀ ਕਿਰਪਾ ਨਾਲ ਹੀ ਅਸੀਂ ਜੀਵਨ ਵਿੱਚ ਅੱਗੇ ਵਧਦੇ ਹਾਂ। ਸਾਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਪਰਮ-ਅਨੰਦ ਮਿਲਦਾ ਹੈ।ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੇ ਪ੍ਰਾਰਥਨਾ ਕੀਤੀ ਕਿ ਪਰਮਾਤਮਾ ਸਾਰਿਆਂ ਨੂੰ ਨਵੀਂ ਊਰਜਾ, ਉਤਸ਼ਾਹ ਅਤੇ ਖੁਸ਼ੀਆਂ ਬਖ਼ਸ਼ੇ।ਸੁਦਰਸ਼਼ਨ ਕਪੂਰ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪਰਮਾਤਮਾ ਸਰਵ ਵਿਆਪਕ ਹੈ ਅਤੇ ਕਣ-ਕਣ ਵਿੱਚ ਮੌਜ਼ੂਦ ਹੈ।ਕਾਲਜ ਦੇ ਸੰਗੀਤ ਵਿਭਾਗ ਨੇ ਸੁਰੀਲੇ ਭਜਨ ਪਸ਼਼ ਕੀਤੇ।ਕਾਲਜ ਦੇਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਸਹਿਤ ਵਿਦਿਆਰਥੀ ਵੀ ਮੌਜ਼ੂਦ ਸਨ।ਸ਼ਾਂਤੀ ਪਾਠ ਅਤੇ ਪ੍ਰਸ਼ਾਦ ਵਰਤਾਉਣ ਨਾਲ ਯੱਗ ਸਮਾਪਤ ਹੋਇਆ।
Check Also
ਭਗਤਾਂਵਾਲਾ ਡੰਪ ਸਾਈਟ ’ਤੇ ਬਾਇਓ-ਰੀਮੀਡੀਏਸ਼ਨ ਕੰਮ ਨੇ ਫੜੀ ਰਫ਼ਤਾਰ – ਵਧੀਕ ਕਮਿਸ਼ਨਰ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਭਗਤਾਂਵਾਲਾ ਡੰਪ ਸਾਈਟ …
Punjab Post Daily Online Newspaper & Print Media