ਫਾਜਿਲਕਾ, 23 ਮਾਰਚ (ਵਿਨੀਤ ਅਰੋੜਾ)- ਸਥਾਨਕ ਸਿਵਲ ਹਸਪਤਾਲ ਵਿੱਚ ਅੱਜ ਭਾਰਤ ਵਿਕਾਸ ਪਰਿਸ਼ਦ ਫਾਜਿਲਕਾ ਅਤੇ ਹੇਲਥ ਸਟਰੀਟ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਗੋਡੇ ਬਦਲਣ ਸਬੰਧੀ ਮੁਫ਼ਤ ਚੇਕਅਪ ਕੈਂਪ ਦਾ ਆਯੋਜਨ ਕੀਤਾ ਗਿਆ । ਪਰਿਸ਼ਦ ਸਕੱਤਰ ਵਿਕਾਸ ਡੱਗਾ ਨੇ ਦੱਸਿਆ ਕਿ ਲੱਗਭਗ 325 ਲੋਕਾਂ ਦਾ ਚੇਕਅਪ ਕੀਤਾ ਗਿਆ । ਇਸ ਕੈਂਪ ਵਿੱਚ ਸ਼ੈਲਬੀ ਹਸਪਤਾਲ ਅਹਿਮਦਾਬਾਦ ਦੇ ਮਾਹਰ ਡਾਕਟਰਾਂ ਨੇ ਲੋਕਾਂ ਦੇ ਗਿਡਆਂ ਦੀ ਜਾਂਚ ਕਰ ਉਨਾਂ ਨੂੰ ਸਲਾਹ ਦਿੱਤੀ । ਕੈਂਪ ਪ੍ਰਾਜੈਕਟ ਚੇਅਰਮੈਨ ਟੇਕ ਧੂੜੀਆ ਨੇ ਦੱਸਿਆ ਕਿ ਫਾਜਿਲਕਾ ਖੇਤਰ ਵਿੱਚ ਲੋਕਾਂ ਵਿੱਚ ਗੋਡਿਆਂ ਦੀ ਸਮੱਸਿਆ ਨੂੰ ਵੇਖਦੇ ਹੋਏ ਭਾਰਤ ਵਿਕਾਸ ਪਰਿਸ਼ਦ ਗੋਡਿਆਂ ਦੇ ਦਰਦ ਨਾਲ ਪੀੜਿਤ ਲੋਕਾਂ ਨੂੰ ਮਾਹਰ ਡਾਕਟਰਾਂ ਤੋਂ ਮੁਫ਼ਤ ਸਲਾਹ ਦਿਲਵਾਉਣ ਲਈ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਤਾਂ ਕਿ ਸਮਰੱਥਾਵਾਨ ਲੋਕ ਉਚਿਤ ਪ੍ਰਕ੍ਰਿਆ ਅਪਣਾ ਕੇ ਦਰਦ ਤੋਂ ਮੁਕਤੀ ਪ੍ਰਾਪਤ ਕਰ ਸਕਣ।ਇਸ ਮੌਕੇ ਉੱਤੇ ਡਾ. ਰਣਜੀਤ ਸਿੰਘ ਨੇ ਗੋਡੀਆਂ ਦੇ ਬਦਲਣ ਸਬੰਧੀ ਜਾਣਕਾਰੀ ਦਿੱਤੀ । ਸ਼੍ਰੀ ਸ਼੍ਰੀਨਿਵਾਸ ਬਿਹਾਨੀ ਨੇ ਪਰਿਸ਼ਦ ਤੋਂ ਕੈਂਪ ਵਿੱਚ ਵਿਸ਼ੇਸ਼ ਸਹਿਯੋਗ ਲਈ ਸਿਵਲ ਸਰਜਨ ਡਾ. ਬਲਦੇਵ ਰਾਜ ਅਤੇ ਸੀਨੀਅਰ ਮੇਡੀਕਲ ਅਫਸਰ ਡਾ. ਐਸਪੀ ਗਰਗ ਦਾ ਧੰਨਵਾਦ ਕੀਤਾ । ਇਸ ਮੌਕੇ ਉੱਤੇ ਸਥਾਨਕ ਸ਼ਾਖਾ ਪ੍ਰਧਾਨ ਸਤਪਾਲ ਮੋਹਲਾ ਨੇ ਕੈਂਪ ਦੀ ਸਫਲਤਾ ਲਈ ਸਾਰੇ ਪਰਿਸ਼ਦ ਮੈਬਰਾਂ ਦਾ ਧੰਨਵਾਦ ਕੀਤਾ ।
Check Also
ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼
5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …