ਪਹਿਲੀ ਬਰਸੀ ‘ਤੇ ਵਿਸ਼ੇਸ਼
ਹਰਚਰਨ ਸਿੰਘ ਢਿੱਲ੍ਹੋ
ਬੈਲਜੀਅਮ
ਬਾਬਾ ਦਯਾ ਸਿੰਘ ਜੀ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋ ਵਰੋਸਾਏ ਹੋਏ ਮਹਾਨ ਸੂਰਬੀਰ ਯੋਧੇ ਵਿਦਿਆ ਮਾਰਤੰਡ ਮਹਾਨ ਪ੍ਰਉਪਕਾਰੀ ਬ੍ਰਹਮ ਗਿਆਨੀ ਬਹਾਦੁਰ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ ਬੰਸ ਦੇ ਗਿਆਰਵੇਂ ਜਾਨਸ਼ੀਨ ਸਿੱਖ ਕੌਮ ਦੀ ਮਹਾਨ ਮਾਇਨਾਜ਼ ਹਸਤੀ ਉੱਜਲ ਦੀਦਾਰੀ ਮਹਾਨ ਪਰਉਪਕਾਰੀ ਦਯਾ ਦੇ ਸਾਗਰ ਸ੍ਰੀ ਮਾਨ ਬਾਬਾ ਦਯਾ ਸਿੰਘ ਜੀ ਦਾ ਜਨਮ 1927 ਈਸਵੀ ਨੂੰ ਮਹਾਨ ਪਰਉਪਕਾਰੀ ਹਠੀ ਜਪੀ-ਤਪੀ ਬ੍ਰਹਮ ਗਿਆਨੀ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ ਬੰਸ ਦੇ ਦਸਵਂੇ ਜਾਨਸ਼ੀਨ ਮਹਾਂਪੁਰਸ਼ ਜਥੇਦਾਰ ਸੰਤ ਬਾਬਾ ਸੋਹਣ ਸਿੰਘ ਜੀ ਦੇ ਗ੍ਰਹਿ ਵਿਖੇ ਸਤਿਕਾਰ ਯੋਗ ਮਾਤਾ ਅਮਰ ਕੌਰ ਜੀ ਦੀ ਪਵਿੱਤਰ ਕੁੱਖ ਤੋ ਨਗਰ ਸੁਰ ਸਿੰਘ ਵਿਖੇ ਸਤਿਗੁਰੂ ਜੀ ਦੇ ਬਖਸ਼ਿਸ਼ ਮਹਿਲਾਂ ਵਿਚ ਹੋਇਆ।ਆਪ ਜੀ ਨੇ ਬ੍ਰਹਮ ਵਿਦਿਆ ਸਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਜਗਤ ਮਾਤਾ ਸਾਹਿਬ ਦੇਵਾਂ ਜੀ ਦੇ ਅਸਥਾਨ ਤੇ ਬ੍ਰਹਮ ਗਿਆਨੀ ਬਾਬਾ ਮਿੱਤ ਸਿੰਘ ਜੀ ਪਾਸੋ ਪ੍ਰਾਪਤ ਕੀਤੀ, ਬਾਬਾ ਸੋਹਣ ਸਿੰਘ ਜੀ ਵਲੋ ਪ੍ਰਾਰੰਭ ਕੀਤੀਆਂ ਸੇਵਾਵਾਂ ਉਪਰੰਤ ਬਾਬਾ ਬਿਧੀ ਚੰਦ ਜੀ ਦੇ ਦਲ ਨੇ ਪੰਥ ਨੂੰ ਉਚੀਆਂ ਬੁਲੰਦੀਆਂ ਤੇ ਪਹੂੰਚਾਇਆ ਅਤੇ ਹੋਰ ਅਨੇਕਾਂ ਹੀ ਗੁਰਧਾਮਾਂ, ਅਸਥਾਨਾਂ, ਸਰੋਵਰਾਂ, ਸਕੂਲਾਂ, ਕਾਲਜਾਂ ਅਤੇ ਗੁਰਮੱਤ ਵਿਦਿਆਲਿਆਂ ਦੀਆਂ ਸੇਵਾਵਾਂ ਨੂੰ ਸੰਪੂਰਨ ਕੀਤਾ, ਪੰਥਕ ਮੋਰਚਿਆਂ ਵਿਚ ਵੱਧ ਚੜ ਕੇ ਹਿੱਸਾ ਲਿਆ।ਸੰਤ ਕਰਤਾਰ ਸਿੰਘ ਅਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਪੰਥਕ ਮਸਲਿਆਂ ‘ਤੇ ਖਾਸ ਸਲਾਹਾਂ ਲੈਣ ਬਾਬਾ ਦਯਾ ਸਿੰਘ ਜੀ ਪਾਸ ਕਈ-ਕਈ ਦਿਨ ਰਹਿੰਦੇ ਇਸ ਪਿੰਡ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਸਨ।ਬਾਬਾ ਜੀ ਨੇ ਦੇਸ਼ ਵਿਦੇਸ਼ ਵਿੱਚ ਵਿੱਚਰ ਕੇ ਗੁਰਸਿੱਖੀ ਦਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ, ਬੇਅੰਤ ਹੀ ਪਾਣੀਆਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਅਤੇ ਜੀਵਨ ਭਰ ਜਥੇਬੰਦੀ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿੱਤ ਰਹਿ ਕੇ ਪੰਥ ਦੀਆਂ ਮਹਾਨ ਸੇਵਾਵਾਂ ਨਿਭਾਈਆਂ।
ਬਾਬਾ ਦਯਾ ਸਿੰਘ ਜੀ ਦਾ ਅੰਗੀਠਾ ਤਿਆਰ ਹੋ ਰਿਹਾ ਹੈ।ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਪਿੰਡ ਦੀਆਂ ਪੰਥ ਨੂੰ ਖਾਸ ਦੇਣ ਦੱਸਦੇ ਹੋਏ ਕਹਿ ਰਹੇ ਸਨ ਕਿ ਮੁਗਲਾਂ ਦੇ ਸ਼ਰਾਬੀ ਹਾਥੀ ਦਾ ਸਿਰ ਵਿੰਨਣ ਵਾਲੀ ਨਾਗਣੀ ਜੋ ਭਾਈ ਬਚਿੱਤਰ ਸਿੰਘ ਜੀ ਨੇ ਦਸਵੇ ਪਾਤਿਸ਼ਾਹ ਦੇ ਥਾਪੜੇ ਨਾਲ ਚਲਾਈ ਉਹ ਵੀ ਪੱਤੀ ਮਾਣਾਕੀ ਦੇ ਲੋਹਾਰਾਂ ਵਲੋ ਪਿੰਡ ਸੁਰ ਸਿੰਘ ਤੋ ਬਣੀ ਸੀ, ਕਿਉਕਿ ਪੰਥ ਸੇਵਾ ਵਿਚ ਦੇਸੀ ਹਥਿਆਰ ਬਨਾਉਣ ਦਾ ਬਹੁਤ ਵੱਡਾ ਕਾਰਖਾਨਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪ੍ਰੇਰਨਾ ਸਦਕਾ ਇਸੇ ਪਿੰਡ ਵਿਚ ਫਰੀ ਸੇਵਾ ਕਰਦਾ ਸੀ।
ਆਪ ਜੀ ਦੇਸ਼, ਕੌਮ, ਪੰਥ ਅਤੇ ਸਮੁੱਚੀ ਮਾਨਵਤਾ ਵਾਸਤੇ ਪਰਉਪਕਾਰ ਦੀਆਂ ਝੜੀਆਂ ਲਾਉਂਦੇ ਬੇਅੰਤ ਬਖਸ਼ਿਸ਼ਾਂ ਦਾ ਮੀਹ ਵਰਸਾਉਂਦੇ ਹੋਏ 19 ਜਨਵਰੀ 2014 ਦਿਨ ਐਤਵਾਰ ਨੂੰ ਸਚਖੰਡ ਜਾ ਬਿਰਾਜੇ, ਪਿਛਲੇ ਸਾਲ ਬਾਬਾ ਦਯਾ ਸਿੰਘ ਜੀ ਦੇ ਦਸਵੇਂ ਦਿਨ ਭੋਗ ਸਮੇ ਆਈਆਂ ਸੰਗਤਾਂ ‘ਚੋ ਭਾਰੀ ਗਿਣਤੀ ਵਿਚ ਅੰਮ੍ਰਿਤ ਪਾਨ ਕੀਤਾ ਸਿਰਫ ਪਿੰਡ ਸੁਰ ਸਿੰਘ ਨਿਵਾਸੀ ਸੰਗਤਾਂ ਚੋ ਸਾਡੇ 6 ਸੌ ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ, ਬਾਬਾ ਦਯਾ ਸਿੰਘ ਜੀ ਬਰਸੀ ਪਿੰਡ ਸੁਰ ਸਿੰਘ ਵਿਖੇ 19 ਜਨਵਰੀ 2015 ਦਿਨ ਸੋਮਵਾਰ ਨੂੰ ਪੀ.ਟੀ.ਸੀ ਟੀ.ਵੀ, ਸਿੱਖ ਚੈਨਲ ਆਦਿ ਕਈ ਚੈਨਲਾਂ ਤੇ ਲਾਈਵ ਦਿਖਾਇਆ ਜਾਵੇਗਾ।