ਭਿੱਖੀਵਿੰਡ, 21 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇ/ ਰਾਣਾ ਬੁੱਗ) – ਆਪਣਾ ਦੇਸ਼ ਭਾਰਤ ਛੱਡ ਕੇ ਪਿਛਲੇ ਕਾਫੀ ਸਾਲਾਂ ਤੋ ਪ੍ਰਦੇਸ਼ ਫਰਾਂਸ (ਪੈਰਿਸ) ਵਿੱਚ ਰੋਜੀ ਰੋਟੀ ਕਮਾਉਣ ਲਈ ਗਏ ਨਾਨਕ ਸਿੰਘ ਭੁੱਲਰ ਨੇ ਦਿਨ ਰਾਤ ਮਿਹਨਤ ਕਰਕੇ ਆਪਣੇ ਆਪ ਨੂੰ ਪੀ੍ਰਵਾਰ ਸਮੇਤ ਸੈਟ ਕੀਤਾ ਤੇ ਹੁਣ 19 ਸਾਲ ਦੇ ਹੋਣ ਤੋ ਬਾਅਦ ਡਰਾਇਵਿੰਗ ਲਾਇਸੰਸ ਹਾਸਲ ਕਰ ਲੈਣ ‘ਤੇ ਆਪਣੇ ਪੁੱਤਰ ਹਰਜੀਤ ਸਿੰਘ ਭੁੱਲਰ ਨੂੰ ਹਮਰ ਗੱਡੀ ਗਿਫਟ ਵਜੋ ਦਿੱਤੀ, ਜੋ ਪੈਰਿਸ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ ਕਿਉਕਿ ਨਾਨਕ ਸਿੰਘ ਪੈਰਿਸ ਵਿੱਚ ਪਹਿਲੇ ਪੰਜਾਬੀ ਵਿੱਚ ਨੇ ਜਿਨਾਂ ਨੇ ਆਪਣੇ ਪੁੱਤਰ ਨੂੰ ਇੰਨੀ ਮਹਿੰਗੀ ‘ਹਮਰ’ ਗੱਡੀ ਗਿਫਟ ਕੀਤੀ ਹੈ। ਇਹ ਗਿਫਟ ਦੇਣ ਤੇ ਨਾਨਾਕ ਸਿੰਘ ਤੇ ਉਹਨਾਂ ਦੇ ਰਿਸ਼ਤੇਦਾਰ, ਪ੍ਰਤਾਪ ਸਿੰਘ ਪੰਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਸਮੂਹ ਸੱਜਣਾਂ ਵੱਲੋ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਗਈਆਂ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …