Saturday, May 24, 2025
Breaking News

ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਦਾ ਦੁਜਾ ਪੜਾਅ ਸ਼ੁਰੂ

PPN240306
ਨਵੀਂ ਦਿੱਲੀ, 24 ਮਾਰਚ (ਅੰਮ੍ਰਿਤ ਲਾਲ ਮੰਨਣ)- ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਸਫਾਈ ਦੀ ਕਾਰ ਸੇਵਾ ਜੋ ਕਿ ਕੱਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੀ ਗਈ ਸੀ ਤੇ ਬਾਬਾ ਬਚਨ ਸਿੰਘ ਕਾਰਸੇਵਾ ਵਾਲੇ ਅਤੇ ਉਨ੍ਹਾਂ ਦੇ ਸਹਿਯੋਗਿਆਂ ਵਲੋਂ ਅੱਧੇ ਸਰੋਵਰ ਵਿਚੋਂ ਜਲ ਕੱਢਕੇ ਉਸ ਵਿਚੋਂ ਜਮ੍ਹਾਂ ਮਿੱਟੀ ਨੂੰ ਕੱਢਣ ਵਾਸਤੇ 4 ਦਿੰਨ ਦਾ ਸਮਾਂ ਤੈਅ ਕੀਤਾ ਗਿਆ ਸੀ, ਪਰ ਦਿੱਲੀ ਦੀਆਂ ਸੰਗਤਾਂ ਨੇ ਇਕ ਦਿੰਨ ਵਿਚ ਹੀ ਹੱਥੀ ਸੇਵਾ ਕਰਦੇ ਹੋਏ ਅੱਧੇ ਸਰੋਵਰ ਨੂੰ ਸਾਫ ਕਰ ਦਿੱਤਾ। ਜਿਸ ਕਰਕੇ ਅੱਜ ਕਾਰਸੇਵਾ ਦਾ ਦੁਜਾ ਪੜਾਅ ਸਰੋਵਰ ਦੇ ਵਿਚ ਰੇਤਾਂ ਪਾਉਣ ਦਾ ਕਾਰਜ ਸ਼ੁਰੂ ਕੀਤਾ ਗਿਆ ਅਤੇ ਦੇਰ ਰਾਤ ਤੱਕ ਇਸ ਵਿਚ ਜਲ ਭਰਣ ਦੀ ਪ੍ਰਕ੍ਰਿਆ ਪੂਰੇ ਹੋਣ ਦੇ ਆਸਾਰ ਹਨ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸੰਗਤਾਂ ਦਾ ਧੰਨਵਾਦ ਪ੍ਰਗਟਾਉਂਦੇ ਹੋਏ  ਦਾਅਵਾ ਕੀਤਾ ਕਿ ਕੱਲ ਲਗਭਗ 2 ਲੱਖ ਸੰਗਤਾਂ ਨੇ ਹੱਥੀ ਸੇਵਾ ਕਰਕੇ 4 ਦਿੰਨਾ ਦੇ ਕਾਰਜ ਨੂੰ ਇਕ ਦਿੰਨ ਵਿਚ ਹੀ ਖਤਮ ਕਰਕੇ ਸਾਨੂੰ ਹੈਰਾਨ ਕਰ ਦਿੱਤਾ ਹੈ ਤੇ ਸ਼ਾਇਦ ਇਹ ਗੁਰੂ ਦਾ ਭਾਣਾ ਤੇ ਸੰਗਤਾਂ ਦਾ ਪਿਆਰ ਹੈ ਕਿ ਇਨ੍ਹਾਂ ਵੱਡਾ ਕਾਰਜ ਆਪਣੇ ਨਿਅਤ ਸਮੇਂ ਤੋਂ ਵੀ ਪਹਿਲੇ ਸਿਰੇ ਚੜਨ ਨੂੰ ਤਿਆਰ ਹੈ। ਅੱਜ ਬਿਲਡਿੰਗ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਅਤੇ ਜਰਨਲ ਮੇਨੈਜਰ ਰਾਮ ਸਿੰਘ ਨੇ ਸੰਗਤਾਂ ਨਾਲ ਮਿਲ ਕੇ ਸਰੋਵਰ ਵਿਚ ਰੇਤਾ ਪਾਉਣ ਦੀ ਸੇਵਾਂ ਵੀ ਨਿਭਾਈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply