Sunday, December 22, 2024

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਪ੍ਰੋਗਰਾਮ ਲਾਂਚ

ਪ੍ਰਧਾਨ ਮੰਤਰੀ ਮੋਦੀ ਵੱਲੋਂ ਮੁੰਡਿਆਂ ਤੇ ਕੁੜੀਆਂ ਵਿੱਚ ਵਿਤਕਰਾ ਖਤਮ ਕਰਨ ਲਈ ਸੱਦਾ

Modi
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਸਾਰੇ ਲੋਕਾਂ ਨੂੰ ਬੇਟੀਆਂ ਦੀ ਜ਼ਿੰਦਗੀ ਲਈ ਭਿਕਸ਼ੁਕ ਮੰਗਣ ਵਾਂਗ ਅੱਗੇ ਆਉਣ ਦੀ ਭਾਵਨਾਤਮਕ ਅਪੀਲ ਕੀਤੀ । ਉਹਨਾਂ ਨੇ ਅੱਜ ਹਰਿਆਣਾ ਦੇ ਪਾਨੀਪਤ ਵਿੱਚ ਬੇਟੀ ਬਚਾਓ, ਬੇਟੀ ਪੜ੍ਹਾਓ ਕੌਮੀ ਪ੍ਰੋਗਰਾਮ ਦੇ ਲਾਂਚ ਕਰਨ ਦੇ ਮੌਕੇ ਉੱਤੇ ਮਹਿਲਾਵਾਂ ਦੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਆਪ ਨੂੰ 21ਵੀਂ ਸਦੀ ਦੇ ਨਾਗਰਿਕ ਕਹਿਣ ਦਾ ਕੋਈ ਹੱਕ ਨਹੀਂ, ਜਦ ਤੱਕ ਸਾਡਾ 18ਵੀਂ ਸਦੀ ਦੀ ਮਾਨਸਿਕਤਾ ਹੈ । ਉਹਨਾਂ ਨੇ ਭਰੂਣ ਹੱਤਿਆ ਨੂੰ ਖਤਮ ਕਰਕੇ ਬੇਟੀਆਂ ਤੇ ਬੇਟਿਆਂ ਵਿਚਾਲੇ ਵਿਤਕਰੇ ਨੂੰ ਖ਼ਤਮ ਕਰਨ ਦਾ ਸੱਦਾ ਦਿੱਤਾ।
ਉਹਨਾਂ ਨੇ ਕਿਹਾ ਕਿ ਇਸ ਬੁਰਾਈ ਨੂੰ ਖਤਮ ਕਰਨ ਲਈ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ, ਨਹੀਂ ਤਾਂ ਅਸੀ ਮੌਜੂਦਾ ਪੀੜੀ ਨੂੰ ਸਿਰਫ਼ ਨੁਕਸਾਨ ਹੀ ਨਹੀਂ ਪਹੁੰਚਾਵਾਂਗੇ, ਸਗੋ ਆਉਣ ਵਾਲੀਆਂ ਪੀੜੀਆਂ ਲਈ ਇਕ ਖਤਰਨਾਕ ਸੱਦਾ ਵੀ ਦੇ ਰਹੇ ਹਾਂ।
ਉਹਨਾਂ ਨੇ ਭਰੂਣ ਹੱਤਿਆ ਕਰਨ ਵਾਲੇ ਡਾਕਟਰਾਂ ਨੂੰ ਆਪਣੇ ਦਬਦੇ ਸੁਨੇਹੇ ਵਿੱਚ ਉਹਨਾਂ ਨੂੰ ਦੁਬਾਰਾ ਯਾਦ ਕਰਵਾਇਆ ਕਿ ਉਹਨਾਂ ਦੀ ਡਾਕਟਰੀ ਸਿੱਖਿਆ ਜ਼ਿੰਦਗੀ ਨੂੰ ਬਚਾਉਣ ਦੇ ਉਦੇਸ਼ ਲਈ ਹੈ, ਨਾ ਕਿ ਲੜਕੀਆਂ ਨੂੰ ਮਾਰਨ ਲਈ।
ਉਹਨਾਂ ਨੇ ਕਿਹਾ ਕਿ ਭਾਵੇ ਇਹ ਪ੍ਰੋਗਰਾਮ ਹਰਿਆਣਾ ਦੇ ਪਾਨੀਪਤ ਵਿੱਚ ਆਯੋਜਿਤ ਕੀਤਾ ਗਿਆ ਹੈ, ਪਰ ਸੰਦੇਸ਼ ਸਮੁੱਚੇ ਦੇਸ਼ ਲਈ ਹੈ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਜੇ ਧੀਆਂ ਨਹੀਂ ਜੰਮਣਗੀਆਂ ਤਾਂ ਤੁਸੀ ਕਿਸ ਤਰ੍ਹਾਂ ਆਪਣੀਆਂ ਨੂੰਹਾਂ ਲਿਆਉਗੇ, ਉਹਨਾਂ ਨੇ ਕਿਹਾ ਕਿ ਕੁਝ ਲੋਕ ਤਾਂ ਆਪਣੀਆਂ ਸਿੱਖਿਅਤ ਨੂੰਹਾਂ ਚਾਹੁੰਦੇ ਹਨ, ਪਰ ਆਪਣੀਆਂ ਲੜਕੀਆਂ ਨੂੰ ਸਿੱਖਿਆ ਦੇਣ ਲਈ ਸੰਕੋਚ ਕਰਦੇ ਹਨ ਅਤੇ ਉਹਨਾਂ ਨੇ ਇਸ ਪਖੰਡ ਨੂੰ ਵੀ ਖਤਮ ਕਰਨ ਲਈ ਕਿਹਾ ।
ਪ੍ਰਧਾਨ ਮੰਤਰੀ ਨੇ ਪਾਨੀਪਤ ਦੇ ਪ੍ਰਸਿੱਧ ਉਰਦੂ ਵਿਦਵਾਨ ਅਲਤਾਫ਼ ਹੁਸੈਨ ਹਾਲੀ ਦਾ ਹਵਾਲਾ ਦਿੱਤਾ- ਓ ਭੈਣੋ, ਮਾਵੋ, ਧੀਓ – ਤੁਸੀਂ ਦੁਨੀਆਂ ਦੇ ਗਹਿਣੇ ਹੋ, ਤੁਸੀਂ ਕੌਮਾਂ ਦੀ ਜ਼ਿੰਦਗੀ ਹੋ, ਸੱਭਿਅਤਾ ਦੀ ਸ਼ਾਨ ਹੋ। ਉਹਨਾਂ ਨੇ ਬਾਲੜੀਆਂ ਦੀ ਮਹੱਤਤਾ ਤੇ ਰੋਸ਼ਨੀ ਪਾਉਂਦਿਆ ਦੂਜੇ ਪ੍ਰਾਚੀਨ ਸ਼ਾਸਤਰਾਂ ਦਾ ਵੀ ਹਵਾਲਾ ਦਿੱਤਾ।
ਪ੍ਰਧਾਨ ਮੰਤਰੀ ਨੇ ਪੁਲਾੜ ਯਾਤਰੀ ਕਲਪਨਾ ਚਾਵਲਾ ਨੂੰ ਵੀ ਉਦਹਾਰਣ ਦੇ ਤੌਰ ਤੇ ਯਾਦ ਕੀਤਾ, ਜੋ ਹਰਿਆਣਾ ਦੀ ਜੰਮਪਲ ਸੀ। ਕਿਸ ਤਰ੍ਹਾਂ ਲੜਕੀਆਂ ਆਪਣਾ ਨਾਂ ਰੋਸ਼ਨ ਕਰ ਸਕਦੀਆਂ ਹਨ। ਉਹਨਾਂ ਨੇ ਕਿਹਾ ਕਿ ਲੜਕੀਆਂ ਅੱਜ ਖੇਡਾਂ, ਸਿੱਖਿਆ ਅਤੇ ਸਿਹਤ ਖੇਤਰਾਂ ਵਿੱਚ ਵਧੀਆਂ ਕੰਮ ਕਰ ਰਹੀਆਂ ਹਨ, ਇਥੋ ਤੱਕ ਕਿ ਖੇਤੀ ਵਿੱਚ ਵੀ ਉਹਨਾਂ ਨੇ ਅਹਿਮ ਯੋਗਦਾਨ ਪਾਇਆ ਹੈ।
ਪ੍ਰਧਾਨ ਮੰਤਰੀ ਨੇ ਅਦਾਕਾਰ ਮਾਧੁਰੀ ਦਿਕਸ਼ਿਤ ਦਾ ਜ਼ਿਕਰ ਕਰਦਿਆਂ ਧੰਨਵਾਦ ਕੀਤਾ, ਜਿਸ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜਦ ਕਿ ਉਸ ਦੀ ਮਾਂ ਗੰਭੀਰ ਬਿਮਾਰ ਚੱਲ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਕਾਰਨ ਉਸ ਦੀ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਅਜਿਹੀ ਵਚਨਬੱਧਤਾ ਆਪਣੇ ਸਮਾਜ ਵਿੱਚ ਲਿੰਗ ਨਾ ਬਰਾਬਰੀ ਪੈਦਾ ਕਰਨ ਲਈ ਵੀ ਹੋਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨੇ ਵਾਰਾਨਸੀ ਵਿੱਚ ਜੈਪੁਰ ਪਿੰਡ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉਹਨਾਂ ਦੀ ਸਲਾਹ ਤੇ ਇਹ ਪਿੰਡ ਹੁਣ ਹਰੇਕ ਬਾਲੜੀ ਦੇ ਜਨਮ ਉੱਤੇ ਆਨੰਦ ਉਤਸਵ ਮਨਾਉਂਦਾ ਹੈ ਅਤੇ ਹਰੇਕ ਅਜਿਹੇ ਮੌਕੇ ਤੇ ਪੰਜ ਪੌਦੇ ਲਗਾਉਂਦਾ ਹੈ। ਉਹਨਾਂ ਨੇ ਦੇਸ਼ ਭਰ ਦੇ ਲੋਕਾਂ ਨੂੰ ਇਸ ਤਰ੍ਹਾਂ ਦੀ ਉਦਾਹਰਣ ਅਪਨਾਉਣ ਲਈ ਕਿਹਾ।
ਪ੍ਰਧਾਨ ਮੰਤਰੀ ਨੇ ਬਾਲੜੀਆਂ ਦੇ ਫਾਇਦੇ ਲਈ ਸੁਕਨਿਆਂ ਸਮਰਿੱਧੀ ਅਕਾਊਂਟ ਲਾਂਚ ਕੀਤਾ। ਉਹਨਾਂ ਨੇ ਬੇਟੀ ਬਚਾਓ, ਬੇਟੀ ਪੜ੍ਹਾਓ ਵਿਸ਼ੇ ਉੱਤੇ ਇਕ ਟਿਕਟ ਜਾਰੀ ਕੀਤੀ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਸਹੁੰ ਵੀ ਚੁੱਕੀ।
ਮਹਿਲਾ ਅਤੇ ਬਾਲ ਵਿਕਾਸ ਕੇਂਦਰੀ ਮੰਤਰੀ ਸ਼੍ਰੀਮਤੀ ਮੇਨਕਾ ਗਾਂਧੀ ਨੇ ਕਿਹਾ ਕਿ ਇਹ ਸਕੀਮ ਸਿਰਫ਼ ਤਾਂ ਹੀ ਸਫ਼ਲ ਹੋ ਸਕਦੀ ਹੈ ਜੇ ਦੇਸ਼ਵਾਸੀ ਅਤੇ ਸਰਕਾਰ ਮਿਲਕੇ ਕੰਮ ਕਰਨ। ਉਹਨਾਂ ਨੇ ਮਹਿਲਾ ਵਿਰੁੱਧ ਜ਼ੁਲਮ ਖ਼ਤਮ ਕਰਨ ਅਤੇ ਉਹਨਾਂ ਨੂੰ ਤਤਕਾਲ ਸਹਾਇਤਾ ਪ੍ਰਦਾਨ ਕਰਨ ਲਈ ਵਨ ਸਟਾਪ ਕਰਾਇਸਿਜ਼ ਸੈਂਟਰ ਬਣਾਉਣ ਦਾ ਵੀ ਐਲਾਨ ਕੀਤਾ।
ਫਿਲਮ ਸਟਾਰ ਮਾਧੁਰੀ ਦਿਕਸ਼ਿਤ ਨੈਨੇ ਸਪੈਸ਼ਲ ਇਨਵਾਈਟੀ ਨੇ ਇੱਕਠ ਨੂੰ ਜ਼ੋਰਦਾਰ ਸ਼ਬਦਾ ਵਿੱਚ ਕਿਹਾ ਕਿ ਉਹ ਬਾਲੜੀਆਂ ਨੂੰ ਪੋਸ਼ਣ ਅਤੇ ਸਿੱਖਿਆ ਪ੍ਰਦਾਨ ਕਰਨ ਅਤੇ ਉਹਨਾਂ ਨੂੰ ਸਸ਼ਕਤ ਕਰਨ। ਉਸ ਨੇ ਸਰਕਾਰ ਦੀਆਂ ਪਹਿਲਾਂ ਦੀ ਸ਼ਲਾਘਾ ਕੀਤੀ ਅਤੇ ਇੱਛਾ ਪ੍ਰਗਟਾਈ ਕਿ ਇਹ ਸਕੀਮ ਸੁਨਹਿਰੀ ਯੁਗ ਵਿੱਚ ਲੋਕਾਂ ਦੀ ਮਾਨਸਿਕਤਾ ਵਿੱਚ ਬਦਲਾਅ ਲਿਆਉਣ ਲਈ ਮਦਦ ਕਰੇਗੀ।
ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਕਪਤਾਨ ਸਿੰਘ ਸੋਲੰਕੀ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ, ਕੇਂਦਰੀ ਮੰਤਰੀ ਸ਼੍ਰੀਮਤੀ ਮੇਨਕਾ ਗਾਂਧੀ, ਸ਼੍ਰੀ ਰਵੀ ਸ਼ੰਕਰ ਪ੍ਰਸਾਦ, ਸ਼੍ਰੀਮਤੀ ਸਮਰਿਤੀ ਇਰਾਨੀ, ਸ਼੍ਰੀ ਜੇ ਪੀ ਨੱਡਾ, ਸ਼੍ਰੀ ਰਾਓ ਇੰਦਰਜੀਤ ਸਿੰਘ, ਸ਼੍ਰੀ ਬੀਰੇਂਦਰ ਸਿੰਘ ਅਤੇ ਸ਼੍ਰੀ ਕੇ ਪੀ ਗੁਜੱਰ ਵੀ ਇਸ ਮੌਕੇ ਤੇ ਹਾਜ਼ਰ ਸਨ।

ਪੀ.ਆਈ.ਬੀ ਜਲੰਧਰ – ਊਸ਼ਾ/ ਪੰਕਜ

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply