Thursday, November 21, 2024

ਦਿੱਲੀ ਕਮੇਟੀ ਦੇ ਵਫਦ ਦੀ ਰਾਸ਼ਟਰਪਤੀ ਨਾਲ ਮੁਲਾਕਾਤ

1984 ‘ਤੇ ਐਸ.ਆਈ.ਟੀ., ਸਿੱਖ ਯੁਨਿਵਰਸਿਟੀ ਅਤੇ ਯਾਦਗਾਰ ਬਨਾਉਣ ਦੀ ਕੀਤੀ ਮੰਗ

PPN250309

ਨਵੀਂ ਦਿੱਲੀ, 25 ਮਾਰਚ (ਅੰਮ੍ਰਿਤ ਲਾਲ ਮੰਨਣ)- ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨਾਲ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ  ਉੱਚ ਪੱਧਰੀ ਵਫਦ ਨੇ 1984 ਸਿੱਖ ਕਤਲੇਆਮ ਦਾ ਇੰਨਸਾਫ, ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਸਰਕਾਰ ਦੀ ਸ਼ਮੁਲੀਅਤ ਨੂੰ ਨਸਰ ਕਰਨਾ ਤੇ ਦਿੱਲੀ ਵਿਚ ਸ਼ਹੀਦ ਹੋਏ ਸਿੱਖ ਗੁਰੂ ਅਤੇ ਸਿੰਘਾ ਦੀ ਯਾਦ ਲਈ ਢੁਕਵੀਂ ਯਾਦਗਾਰ ਬਨਾਉਣ ਤੇ ਕੇਂਦਰ ਸਰਕਾਰ ਵਲੋਂ ਬਨਾਈ ਜਾ ਰਹੀਆਂ ੫ ਮਾਈਨੋਰਟੀ ਯੁਨਿਵਰਸਿਟੀ ਵਿਚੋਂ ਇਕ ਯੁਨਿਵਰਸਿਟੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ  ਸਿੱਖਾਂ ਲਈ ਬਨਾਉਣ ਲਈ ਮੰਗ ਕੀਤੀ। ਇਸ ਵਫਦ ਵਿਚ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਆਗੂ ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਵਿਧਾਯਕ ਜਤਿੰਦਰ ਸਿੰਘ ਸ਼ੰਟੀ ਤੇ ਆਗੂ ਨਿਸ਼ਾਨ ਸਿੰਘ ਮਾਨ ਮੌਜੂਦ ਸਨ।
ਇਸ ਵਫਦ ਨੇ 1984ਵਿਚ ਬਰਤਾਨਵੀ ਸਰਕਾਰ ਤੋਂ ਭਾਰਤ ਸਰਕਾਰ ਵਲੋਂ ਸਿੱਖਾ ਦੇ ਮਨੁੱਖੀ ਅਧਿਕਾਰਾਂ ਨੂੰ ਕੁਚਲਨ ਤੇ ਚਿੰਤਾ ਪ੍ਰਗਟੁaਂਦੇ ਹੋਏ ਸਿੱਖਾਂ ਵਲੋਂ ਕੌਮ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਦਾ ਜ਼ਿਕਰ ਵੀ ਕੀਤਾ। ਵਫਦ ਨੇ ਜੂਨ 1984 ਵਿਚ ਸਾਕਾ ਨੀਲਾ ਤਾਰਾ ਅਤੇ ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਨਾ ਮਿਲਣ ਕਰਕੇ ਰਾਸ਼ਟਰਪਤੀ ਤੋਂ ਇਸ ਮਾਮਲੇ ਵਿਚ ਦਖਲ ਦਿੰਦੇ ਹੋਏ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ 2002 ਗੁਜਰਾਤ ਦੰਗਿਆਂ ਦੀ ਤਰਜ ਤੇ ਐਸ.ਆਈ.ਟੀ ਬਨਾਉਣ ਦੀ ਮੰਗ ਵੀ ਕੀਤੀ। ਵਫਦ ਨੇ ਸਾਕਾ ਨੀਲਾ ਤਾਰਾ ਦੌਰਾਨ ਬਰਤਾਨਵੀ ਸਰਕਾਰ ਤੋਂ ਲਈ ਗਈ ਮਦਦ ਨਾਲ ਜੁੜੇ ਸਾਰੇ ਦਸਤਾਵੇਜਾਂ ਦਾ ਸਿੱਖਾਂ ਦੀਆਂ ਭਾਵਨਾਵਾਂ ਨੂੰ 30 ਸਾਲ ਬਾਅਦ ਸ਼ਾਂਤ ਕਰਨ ਲਈ ਖੁਲਾਸਾ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਵਫਦ ਨੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵਿਦੇਸ਼ਾ ਤੋਂ ਆਉਂਦੇ ਸੈਲਾਨੀਆਂ ਦਾ ਹਵਾਲਾ ਦਿੰਦੇ ਹੋਏ 1675 ਵਿਚ ਮਨੁੱਖੀ ਅਤੇ ਧਾਰਮਿਕ ਅਧਿਕਾਰਾਂ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਲੋਂ ਦਿੱਤੀ ਗਈ ਸ਼ਹਾਦਤ ਨੂੰ ਯਾਦ ਕਰਨ ਲਈ ਇਕ ਯਾਦਗਾਰ ਸਰਕਾਰ ਵਲੋਂ ਉਸਾਰਣ ਦੀ ਵੀ ਮੰਗ ਕੀਤੀ। 1709 ਵਿਚ ਮੁਗਲਾਂ ਨੂੰ ਪਹਿਲੀ ਸ਼ਿਕਸਤ ਦੇਣ ਵਾਲੇ ਬਹਾਦਰ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਅਤੇ 600 ਸਿੰਘਾ ਦੀ 1716 ਵਿਚ ਹੋਈ ਸ਼ਹੀਦੀ ਨੂੰ ਸਮਰਪਿਤ ਮਹਿਰੋਲੀ ਵਿਖੇ ਇਕ ਯਾਦਗਾਰ ਮਿਨਾਰ ਦੇ ਤੋਰ ਤੇ ਅਤੇ 1783 ਵਿਚ ਬਾਬਾ ਬਘੇਲ ਸਿੰਘ ਵਲੋਂ ਲਾਲ ਕਿਲੇ ਤੇ ਕੀਤੀ ਗਈ ਫਤਿਹ ਦੇ ਇਤਿਹਾਸ ਨੂੰ ਲਾਲ ਕਿਲੇ ਦੇ ਇਤਿਹਾਸ ਵਿਚ ਸ਼ਾਮਿਲ ਕਰਦੇ ਹੋਏ ਇਤਿਹਾਸ ਦੀ ਪੁਸਤਕਾਂ ਦਾ ਵੀ ਅੰਗ ਬਨਾਉਣ ਦੀ ਵੀ ਵਫਦ ਨੇ ਜੋਰਦਾਰ ਮੰਗ ਰਾਸ਼ਟਰਪਤੀ ਤੋਂ ਕੀਤੀ।ਮੁਲਾਕਾਤ ਤੋਂ ਬਾਅਦ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਵਲੋਂ ਉਨ੍ਹਾਂ ਨੂੰ ਇਨ੍ਹਾਂ ਮੰਗਾ ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਪੁਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਰਾਸ਼ਟਰਪਤੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਥਾਪਿਤ ਕੀਤੇ ਜਾ ਹਰੇ ਅਤਿਆਧੁਨਿਕ ਅਜਾਇਬਘਰ ਦੇ ਉਧਘਾਟਨ ਦੇ ਸੱਦੇ ਨੂੰ ਵੀ ਆਪਣੇ ਪ੍ਰੋਗਰਾਮਾਂ ਨੂੰ ਵੇਖ ਕੇ ਕਬੁਲਣ ਦਾ ਵੀ ਸੰਕੇਤ ਵਫਦ ਨੂੰ ਦਿੰਦੇ ਹੋਏ ਉਸ ਅਜਾਇਬਘਰ ਵਿਚ ਬੇਹਤਰ ਤਕਨੀਕ ਦਾ ਇਸਤੇਮਾਲ ਕਰਣ ਦੀ ਵੀ ਸਲਾਹ ਦਿੱਤੀ।

Check Also

ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ

ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …

Leave a Reply