Sunday, December 22, 2024

ਪ੍ਰੋਫੈਸਰ ਸੰਧੂ ਨੇ ਏਸ਼ੀਅਨ ਆਫ ਸਪੋਰਟਸ ਮੈਡੀਸਨ ਦੀ ਮੀਟਿੰਗ ਵਿਚ ਲਿਆ ਭਾਗ

24011409

ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ ਬਿਊਰੋ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਪੋਰਟਸ ਮੈਡੀਸਨ ਫੈਕਲਟੀ ਦੇ ਡੀਨ ਅਤੇ ਏਸ਼ੀਅਨ ਫੈਡਰੇਸ਼ਨ ਦੇ ਜਨਰਲ ਸਕੱਤਰ, ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਹਾਂਗ ਕਾਂਗ ਵਿਖੇ ਸਪੋਸਟ ਇੰਸਟੀਚਿਊਟ ਵਿਖੇ ਐਗਜੀਕਿਊਟਿਵ ਮੀਟਿੰਗ ਵਿਚ ਭਾਗ ਲਿਆ ਅਤੇ ਕੋਆਰਡੀਨੇਟ ਕੀਤਾ। ਇਸ ਮੀਟਿੰਗ ਦਾ ਮੁਖ ਉਦੇਸ਼ ਏਸ਼ੀਆ ਵਿਚ ਵੱਖ-ਵੱਖ ਕੋਆਰਡੀਨੇਟਰ ਕੇਂਦਰਾਂ ਦੀ ਸਥਾਪਨਾ ਕਰਨੀ ਤਾਂ ਜੋ ਸਪੋਰਟਸ ਮੈਡੀਸਨ ਖੇਤਰ ਵਿਚ ਖੋਜ, ਫੈਕਲਟੀ ਅਤੇ ਵਿਦਿਆਰਥੀਆਂ ਦਾ ਆਦਾਨ-ਪ੍ਰਦਾਨ ਅਤੇ ਵਿਦਿਆਰਥੀਆਂ ਦੀ ਪਲੇਸਮੈਂਟ ਕਰਨਾ ਹੈ। ਉਹਨਾਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਪੋਰਟਸ ਮੈਡੀਸਨ ਵਿਭਾਗ ਵਿਚ ਆਲਾ ਦਰਜੇ ਦਾ ਬੁਨਿਆਦੀ ਢਾਂਚਾ ਅਤੇ ਮਿਆਰੀ ਸਿਖਿਆ ਹੋਣ ਕਰਕੇ ਇਸ ਨੂੰ ਚਾਈਨੀਜ਼ ਯੂਨੀਵਰਸਿਟੀ ਆਫ ਹਾਂਗ ਕਾਂਗ ਅਤੇ ਤਹਿਰਾਨ ਯੂਨੀਵਰਸਿਟੀ ਦੇ ਨਾਲ ਇਹ ਕੇਂਦਰ ਸਥਾਪਿਤ ਕਰਨ ਲਈ ਚੁਣਿਆ ਗਿਆ ਹੈ। ਡਾ. ਸੰਧੂ ਨੇ ਦੱਸਿਆ ਕਿ ਯੂਨੀਵਰਸਿਟੀ ਵਿਖੇ ਇਹ ਕੇਂਦਰ ਸਥਾਪਿਤ ਹੋਣ ਨਾਲ ਸਪੋਰਟਸ ਮੈਡੀਸਨ ਦੇ ਖੇਤਰ ਵਿਚ ਅੰਤਰ ਰਾਸ਼ਟਰੀ ਪੱਧਰ ਦਾ ਤਾਲ-ਮੇਲ ਵਧੇਗਾ ਅਤੇ ਮਿਆਰੀ ਖੋਜ ਪ੍ਰਫੂਲਿਤ ਹੋਵੇਗੀ। ਉਹਨਾਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਏਸ਼ੀਆ ਦੀ ਪਹਿਲੀ ਯੂਨੀਵਰਸਿਟੀ ਹੈ ਜਿਥੇ ਕਿ ਸਪੋਰਟਸ ਮੈਡੀਸਨ ਵਿਸ਼ੇ ਦੀ ਐਮ.ਡੀ. ਸੁਰੂ ਕਰਵਾਈ ਗਈ। ਉਹਨਾਂ ਕਿਹਾ ਕਿ ਉਹ ਯੂਨੀਵਰਸਿਟੀ ਆਫ ਕਾਲੰਬੋ ਦੇ ਸਲਾਹਕਾਰ ਹੋਣ ਕਰਕੇ, ਉਹ ਸ੍ਰੀਲੰਕਾ ਵਿਚ ਪਹਿਲੀ ਵਾਰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਸਨ ਇਨ ਕੋਲੰਬੋ ਵਿਖੇ ਸਪੋਰਟਸ ਮੈਡੀਸਨ ਵਿਸੇਵਿਚ ਐਮ.ਡੀ. ਦਾ ਕੋਰਸ ਸ਼ੁਰੂ ਕਰਵਾਉਣ ਜਾ ਰਹੇ ਹਨ। ਉਹਨਾਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਬਿਤੇ ਵਰੇ 12ਵੀਂ ਏਸ਼ੀਅਨ ਫੈਡਰੇਸ਼ਨ ਆਫ ਸਪੋਰਟਸ ਮੈਡੀਸਨ ਕਾਂਗਰਸ ਦੀ ਮੇਜ਼ਬਾਨੀ ਕਾਮਯਾਬੀ ਨਾਲ ਕੀਤੀ ਜਿਸ ਵਿਚ 43 ਏਸ਼ੀਆ ਦੇ ਦੇਸ਼ਾਂ ਨੇ ਭਾਗ ਲਿਆ ਅਤੇ ਅਗਲੀ ਏਸ਼ੀਅਨ ਫੈਡਰੇਸ਼ਨ ਆਫ  ਸਪੋਰਟਸ ਮੈਡੀਸਨ ਕਾਂਗਰਸ ਬੀਜਿੰਗ, ਚਾਈਨਾ ਵਿਖੇ ਹੋਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply