Monday, December 23, 2024

ਸ਼ਿਕਾਗੋ ਤੋਂ ਵਿਦਿਆਰਥੀਆਂ ਦੇ ਡੇਲੀਗੇਸ਼ਨ ਨੇ ਯੂਨੀਵਰਸਿਟੀ ਦਾ ਕੀਤਾ ਦੌਰਾ

24011410

ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ ਬਿਊਰੋ) –  ਅਮਰੀਕਾ ਦੀ ਯੂਨੀਵਰਸਿਟੀ ਆਫ ਏਲਿਊਨੀਅਸ ਸ਼ਿਕਾਗੋ ਦੇ ਵਿਦਿਆਰਥੀਆਂ ਨੇ ਡਾ. ਯੂ.ਐਸ. ਪਾਲੇਕਰ, ਡਾਇਰੈਕਟਰ, ਸਪਲਾਈ ਚੇਅਨ ਮੈਨੇਜਮੈਂਟ ਪ੍ਰੋਗਰਾਮ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ। ਡੇਲੀਗੇਸ਼ਨ ਨੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਬਰਾੜ ਅਤੇ ਹੋਰ ਫੈਕਲਟੀ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਵਿਚਾਰ-ਵਟਾਂਦਰਾਂ ਕੀਤਾ। ਵਿਦਿਆਰਥੀ ਡੈਲੀਗੇਸ਼ਨ ਦੇ ਯੂਨੀਵਰਸਿਟੀ ਪਹੁੰਚਣ ‘ਤੇ ਪ੍ਰੋਫੈਸਰ ਬਰਾੜ ਨੇ ਉਹਨਾਂ ਨੂੰ ਜੀ-ਆਇਆਂ ਕਿਹਾ ਅਤੇ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰੀਕਾ ਦੀਆਂ ਯੂਨੀਵਰਸਿਟੀਆਂ ਨਾਲ ਸਮਝੌਤੇ ਕਰਨਾ ਚਹੁੰਦੀ ਹੈ ਤਾਂ ਜੋ ਉਚੇਰੀ ਸਿਖਿਆ ਅਤੇ ਖੋਜ ਦੇ ਖੇਤਰ ਵਿਚ ਵਧੇਰੇ ਕਾਰਜ ਹੋ ਸਕੇ।ਡਾ. ਪਾਲੇਕਰ ਨੇ ਦੱਸਿਆ ਕਿ ਉਹਨਾਂ ਦੇ ਇਸ ਦੌਰੇ ਦਾ ਮੁਖ ਉਦੇਸ਼ ਵਾਤਾਵਰਨ, ਫਸਲ ਦੀ ਕਟਾਈ ਅਤੇ ਸਾਭ-ਸੰਭਾਲ ਬਾਰੇ ਜਾਣਕਾਰੀ ਹਾਸਲ ਕਰਨਾ ਹੈ। ਉਹਨਾਂ ਕਿਹਾ ਕਿ ਇਸ ਉਦੇਸ਼ ਨੂੰ ਧਿਆਨ ਵਿਚ ਰਖਦੇ ਹੋਏ ਇਹ ਵਿਦਿਆਰਥੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੌਟੈਨੀਕਲ ਸਾਇੰਸਜ਼ ਅਤੇ ਵਾਤਾਵਰਨ ਵਿਭਾਗ ਦੇ ਦੌਰੇ ‘ਤੇ ਆਏ ਹਨ। ਵਿਭਾਗ ਦੀ ਪ੍ਰੋਫੈਸਰ ਰੇਣੂ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਬੌਟੈਨੀਕਲ ਗਾਰਡਨ ਅਤੇ ਵਿਭਾਗ ਵਿਖੇ ਸਥਾਪਿਤ ਮਿਊਜ਼ਿਅਮ ਵਖਾਇਆ। ਵਿਭਾਗ ਦੇ ਮੁਖੀ, ਡਾ. ਆਦਰਸ਼ਪਾਲ ਵਿਗ ਨੇ ਵਿਭਾਗ ਵਿਖੇ ਚਲ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰੋਫੈਸਰ ਅਵੀਨਾਸ਼ ਨਾਗਪਾਲ ਨੇ ਧੰਨਵਾਦ ਦਾ ਮੱਤਾ ਪਾਸ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply