
ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ ਬਿਊਰੋ) – ਗੁਰਦਾਸਪੁਰ ਤੋਂ ਭਾਜਪਾ ਦੇ ਐਲਾਨੇ ਗਏ ਉਮੀਦਵਾਰ ਵਿਨੋਦ ਖੰਨਾ ਅਤੇ ਉਨ੍ਹਾਂ ਦੀ ਪਤਨੀ ਕਵਿਤਾ ਖੰਨਾ ਨੇ ਸ਼੍ਰੀ ਦੁਰਗਿਆਣਾ ਤੀਰਥ ਨਤਮਸਤਕ ਹੋਏ।ਸ੍ਰੀ ਵਿਨੋਦ ਖੰਨਾ ਨੇ ਸ਼੍ਰੀ ਠਾਕੁਰ ਜੀ ਦੇ ਚਰਨਾ ਵਿਚ ਮੱਥਾ ਟੇਕਆ ਅਤੇ ਮੰਦਰ ਦੇ ਪੁਜਾਰੀ ਓਮ ਪ੍ਰਕਾਸ਼ ਬਿਆਸ ਨੇ ਸਿਰੋਪਾ ਤੇ ਪ੍ਰਸ਼ਾਦ ਦੇ ਕੇ ਆਸ਼ੀਰਵਾਦ ਦਿੱਤਾ।ਇਸ ਮੌਕੇ ਸ਼੍ਰੀ ਦੁਰਗਿਆਣਾ ਕਮੇਟੀ ਦੇ ਰਾਮ ਪ੍ਰਕਾਸ਼ ਚੋਪੜਾ, ਪ੍ਰਧਾਨ ਸਤਪਾਲ ਮਹਾਜਨ, ਜਨਰਲ ਸੈਕਟਰੀ ਰਮੇਸ਼ ਸ਼ਰਮਾ, ਅਰੂਣ ਖੰਨਾ, ਰਾਮ ਗੋਪਾਲ ਮਹਿਰਾ, ਹਰੀਸ਼ ਤਨੇਜਾ, ਬ੍ਰਿਜਮੋਹਨ ਪ੍ਰਭਾਕਰ, ਦਰਸ਼ਨ ਸੈਠ, ਸੰਜੇ ਕਪੂਰ, ਸੰਜੀਵ ਖੰਨਾ, ਡਾ. ਰਾਮ ਚਾਵਲਾ, ਹਰੀਸ਼ ਖੰਨਾ, ਡਾ. ਮਿਤ੍ਰਪਾਲ ਤਾਲਵਾੜ ਨੇ ਵਿਨੋਦ ਖੰਨਾ ਦਾ ਸਵਾਗਤ ਕਰਦਿਆਂ ਮੰਦਰ ਕਮੇਟੀ ਵਲੋਂ ਵਿਨੋਦ ਖੰਨਾ ਅਤੇ ਕਵਿਤਾ ਖੰਨਾ ਨੂੰ ਸਿਰੋਪਾ ਅਤੇ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।ਇਸ ਅਵਸਰ ‘ਤੇ ਭਾਜਪਾ ਦੀ ਰਾਸ਼ਟਰੀ ਮੀਤ ਪ੍ਰਧਾਨ ਪ੍ਰੋ. ਲਕਸ਼ਮੀ ਕਾਂਤਾ ਚਾਵਲਾ, ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਨਰੇਸ਼ ਸ਼ਰਮਾ, ਭਾਜਪਾ ਇੰਚਾਰਜ ਰਾਕੇਸ਼ ਰਾਠੋਰ ਵੀ ਮੌਜੂਦ ਸਨ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media