Thursday, November 14, 2024

ਨਸ਼ਾ ਨਾ ਵੰਡਣ ਵਾਲਾ ਉਮੀਦਵਾਰ ਹੀ ਜਿੱਤੇਗਾ- ਚੱਕਮੁਕੰਦ, ਲਹੋਰੀਆ

PPN280301
ਅੰਮ੍ਰਿਤਸਰ, 28  ਮਾਰਚ (ਸੁਖਬੀਰ ਸਿੰਘ)- ਵਿਸ਼ਵ ਵਿੱਚ ਸ੍ਰੀ ਅਮ੍ਰਿੰਤਸਰ ਸਾਹਿਬ ਦੀ ਧਰਤੀ ਪਵਿੱਤਰ ਮੰਨੀ ਜਾਂਦੀ ਹੈ, ਕਿਉਂਕਿ ਇਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਨਾ ਮੰਦਿਰ, ਸ੍ਰੀ ਰਾਮ ਤੀਰਥ ਮੰਦਿਰ /ਵਾਲਮੀਕਿ ਤੀਰਥ  ਤੇ ਕਈ ਅਹਿਮ ਪਵਿੱਤਰ ਸਥਾਨਾਂ ਤੋ ਇਲਾਵਾ ਇਥੇ 9 ਗੁਰੂ ਸਹਿਬਾਨ ਤੇ ਹੋਰ ਪੀਰਾਂ, ਪਗੰਬਰਾਂ ਤੇ ਸ਼ਹੀਦਾਂ ਨੇ ਚਰਨ ਪਏ ਹਨ।ਇਸ ਲਈ ਸ੍ਰੀ ਅੰਮ੍ਰਿਤਸਰ ਸਾਹਿਬ  ਤੋਂ ਹੋ ਰਹੀ ਲੋਕ ਸਭਾ ਚੌਣ ਵਿੱਚ ਨਸ਼ਾ ਨਾ ਵੰਡਣ ਵਾਲੇ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਨੌਜਵਾਨਾਂ ਅਤੇ ਉਹਨਾ ਦੇ ਮਾਂ ਬਾਪ ਦਾ ਦਰਦ ਸਮਝਣ ਵਾਲਾ ਉਮੀਦਵਾਰ ਹੀ ਕਾਮਯਾਬ ਹੋਵੇਗਾ।ਇਹਨਾਂ ਗੱਲਾਂ ਦਾ ਪ੍ਰਗਟਾਵਾ ਅੰਮ੍ਰਿਤਸਰ  ਕੌਂਸਲ ਦੇ ਕਨਵੀਨਰ ਤੇ ਸਹਿਕਾਰਤਾ ਵਿਭਾਗ ਦੇ ਸਲਾਹਕਾਰ ਗੁਰਜੀਤ ਸਿੰਘ ਬਿੱਟੂ ਤੇ ਡਾ: ਤਸਵੀਰ ਸਿੰਘ ਲਹੌਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾ ਕਿਹਾ ਕਿ ਅਜੋਕੇ ਸਮੇਂ ਵਿੱਚ ਨਸ਼ਾ ਇੱਕ ਭਿਆਨਕ ਰੋਗ ਅਖਿਆਰ ਕਰ ਚੁੱਕਾ ਹੈ ਅਤੇ ਇਸ ਭੈੜੀ ਅਲਾਮਤ ਤੋਂ ਪੰਜਾਬ ਦੇ 80 ਫੀਸਦੀ ਲੋਕ ਬੇਹੱਦ ਦੁਖੀ ਹੋ ਚੁੱਕੇ ਹਨ।ਉਹਨਾ ਕਿਹਾ ਕਿ ਨਸ਼ਾ ਵੰਡ ਕੇ ਨਸ਼ੇੜੀਆਂ ਦੀ ਵੋਟ ਦੀ ਆਸ ਨਹੀ ਕੀਤੀ ਜਾ ਸਕਦੀ, ਇਸ ਲਈ ਸਿਆਸੀ  ਅਗੂਆਂ ਨੂੰ ਇਹ ਪਰਮਪਰਾ ਤਿਆਗ ਕੇ ਅਤੇ ਨਸੇ ਦੇ ਸਮਗਲਰਾਂ ਉਪੱਰ ਸਿਕੰਜਾ ਕੱਸ ਕੇ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਨੋਜਵਾਨਾਂ ਨੂੰ ਇਸ ਤੋ ਮੁਕਤੀ ਦਾ ਵਿਸ਼ਵਾਸ਼ ਦਿਵਾਉਣ ਵਾਲੇ ਉਮੀਦਵਾਰ ਨੂੰ ਹੀ ਲੋਕ ਕਾਮਯਾਬ ਕਰਨਗੇ ਇਸ ਸਮੇਂ ਭਾਈ ਸਤਿੰਦਰਪਾਲ ਸਿੰਘ, ਭਾਈ ਮੰਗਲ ਸਿੰਘ ਤੇ ਕਿਰਪਾਲ ਸਿੰਘ ਅਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼

5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …

Leave a Reply