Thursday, January 9, 2025

ਦਿੱਲੀ ਦੀ ਇਤਿਹਾਸਕ ਜਿੱਤ ਦੀ ਲੱਡੂ ਵੰਡ ਕੇ ਮਨਾਈ ਖੁਸ਼ੀ

PPN1102201510

ਬਠਿੰਡਾ, 11 ਫਰਵਰੀ (ਜਸਵਿੰਦਰ ਸਿੰਘ ਜੱਸੀ-ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਦੇ ਨੈਸ਼ਨਲ ਸੰਯੋਜਕ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਿਚ ਦਿਲੀ ਵਿਧਾਨ ਸਭਾ ਦੀਆਂ ਚੌਣਾਂ ਲੜੀਆਂ ਗਈਆਂ ਉਨਾਂ ਦੀ ਵਧੀਆ ਸ਼ਵੀ ਅਤੇ 49 ਦਿਨਾਂ ਦੇ ਮੁੱਖ ਮੰਤਰੀ ਦੇ ਕਾਰਜਕਾਲ ਨੂੰ ਦੇਖਦੇ ਹੋਏ ਦਿੱਲੀ ਦੇ ਵੋਟਰਾਂ ਨੇ ਭਾਜਪਾ ਦੀ ਕੇਂਦਰ ਸਰਕਾਰ 9 ਮਹੀਨਿਆਂ ਦੀ ਘਟੀਆ ਕਾਰਜਕਾਰੀ ਵਿਰੁੱਧ ਫਤਵਾ ਦਿੱਤਾ। ਦਿੱਲੀ ਦੀ ਜੰਤਾ ਨੇ ਉਨਾਂ ਦੀ ਝੋਲੀ ਵਿਚ 67 ਸੀਟਾਂ ਪਾਕੇ ਇੱਕ ਇਤਿਹਾਸਕ ਜਿੱਤ ਦਿਵਾਈ ਹੈ।ਇਹ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਸਗੋ ਇਹ ਦਿਲੀ ਦੇ ਆਮ ਆਦਮੀ ਦੀ ਜਿੱਤ ਹੈ।ਅੰਮ੍ਰਿਤ ਲਾਲ ਅਗਰਵਾਲ ਆਮ ਆਦਮੀ ਪਾਰਟੀ ਜਿਲਾ ਯੂਨਿਟ ਬਠਿੰਡਾ ਦੇ ਨੇਤਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਦਿਲੀ ਦੀਆਂ ਚੌਣਾਂ ਵਿਚ ਇੰਨੀ ਵੱਡੀ ਇਤਿਹਾਸਕ ਜਿੱਤ ਪ੍ਰਾਪਤ ਹੋਈ ਹੈ। ਜਿਸ ਦੀ ਖੁਸ਼ੀ ਵਿਚ ਆਮ ਆਦਮੀ ਪਾਰਟੀ ਜਿਲਾ ਯੂਨਿਟ ਬਠਿੰਡਾ ਵਲੋ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ।ਇਸ ਮੌਕੇ ਮਲਕੀਤ ਸਿੰਘ,ਬਿਲਾਸ ਚੰਦ, ਬਲਵਿੰਦਰ ਸਿੰਘ ਕਾਕਾ, ਕੇ ਸੀ ਬੱਗਾ, ਜੀਵਨ ਸ਼ਰਮਾ, ਕਸ਼ਮੀਰ ਸਿੰਘ,ਭੂਪਿੰਦਰ ਬਾਂਸਲ, ਜੀ.ਐਸ.ਧਾਲੀਵਾਲ, ਦੀਪਕ ਬਾਂਸਲ, ਅਮਿਤ, ਸੁਖਦੇਵ, ਰਾਮੂ ,ਰਮਨਦੀਪ ਜੋੜਾ, ਅਸ਼ੋਕ ਕੁਮਾਰ ਜੋਸ਼ੀ, ਰਾਮ ਚੰਦਰ, ਬਲਜੀਤ ਸਾਗਰ, ਪ੍ਰੇਮ ਗਰਗ, ਬੌਬੀ, ਪੰਕਜ, ਗੁਲਾਬ ਸਿੰਘ,ਕਿਕਰਸਿੰਘ ਹਰਜਿੰਦਰ ਕੌਰ ,ਰੁਪਿੰਦਰ ਕੌਰ, ਗੁਰਜੰਟਸਿੰਘ, ਅਨਿਲ ਜੈਨ ਆਦਿ ਸ਼ਾਮਲ ਸਨ।

Check Also

ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਵਲੋਂ ਖ਼ਾਲਸਾ ਕਾਲਜ ਵੂਮੈਨ ਅਤੇ ਗਰਲਜ਼ ਸੀ: ਸੈਕੰ: ਸਕੂਲ ਨੂੰ ਸਹਾਇਤਾ ਦਾ ਚੈਕ ਭੇਟ

ਫ਼ਾਊਂਡੇਸ਼ਨ ਦਾ ਹੋਣਹਾਰ ਤੇ ਜ਼ਰੂਰਤਮੰਦ ਬੱਚੀਆਂ ਦੀ ਭਲਾਈ ਲਈ ਕਾਰਜ਼ ਸ਼ਲਾਘਾਯੋਗ – ਛੀਨਾ ਅੰਮ੍ਰਿਤਸਰ, 9 …

Leave a Reply