ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਜੀਵਨ ‘ਚ ਮਾਂ ਦਾ ਰੁਤਬਾ ਸਭ ਤੋਂ ਉੱਚਾ ਹੈ ਅਤੇ ਪ੍ਰਮਾਤਮਾ ਤੋਂ ਬਾਅਦ ਧਰਤੀ ‘ਤੇ ਮਾਂ ਦੀ ਪੂਜਾ ਹੀ ਅਸਲੀ ਪੂਜਾ ਹੈ। ਇਹ ਸ਼ਬਦ ਉਹਨਾਂ ਨੇ ਅੱਜ ਬੀਬੀ ਨਰਿੰਜਨ ਕੌਰ ਦੀ 14ਵੀਂ ਬਰਸੀ ‘ਤੇ ਇਕੱਤਰ ਹੋਈ ਸੰਗਤ ਨਾਲ ਸਾਂਝੇ ਕਰਦਿਆ ਕਹੇ। ਇਸ ਮੌਕੇ ਸ: ਛੀਨਾ ਦੀ ਤਰਨ ਤਾਰਨ ਹਲਕੇ ਤੋਂ ਸਾਬਕਾ ਅਕਾਲੀ ਮੈਂਬਰ ਪਾਰਲੀਮੈਂਟ ਸ: ਤਰਲੋਚਨ ਸਿੰਘ ਤੂੜ ਨਾਲ ਭੇਂਟ ਵੀ ਹੋਈ। ਦੋਹਾਂ ਸਖਸ਼ੀਅਤਾਂ ਨੇ ਵਿਚਾਰ ਸਾਂਝੇ ਕਰਦਿਆਂ ਬੀਬੀ ਨਰਿੰਜਨ ਕੌਰ ਜੋ ਕਿ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ (ਧਾਰਮਿਕ ਮਾਮਲੇ) ਸ: ਸੁਖਦੇਵ ਸਿੰਘ ਅਬਦਾਲ ਦੀ ਮਾਤਾ ਜੀ ਸਨ, ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ: ਛੀਨਾ ਨੇ ਕਿਹਾ ਕਿ ਮਾਂ ਦੀ ਕਮੀ ਹਮੇਸ਼ਾਂ ਹੁੰਦੀ ਹੈ, ਕਿਉਂਕਿ ਮਾਂ ਜਿੱਥੇ ਬੱਚਿਆਂ ‘ਚ ਚੰਗੇ ਸਸਕਾਰ ਅਤੇ ਗੁਣ ਪੈਦਾ ਕਰਕੇ ਜ਼ਿੰਦਗੀ ਦੀ ਰਾਹ ‘ਤੇ ਮਾਰਗ ਦਰਸ਼ਕ ਹੁੰਦੀ ਹੈ, ਉਥੇ ਉਹ ਕਿਸੇ ਵੀ ਪਰਿਵਾਰ ਦੀ ਕੜੀ ਦਾ ਮੁੱਖ ਧੁਰਾ ਕਹੀ ਜਾਂਦੀ ਹੈ। ਇਸ ਮੌਕੇ ਭਾਈ ਪ੍ਰਗਟ ਸਿੰਘ ਤਿੰਮੋਵਾਲ ਅਤੇ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਜੁੜੀਆਂ ਸੰਗਤਾਂ ਨਾਲ ਗੁਰਬਾਣੀ ਬਾਰੇ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਗੁਰਬਾਣੀ ਜੀਵਨ ਸੇਧ ਸਿਖਾਉਂਦੀ ਹੈ। ਸ: ਛੀਨਾ ਨੇ ਇਸ ਮੌਕੇ ਸ: ਤੂੜ ਤੋਂ ਇਲਾਵਾ ਭੁਪਿੰਦਰ ਸਿੰਘ ਏ. ਡੀ. ਸੀ., ਸ: ਗੁਰਮਹਿੰਦਰ ਸਿੰਘ, ਸ: ਅਬਦਾਲ ਅਤੇ ਹੋਰ ਇਕੱਤਰ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪਾਓ ਭੇਂਟ ਕਰਕੇ ਨਿਵਾਜਿਆ।
Check Also
ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ
ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …