ਨਵੀਂ ਦਿੱਲੀ, 12 ਫਰਵਰੀ (ਅੰੀਮਤ ਲਾਲ ਮੰਨਣ) – ਜਥੇਦਾਰ ਮਨਜੀਤ ਸਿੰਘ ਜੀ.ਕੇ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਮੇਟੀ ਦੇ ਪ੍ਰਬੰਧ-ਅਧੀਨ ਚਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਦੇ ਕੇ ਸਮੇਂ ਦਾ ਹਾਣੀ ਬਣਾਉਣ ਦੀ ਜ਼ਿਮੇਂਦਾਰੀ ਨਿਭਾਅ ਰਹੀ ਸੰਸਥਾ, ਹੇਲਗਾ ਟੀਚਰਸ ਟ੍ਰੇਨਿੰਗ ਫਾਉਂਡੇਸ਼ਨ (ਯੂਕੇ) ਦੇ ਮੁਖੀ ਡਾਇਰੈਕਟਰਾਂ ਮਿ. ਟੋਡ ਅਤੇ ਮਿ. ਰਿਚਰਡ ਪੁੱਕ ਨੂੰ ਸਨਮਾਨਤ ਕੀਤਾ। ਇਸ ਮੌਕੇ ਤੇ ਗੁਰਦੁਆਰਾ ਕਮੇਟੀ ਦੇ ਦਫਤਰ ਵਿੱਚ ਹੋਏ ਇੱਕ ਸਾਦਾ ਸਮਾਗਮ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ, ਕਮੇਟੀ ਦੇ ਮੁੱਖ ਸਲਾਹਕਾਰ ਸ. ਕੁਲਮੋਹਨ ਸਿੰਘ, ਸਾਬਕਾ ਸਾਂਸਦ ਤੇ ਕੌਮੀ ਘਟਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਅਤੇ ਕਮੇਟੀ ਦੀ ਬਿਲਡਿੰਗ ਕਮੇਟੀ ਦੇ ਚੇਅਰਮੈਨ ਜ. ਕੁਲਦੀਪ ਸਿੰਘ ਭੋਗਲ ਆਦਿ ਮੁਖੀ ਮੌਜੂਦ ਸਨ। ਇਹ ਗਲ ਇਥੇ ਵਰਨਣਯੋਗ ਹੈ ਕਿ ਹੇਲਗਾ ਟੀਚਰਸ ਟ੍ਰੇਨਿੰਗ ਫਾਉਂਡੇਸ਼ਨ ਦੇ ਮਾਹਿਰ ਟਰੇਨਰ ਮਿਸਟਰ ਪੀਟਰ ਅਤੇ ਮਿਸੇਜ਼ ਬ੍ਰੈਂਡਾ ਵਲੋਂ ਸਤੰਬਰ-2014 ਤੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਟਰੇਨਿੰਗ ਦਿੱਤੀ ਜਾ ਰਹੀ ਹੈ। ਲਗਭਗ 300 ਅਧਿਆਪਕ ਇਨ੍ਹਾਂ ਪਾਸੋਂ ਟਰੇਨਿੰਗ ਪ੍ਰਾਪਤ ਕਰ ਆਪਣੇ ਵਿਦਿਆਰਥੀਆਂ ਤਕ ਉਸਦਾ ਲਾਭ ਪਹੁੰਚਾਣ ਲਈ ਤਿਆਰ ਹੋ ਚਕੇ ਹਨ।ਜਦਕਿ ਬਾਕੀ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤਾ ਜਾਣਾ ਜਾਰੀ ਹੈ, ਜਿਸਦੇ ਛੇਤੀ ਹੀ ਪੂਰਿਆਂ ਹੋ ਜਾਣ ਦੀ ਸੰਭਵਾਨਾ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …