16 ਫਰਵਰੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਦੀ ਅਪੀਲ
ਅੰਮ੍ਰਿਤਸਰ, 11 ਫਰਵਰੀ (ਰੋਮਿਤ ਸ਼ਰਮਾ) – ਸ਼੍ਰੋੋਮਣੀ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਜਨਰਲ ਸਕੱਤਰ ਸ: ਹਰਗੋਪਾਲ ਸਿੰਘ ਨਾਗੋਕੇ ਜੋ ਕਿ ਬੀਤੇ ਦਿਨੀ ਅਕਾਲ ਚਲਾਣਾਂ ਕਰ ਗਏ ਸਨ।ਉਨ੍ਹਾਂ ਦੇ ਇਸ ਵਿਛੋੜੇ ਪਿਛੋਂ ਅੱਜ ਅਕਾਲੀ ਜਥਾ ਸ਼ਹਿਰੀ ਵਲੋਂ ਪ੍ਰਧਾਨ ਸ:ਉਪਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਸੋਕ ਸਭਾ ਬੁਲਾਈ ਗਈ। ਜਿਸ ਵਿਚ ਪਾਰਟੀ ਦੇ ਅਹੁਦੇਦਾਰ, ਕੌਂਸਲਰ ਅਤੇ ਵਰਕਰ ਆਗੂ ਸ਼ਾਮਿਲ ਹੋਏ।ਇਸ ਮੌਕੇ ਮੂਲ ਮੰਤਰ ਦੇ ਪਾਠ ਕੀਤੇ ਗਏ ਅਤੇ ਸੋਕ ਵਜੋਂ ਮੋਨ ਵਰਤ ਵੀ ਰੱਖਿਆ ਗਿਆ ਇਸ ਸਭਾ ਨੂੰ ਸੰਬੋਧਨ ਕਰਦਿਆਂ ਸ: ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਸ:ਹਰਗੋਪਾਲ ਸਿੰਘ ਨਾਗੋਕੇ ਜੋ ਕਿ ਪਾਰਟੀ ਦੇ ਇਕ ਜੁ੍ਹਝਾਰੂ ਤੇ ਇਮਾਨਦਾਰ ਵਰਕਰ ਸਨ ਉਨ੍ਹਾਂ ਆਪਣੀ ਸਾਰੀ ਜਿੰਦਗੀ ਸ਼੍ਰੋਮਣੀ ਅਕਾਲੀ ਦਲ ਅਤੇ ਮਜਲੂਮ ਲੋਕਾਂ ਦੀ ਸੇਵਾ ਲੇਖੇ ਲਾਈ ਸੀ ਅਜਿਹੇ ਆਗੂ ਦਾ ਵਿਛੋੜਾ ਪਾਰਟੀ ਹੀ ਨਹੀਂ ਬਲਕਿ ਪੁਰੇ ਸਮਾਜ ਲਈ ਵੱਡਾ ਘਾਟਾ ਹੈ। ਜਥੇ: ਪੂਰਨ ਸਿੰਘ ਮੱਤੇਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ:ਹਰਗੋਪਾਲ ਸਿੰਘ ਨਾਗੋਕੇ ਨੇ ਹਮੇਸ਼ਾਂ ਮਜਲੂਮ ਲੋਕਾਂ ਤੇ ਸੱਚ ਦੀ ਅਵਾਜ ਨੂੰ ਬੁਲੰਦ ਕੀਤਾ ਤੇ ਅਕਾਲੀ ਦਲ ਵਲੋਂ ਲਗਾਈ ਹਰ ਜਿੰਮੇਵਾਰੀ ਨੂੰ ਇਮਾਨਦਾਰੀ ਨਿਭਾਇਆ। ਉਨ੍ਹਾਂ ਦੱਸਿਆ ਕਿ ਸ:ਹਰਗੋਪਾਲ ਸਿੰਘ ਨਾਗੋਕੇ ਦੀ ਆਤਮਿਕ ਸ਼ਾਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਿੱਤੀ 16 ਫਰਵਰੀ ਉਨ੍ਹਾਂ ਦੇ ਜੱਦੀ ਪਿੰਡ ਨਾਗੋਕੇ ਵਿਖੇ ਦੁਪਿਹਰ 1 ਤੋਂ 2 ਵੱਜੇ ਤੱਕ ਪਾਏ ਜਾਣਗੇ, ਉਨ੍ਹਾਂ ਸਮੂਹ ਵਰਕਰਾਂ ਤੇ ਅਹੁਦੇਦਾਰਾਂ ਨੂੰ ਅੰਤਿਮ ਅਰਦਾਸ ਵਿਚ ਪਹੁੰਚਣ ਦੀ ਅਪੀਲ ਕੀਤੀ।
ਇਸ ਸਭਾ ਨੂੰ ਹੋਰਨਾ ਤੋਂ ਇਲਾਵਾ ਕੌਂਸਲਰ ਮਨਮੋਹਨ ਸਿੰਘ ਟੀਟੂ, ਮਹਾਂਵੀਰ ਸਿੰਘ ਸੁਲਤਾਲਨਿੰਡ, ਰਾਣਾ ਪਲਵਿੰਦਰ ਸਿੰਘ, ਸਵਰਨ ਸਿੰਘ ਹਰੀਪੁਰਾ ਨੇ ਸੰਬੋਧਨ ਕੀਤਾ। ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਸੁਰਿੰਦਰ ਸਿੰਘ ਸੁਲਤਾਨਵਿੰਡ, ਅਵਿਨਾਸ਼ ਜੌਲੀ, ਸ਼ਮਸ਼ੇਰ ਸਿੰਘ, ਕੁਲਜੀਤ ਸਿੰਘ, ਸ:ਮੁਖਤਾਰ ਸਿੰਘ, ਅਮਰਬੀਰ ਸਿੰਘ ਸੰਧੂ, ਸ:ਭਰਪੂਰ ਸਿੰਘ ਸਰਕਲ ਪ੍ਰਧਾਨ, ਸ:ਹਰਵਿੰਦਰ ਸਿੰਘ ਸੰਧੂ, ਦਵਿੰਦਰ ਸਿੰਘ ਮੰਗਾ ਵਾਰਡ ਪ੍ਰਧਾਨ, ਸ਼ੀਤਲ ਸਿੰਘ ਆਦਿ ਮੋਹਤਬਰ ਮੌਜੂਦ ਸਨ।