Monday, July 8, 2024

ਰਾਸ਼ਟਰੀ ਮਾਧਮਿਕ ਅਭਿਆਨ ਤਹਿਤ ਦੋ ਰੋਜ ਪੁਸਤਕ ਮੇਲੇ ਦਾ ਆਗਾਜ

PPN280311
ਫਾਜਿਲਕਾ,  28  ਮਾਰਚ (ਵਿਨੀਤ ਅਰੋੜਾ) :  ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਪੰਜਾਬ ਵਲੋਂ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਸਾਹਿਤਕ ਚੇਟਕ ਲਾਉਣ ਲਈ ਨਵਾਂ ਉਪਰਾਲਾ ਸ਼ੁਰੂ ਕਰਦਿਆਂ ਪੁਸਤਕ ਮੇਲੇ ਲਵਾਏ ਜਾ ਰਹੇ ਹਨ। ਜਿਸ ਵਿਚ ਵਿਦਿਆਰਥੀਆਂ ਨੂੰ ਉਨਾਂ ਦੇ ਗਿਆਨ ਵਧਾਉਣ ਵਾਲੀਆਂ ਕਿਤਾਬਾਂ ਤੋਂ ਇਲਾਵਾ ਹੋਰ ਜ਼ਿੰਦਗੀ ਦਾ ਰਾਹ ਦਸੇਰਾ ਬਣਦੀਆਂ ਪੁਸਤਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤਹਿਤ ਹੀ ਅੱਜ ਇਕ ਦੋ ਰੋਜਾ ਪੁਸਤਕ ਮੇਲਾ ਇੱਥੋਂ ਦੇ ਸਰਕਾਰੀ ਮਾਡਲ ਸਕੂਲ ਲੜਕੇ ਵਿਚ ਲਾਇਆ ਗਿਆ। ਇਸ ਮੇਲੇ ਦਾ ਉਦਘਾਟਨ ਜ਼ਿਲਾ ਸਿੱਖਿਆ ਅਧਿਕਾਰੀ ਸੰਦੀਪ ਕੁਮਾਰ ਧੂੜੀਆ ਵਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਧੂੜੀਆ ਨੇ ਕਿਹਾ ਕਿ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ। ਇਹ ਨੇਤਰ ਸਿਰਫ਼ ਜ਼ਿੰਦਗੀ ਵਿਚ ਚੰਗੀਆਂ ਗੱਲਾਂ ਸਿੱਖਣ ਨਾਲ ਹੀ ਖੁੱਲਦਾ ਹੈ। ਉਨਾਂ ਕਿਹਾ ਕਿ ਜ਼ਿਲੇ ਦੇ 31 ਫੀਸਦੀ ਸਕੂਲਾਂ ਨੂੰ ਇਸ ਪੁਸਤਕ ਮੇਲੇ ਵਿਚੋਂ ਕਿਤਾਬਾਂ ਖਰੀਦਣ ਲਈ ਗ੍ਰਾਂਟ ਜਾਰੀ ਕੀਤੀ ਗਈ ਹੈ।  ਕੋਈ ਵੀ ਸਕੂਲ ਆਪਣੇ ਹੋਰ ਫੰਡਾਂ ਵਿਚੋਂ ਵੀ ਪੁਸਤਕਾਂ ਖਰੀਦ ਸਕਦਾ ਹੈ। ਇਸ ਮੇਲੇ ਵਿਚ ਸੰਗਮ ਪਬਲੀਕੇਸ਼ਨ ਅਤੇ ਕਪਿਲਾ ਪਬਲੀਕੇਸ਼ਨ ਜਲੰਧਰ ਵਲੋਂ ਸਟਾਲਾਂ ਲਾਈਆਂ ਗਈਆਂ ਹਨ। ਇਸ ਦੋ ਰੋਜਾ ਪੁਸਤਕ ਮੇਲੇ ਵਿਚ ਪੂਰੀ ਦੇਖਰੇਖ ਕੁਲਦੀਪ ਗਰੋਵਰ ਡੀਪੀਸੀ ਰਮਸਾ ਵਲੋਂ ਕੀਤੀ ਜਾ ਰਹੀ ਹੈ। ਅੱਜ ਪਹਿਲੇ ਦਿਨ ਲੱਗੇ ਮੇਲੇ ਵਿਚ ਸਟੇਜ ਸੰਚਾਲਨ ਦੀ ਭੂਮਿਕਾ ਸਟੇਟ ਐਵਾਰਡੀ ਅਧਿਆਪਕ ਪੰਮੀ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਆਰਪੀ ਪਰਮਜੀਤ ਸਿੰਘ ਰਾਜੇਸ ਤਨੇਜਾ ਆਈਸੀਟੀ ਕੁਆਰਡੀਨੇਟਰ, ਨਿਸ਼ਾਂਤ ਅਗਰਵਾਲ ਜ਼ਿਲਾ ਆਈਈਡੀ ਕੁਆਰਡੀਨੇਟਰ, ਸ਼ੁਸੀਲ ਗਰੋਵਰ ਜ਼ਿਲਾ ਐਜ਼ੂਸੈਟ ਕੁਆਰਡੀਨੇਟਰ , ਬਰਜਿੰਦਰ ਕੁਮਾਰ ਆਦਿ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply