Monday, July 8, 2024

60 ਕਰੋੜ ਰੁਪਏ ਦੀ ਲਾਗਤ ਨਾਲ ਫਾਜ਼ਿਲਕਾ ਅੰਦਰ ਬਣੇਗਾ ਕੈਂਸਰ ਹਸਪਤਾਲ

ਸਟੇਟ ਪ੍ਰੋਗਰਾਮ ਅਫ਼ਸਰ ਡਾ. ਟੀ.ਐਸ ਬਹਿਲ ਨੇ ਫਾਜ਼ਿਲਕਾ ਦੌਰੇ ਦੌਰਾਨ ਦਿੱਤੀ ਜਾਣਕਾਰੀ

PPN280312

ਫਾਜਿਲਕਾ,  28  ਮਾਰਚ (ਵਿਨੀਤ ਅਰੋੜਾ) –   ਭਾਰਤ ਸਰਕਾਰ ਵਲੋਂ ਦੇਸ਼ ਅੰਦਰ ਕੈਂਸਰ ਦੀ ਰੋਕਥਾਮ ਲਈ 50 ਨਵੇਂ ਟਰੈਸ਼ਰੀ ਕੈਂਸਰ ਕੇਅਰ ਸੈਂਟਰ ਖੋਲੇ ਜਾ ਰਹੇ ਹਨ। ਜਿਸ ਵਿਚ 25 ਫੀਸਦੀ ਹਿੱਸਾ ਸੂਬਾ ਸਰਕਾਰਾਂ ਅਤੇ 75 ਫੀਸਦੀ ਹਿੱਸਾ ਕੇਂਦਰ ਸਰਕਾਰ ਨੇ ਦੇਣਾ ਹੈ। ਇਸ ਤੋਂ ਇਲਾਵਾ ਇਹ ਹਸਪਤਾਲ ਖੋਲਣ ਲਈ ਘੱਟ ਤੋਂ ਘੱਟ ਜਗਾ ਸਾਢੇ 4 ਏਕੜ ਜਗਾਂ ਲੋੜੀਂਦੀ ਹੈ ਜੋ ਸੂਬਾ ਸਰਕਾਰ ਵਲੋਂ ਮੁਹੱਈਆ ਕਰਵਾਈ ਜਾਣੀ ਹੈ। ਇਸ ਸਬੰਧੀ ਜਾਣਕਾਰੀ ਅੱਜ ਸਟੇਟ ਪ੍ਰੋਗਰਾਮ ਅਫ਼ਸਰ ਡਾ. ਟੀਐਸ ਬਹਿਲ ਵਲੋਂ ਫਾਜ਼ਿਲਕਾ ਦੇ ਦੌਰੇ ਦੌਰਾਨ ਦਿੱਤੀ ਗਈ।
ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਸਿਹਤ ਮੰਤਰੀ ਬਨਣ ਤੋਂ ਬਾਅਦ ਉਨਾਂ ਦੀ ਯਤਨਾਂ ਸਦਕਾ ਬਨਣ ਵਾਲੇ ਕੈਂਸਰ ਹਸਪਤਾਲ ਦੇ ਸਰਵੇ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਬਹਿਲ ਨੇ ਕਿਹਾ ਕਿ ਦੇਸ਼ ਅੰਦਰ ਖੁੱਲਣ ਵਾਲੇ 50 ਕੈਂਸਰ ਹਸਪਤਾਲ ਦੋ ਪੰਜਾਬ ਅੰਦਰ ਖੋਲੇ ਜਾ ਰਹੇ ਹਨ। ਜਿੰਨਾਂ ਵਿਚ ਇਕ ਦੁਆਬੇ ਦੇ ਹੁਸ਼ਿਆਰਪੁਰ ਅਤੇ ਮਾਲਵੇ ਦੇ ਫਾਜ਼ਿਲਕਾ ਵਿਚ ਖੋਲੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਵਿਚ ਕੈਂਸਰ ਦੇ ਸ਼ੁਰੂਆਤ ਤੋਂ ਲੈਕੇ ਆਖਰੀ ਪੜਾਅ ਤੱਕ ਦਾ ਇਲਾਜ ਬਾਜਾਰ ਨਾਲੋਂ 80ਫੀਸਦੀ ਘੱਟ ਰੇਟਾਂ ਤੇ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਪੰਜਾਬ ਅੰਦਰ ਹਰ ਸਾਲ ਕੈਂਸਰ ਦੀ ਬਿਮਾਰੀ ਨਾਲ ਪੀੜਤ 25 ਤੋਂ 30 ਹਜ਼ਾਰ ਨਵੇਂ ਮਰੀਜ ਮਿਲਦੇ ਹਨ, ਜਦਕਿ ਪੂਰੇ ਦੇਸ਼ ਵਿਚ ਕੈਂਸਰ ਮਰੀਜ਼ਾਂ ਦੀ ਸਲਾਨਾ ਗਿਣਤੀ 5 ਲੱਖ ਹੁੰਦੀ ਹੈ। ਪੰਜਾਬ ਸਰਕਾਰ ਦੇ ਸਰਵੇ ਮੁਤਾਬਕ ਪੰਜਾਬ ਵਿਚ ਇਸ ਵੇਲੇ ਦੇਸ਼ ਅੰਦਰ ਨਵੇਂ ਅਤੇ ਪੁਰਾਣੇ ਕੈਂਸਰ ਮਰੀਜ਼ਾਂ ਦੀ ਗਿਣਤੀ ਇਕ ਲੱਖ ਹੈ। ਉਨਾਂ ਕਿਹਾ ਕਿ ਕੈਂਸਰ ਨੂੰ ਖਤਮ ਤਾਂ ਨਹੀਂ ਕੀਤਾ ਜਾ ਸਕਦਾ ਪਰ ਇਸ ਦੀ ਰੋਕਥਾਮ ਲਈ ਕੇਂਦਰ ਅਤੇ ਪੰਜਾਬ ਸਰਕਾਰ ਪੁਰਜੋਰ ਕੋਸ਼ਿਸ਼ ਕਰ ਰਹੀ ਹੈ। ਉਨਾਂ ਕਿਹਾ ਕਿ ਫਾਜ਼ਿਲਕਾ ਅੰਦਰ ਬਣਨ ਵਾਲੇ ਕੈਂਸਰ ਹਸਪਤਾਲ ਦੀ ਕੀਮਤ ਲਗਭਗ 60 ਕਰੋੜ ਰੁਪਏ ਹੈ। ਉਨਾਂ ਦੱਸਿਆ ਕਿ ਇਸ ਹਸਪਤਾਲ ਵਿਚ ਬੈਡਾਂ ਦੀ ਗਿਣਤੀ 100 ਹੋਵੇਗੀ ਜਿਸ ਦੀ ਪਰਪੋਜ਼ਲ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ। ਇਥੇ ਇਹ ਖਾਸ ਜਿਕਰਯੋਗ ਹੈ ਕਿ ਫਾਜ਼ਿਲਕਾ ਵਿਚ ਇਹ ਕੈਂਸਰ ਹਸਪਤਾਲ ਸਿਹਤ ਮੰਤਰੀ ਸੁਰਜੀਤ ਜਿਆਣੀ ਦੇ ਯਤਨਾਂ ਸਦਕਾ ਸੰਭਵ ਹੋਇਆ ਹੈ। ਸ਼੍ਰੀ ਜਿਆਣੀ ਨੇ ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਦਸਿਆ ਕਿ ਚੋਣ ਜਾਬਤਾ ਤੋਂ ਪਹਿਲਾ ਜਾਰੀ ਹੋਏ ਪੱਤਰ ਅਨੁਸਾਰ ਸਿਹਤ ਵਿਭਾਗ ਨੇ ਦੋਨਾਂ ਸ਼ਹਿਰਾਂ ਵਿਚ ਹਸਪਤਾਲ ਦੀ ਜਗਾਂ ਤੇ ਹੋਰਨਾਂ ਲੋੜੀਦੀਆਂ ਵਿਵਸਥਾ ਸੰਬੰਧੀ ਰਿਪੋਰਟ ਮੰਗੀ ਹੈ। ਸ਼੍ਰੀ ਜਿਆਣੀ ਨੇ ਇਹ ਵੀ ਦੱਸਿਆ ਕਿ ਇਹ ਹਸਪਤਾਲ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਦੀ ਤਰਜ਼ ਤੇ ਬਣੇਗਾ। ਉਨਾਂ ਨਾਲ ਹੀ ਕਿਹਾ ਕਿ ਇਸ ਸੰਬੰਧੀ ਸਿਹਤ ਵਿਭਾਗ ਪੰਜਾਬ ਵਲੋਂ ਆਪਣੀ ਰਿਪੋਰਟ 31ਮਾਰਚ 2014 ਤੱਕ ਮੁਕੰਮਲ ਕਰਵਾ ਲਈ ਜਾਵੇਗੀ। ਇਸ ਮੌਕੇ ਉਨਾਂ ਨਾਲ ਜ਼ਿਲਾ ਫਾਜ਼ਿਲਕਾ ਦੇ ਸਿਵਲ ਸਰਜਨ ਡਾ. ਬਲਦੇਵ ਰਾਜ, ਡਿਪਟੀ ਸਿਵਲ ਸਰਜਨ ਡੀਕੇ ਭੁੱਕਲ ਤੋਂ ਇਲਾਵਾ ਹੋਰ ਸਟਾਫ ਹਾਜਰ ਸੀ।

PPN280313ਕੈਂਸਰ ਹਸਪਤਾਲ ਲਈ ਲੋੜੀਂਦੀ ਸਾਢੇ ਚਾਰ ਏਕੜ ਜਗਾਂ ਸੰਬੰਧੀ ਗੱਲ ਕਰਦਿਆਂ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਚੋਣ ਜਾਬਤਾ ਤੋਂ ਬਾਅਦ ਉਨਾਂ ਵਲੋਂ ਸ਼ਹਿਰ ਦੀ ਵਧੀਆ ਜਗਾਂ ਸਿਹਤ ਵਿਭਾਗ ਨੂੰ ਕੈਂਸਰ ਹਸਪਤਾਲ ਲਈ ਮੁਹੱਈਆ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਇਹ ਜਗਾ ਲੋਕਾਂ ਦੀਆਂ ਹਰ ਤਰਾਂ ਦੀਆਂ ਸਹੂਲਤਾਂ ਨੂੰ ਧਿਆਨ ਵਿਚ ਰੱਖ ਕੇ ਚੁਣੀ ਜਾਵੇਗੀ। ਜੋ ਸ਼ਹਿਰ ਦੇ ਨੇੜੇ ਹੋਵੇ ਤੇ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾਲ ਪੈਦਾ ਹੋਵੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply