ਅੰਮ੍ਰਿਤਸਰ, 17 ਫਰਵਰੀ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਡਾਇਰੈਕਟਰ ਸਪੋਰਟਸ ਪ੍ਰਿ: ਬਲਵਿੰਦਰ ਸਿੰਘ ਦੇ ਬੇਮਿਸਾਲ ਪ੍ਰਬੰਧਾ ਹੇਠ ਜੀ ਐਨ.ਡੀ.ਯੂ ਦੇ ਗੁਰੂ ਹਰਗੋਬਿੰਦ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਖੇ ਆਯੋਜਿਤ ਅੰਡਰ 14 ਸਾਲ ਉਮਰ ਵਰਗ ਦੇ ਖਿਡਾਰੀਆਂ ਦੀ ਦੋ ਦਿਨਾਂ ਰਾਸ਼ਟਰ ਪੱਧਰੀ ਟ੍ਰਾਇਲ ਚੋਣ ਪ੍ਰਕ੍ਰਿਆਂ ਸਮਾਪਤ ਹੋ ਗਈ। ਟਰਾਇਲਾਂ ਦੇ ਦੂਜੇ ਦਿਨ ਵੀ ਵੱਖ-ਵੱਖ ਸੂਬਿਆਂ ਤੋਂ ਸੈਕੜੇ ਹਾਕੀ ਖਿਡਾਰੀਆਂ ਸ਼ਿਰਕਤ ਕਰਕੇ ਆਪਣੀ ਕਿਸਮਤ ਅਜਮਾਈ ਕੀਤੀ। ਹਾਕੀ ਓਲੰਪੀਅਨ ਅਰਜਨ ਐਵਾਰਡੀ ਆਈ ਜੀ ਪੀ ਸੁਰਿੰਦਰ ਸਿੰਘ ਸੋਢੀ, ਹਾਕੀ ਓਲੰਪੀਅਨ ਅਰਜਨ ਐਵਾਰਡੀ ਬ੍ਰਿਗੇਡੀਅਰ ਹਰਚਰਨ ਸਿੰਘ ਦੀ ਪਾਰਖੂ ਨਜ਼ਰ ਤੇ ਦੂਰ-ਅੰਦੇਸ਼ੀ ਦੀ ਪ੍ਰੀਖਿਆਂ ਦੇ ਵਿੱਚੋਂ ਪਾਸ ਹੋਏ ਇਨ੍ਹਾ ਖਿਡਾਰੀਆਂ ਦੀ ਵੰਡ ਐਸ.ਜੀ.ਪੀ.ਸੀ ਦੇ ਪ੍ਰਬੰਦ ਅਧੀਨ ਚੱਲ ਰਹੀਆਂ ਸਿੱਖ ਖਿਡਾਰੀਆਂ ਦੀਆਂ ਅੰਮ੍ਰਿਤਸਰ ਫਤਹਿਗੜ੍ਹ ਸਾਹਿਬ ਤੇ ਫਰੀਦਕੋਟ ਵਿਖੇ ਚਲ ਰਹੀਆਂ ਤਿੰਨ ਹਾਕੀ ਅਕੈਡਮੀਆਂ ਵਿੱਚ ਕੀਤੀ ਜਾਵੇਗੀ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਐਸ.ਜੀ.ਪੀ.ਸੀ ਦੇ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਨੇ ਦੱਸਿਆਂ ਕਿ ਮੁਕੰਮਲ ਤੌਰ ਤੇ ਚੁਣੇ ਗਏ ਖਿਡਾਰੀਆਂ ਨੂੰ ਆਉਣ ਵਾਲੇ ਦਿਨਾਂ ‘ਚ ਸੂਚਿਤ ਕੀਤਾ ਜਾਵੇਗਾ ਤੇ ਵੰਡ ਪ੍ਰਣਾਲੀ ਤੇ ਸਮੀਖਿਆਂ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਦੇ ਰਹਿਣ ਸਹਿਣ, ਜਲਪਾਨ ਤੇ ਸਿੱਖਿਆਂ ਦਾ ਖਰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆਂ ਕਿ ਬੀਤੇ ਸਮੇਂ ਦੀ ਅਕੈਡਮੀਆਂ ਦੀ ਖੇਡ ਤੇ ਕਾਰਜਸ਼ੈਲੀ ਬੇਮਿਸਾਲ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਦੇ ਵੱਲੋਂ ਖੇਡ ਖੇਤਰ ਤੇ ਸਿੱਖ ਖਿਡਾਰੀਆਂ ਦੀ ਵਿਲੱਖਣ ਪਹਿਚਾਨ ਦਾ ਲਿਆ ਗਿਆ ਸੁਪਨਾ ਹਕੀਕੀ ਰੂਪ ਧਾਰਨ ਕਰ ਲਵੇਗਾ। ਇਸ ਮੌਕੇ ਉੱਘੇ ਖੇਡ ਪ੍ਰਮੋਟਰ ਕਾਮਰੇਡ ਜਸਵੰਤ ਸਿੰਘ ਰੇਲਵੇ, ਕੋਚ ਬਲਦੇਵ ਸਿੰਘ ਰਾਣੂੰ, ਸੁਰਿੰਦਰ ਪਾਲ ਸਿੰਘ ਬਾਠ, ਸਤਨਾਮ ਸਿੰਘ, ਤਜਿੰਦਰ ਸਿੰਘ ਪੱਡਾ, ਕੋਚ ਮਹਿੰਦਰ ਸਿੰਘ, ਕੋਚ ਪ੍ਰੇਮ ਸਿੰਘ, ਕੋਚ ਪ੍ਰਕਾਸ਼ ਸਿੰਘ ਆਦਿ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …