ਬਟਾਲਾ, 17 ਫਰਵਰੀ (ਨਰਿੰਦਰ ਬਰਨਾਲ) – ਸ਼ਿਵਰਾਤਰੀ ਅਤੇ ਮਹਾਂਸ਼ਿਵਰਾਤਰੀ ਹਿੰਦੂਆਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਸ਼ਿਵਰਾਤਰੀ ਉਹ ਰਾਤ ਹੈ, ਜਦ ਦੁੱਧ, ਦਹੀ, ਘਿਊ ਤੇ ਫੂੱਲਾਂ ਦੇ ਨਾਲ ਅੱਕ, ਧਤੂਰਾ, ਭੰਗ, ਬਿਲ ਆਦਿ ਨਾਲ ਵੀ ਪੂਜਾ ਕੀਤੀ ਜਾਂਦੀ ਹੈ।ਮਹਾਂ ਸਿਵਰਾਤਰੀ ਦੇ ਤਿਉਹਾਰ ਮੌਕੇ ਬਜਾਂਰਾਂ ਵਿਚ ਭਾਰੀ ਰੌਣਕਾਂ ਹੁੰਦੀਆਂ ਤੇ ਫੁੱਲ ਵਿਕਰੇਤਾ ਵੀ ਚੋਖੀ ਕਮਾਈ ਕਰਦੇ ਹਨ। ਬਟਾਲਾ ਦੇ ਗਾਂਧੀ ਚੌਕ ਵਿਖੇ ਫੁੱਲ ਵਿਕਰੇਤਾਵਾ ਵਿਚ ਯਸ਼ਪਾਲ, ਅਜੈ ਕੁਮਾਰ, ਸ਼ਿੰੰਦਾ ਫਲਾਵਰ, ਰਾਜ ਕੁਮਾਰ, ਬੱਲੂ ਫਲਾਵਰ ਨੇ ਦੱਸਿਆ ਕਿ ਸਿਵਰਾਤਰੀ ‘ਤੇ ਆਮ ਦਿਨਾ ਦੇ ਮੁਕਾਬਲੇ ਜਿਆਦਾ ਗ੍ਰਾਹਕ ਆਉਦੇ ਹਨ ਅਤੇ ਫੁੱਲਾਂ ਦੇ ਨਾਲ-ਨਾਲ ਭੰਗ, ਅੱਕ , ਧਤੂਰਾ, ਤੇ ਬਿਲ ਆਦਿ ਵੀ ਵੇਚਿਆ ਜਾਂਦਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …