ਪੱਟੀ/ਝਬਾਲ 29 ਮਾਰਚ (ਰਾਣਾ)- ਕਾਂਗਰਸ ਪਾਰਟੀ ਹਰੇਕ ਪਲੇਟ ਫਾਰਮ ਤੇ ਫੇਲ ਹੋ ਚੁੱਕੀ ਹੈ, ਜਿਹੜੇ ਵੀ ਘੁਟਾਲੇ ਹੋਏ ਹਨ, ਹਰੇਕ ਵਿੱਚ ਕਾਂਗਰਸ ਪਾਰਟੀ ਦਾ ਹੱਥ ਹੈ।ਇਸ ਕਰਕੇ ਇਸ ਨੂੰ ਕਾਂਗਰਸ ਪਾਰਟੀ ਦੀ ਥਾਂ ਭ੍ਰਿਸ਼ਟਾਚਾਰ ਪਾਰਟੀ ਵੀ ਕਿਹਾ ਜਾਵੇ ਤਾਂ ਕੋਈ ਅੱਤ ਕਥਨੀ ਨਹੀ ਹੋਵੇਗੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਪਰਮਜੀਤ ਸਿੰਘ ਨੇ ਜੁਗਿੰਦਰ ਸਿੰਘ ਡੱਲ ਦੇ ਗ੍ਰਹਿ ਵਿਖੇ ਪੱਤਰਕਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮੂੰਹ ਦੇ ਬਲ ਡਿੱਗਣਾ ਪਵੇਗਾ ਤੇ ਜਨਤਾ ਦੀ ਹਰਮਨ ਪਿਆਰੀ ਤੇ ਹਮਦਰਦ ਪਾਰਟੀ ਅਕਾਲੀ-ਭਾਜਪਾ ਗੱਠਜੋੜ ਦੀ ਹੂੰਝਾ ਫੇਰ ਜਿੱਤ ਹੋਵੇਗੀ ਤੇ ਆਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਗੇ ਤੇ ਹਲਕਾ ਖੇਮਕਰਨ ਤੋ ਅਕਾਲੀ-ਭਾਜਪਾ ਦੀ ਇੱਕ ਤਰਫਾ ਜਿੱਤ ਹੋਵੇਗੀ ।ਇਸ ਮੌਕੇ ਜੁਗਿੰਦਰ ਪਲਾਈਵੁੱਡ ਸਤਨਾਮ ਸਿੰਘ, ਰਣਜੀਤ ਸਿੰਘ, ਟਹਿਲ ਸਿੰਘ, ਸਵਰਨ ਸਿੰਘ, ਦੀਦਾਰ ਸਿੰਘ, ਦਲੀਪ ਸਿੰਘ, ਨਰਿੰਦਰ ਸਿੰਘ ਆਦਿ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …