Monday, July 8, 2024

ਨਗਰ ਕੋਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਅਕਾਲੀ ਹਾਈਕਮਾਂਡ ਅਜੇ ਦੁਚਿੱਤੀ ‘ਚ

President

ਜੰਡਿਆਲਾ ਗੁਰੁ, 12 ਮਾਰਚ (ਹਰਿੰਦਰਪਾਲ ਸਿੰਘ / ਵਰਿੰਦਰ ਸਿੰਘ) – 25 ਫਰਵਰੀ ਨੂੰ ਹੋਈਆਂ ਨਗਰ ਕੋਂਂਸਲ ਜੰਡਿਆਲਾ ਗੁਰੂ ਦੀਆ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਨੂੰ 15 ਵਿਚੋਂ 11 ਸੀਟਾਂ ਮਿਲੀਆਂ ਸਨ। ਅਕਾਲੀ ਦਲ ਨੇ 9 ਅਤੇ ਭਾਜਪਾ ਨੇ 2 ਉਪੱਰ ਜਿੱਤ ਹਾਸਿਲ ਕੀਤੀ ਜਦੋਂ ਕਿ ਤਿੰਨ ਆਜ਼ਾਦ ਵੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਹੀ ਜਿੱਤੇ ਹਨ।ਹੁਣ ਨਗਰ ਕੋਂਸਲ ਦੀ ਪ੍ਰਧਾਨਗੀ ਮੋਕੇ ਅਨੁਸੂਚਿਤ ਜਾਤੀ ਲਈ ਰਿਜ਼ਰਵ ਹੋ ਗਈ ਹੈ, ਜਿਸ ਕਰਕੇ ਰਵਿੰਦਰਪਾਲ ਕੁੱਕੂ ਅਤੇ ਰਾਜਕੁਮਾਰ ਮਲਹੋਤਰਾ ਦੇ ਪ੍ਰਧਾਨਗੀ ਦੇ ਸੁਪਨੇ ਤਾਂ ਇੱਕ ਵਾਰ ਚੂਰ-ਚੂਰ ਹੋ ਗਏ ਹਨ। ਐਡੀਸ਼ਨਲ ਡਿਪਟੀ ਕਮਿਸ਼ਨਰ ਤੋਂ ਪਹਿਲਾ ਮਿਲੀ ਜਾਣਕਾਰੀ ਅਨੁਸਾਰ 9 ਮਾਰਚ ਤਾਰੀਖ ਪ੍ਰਧਾਨਗੀ ਲਈ ਨਿਸਚਿਤ ਕੀਤੀ ਸੀ, ਪਰ ਫਿਰ 9 ਮਾਰਚ ਨੂੰ 11 ਮਾਰਚ ਨਿਸਚਿਤ ਕਰ ਦਿੱਤੀ ਗਈ। ਅੱਜ ਫਿਰ ਏ. ਡੀ. ਸੀ ਕੋਲੋ 11 ਮਾਰਚ ਨੂੰ ਮੀਟਿੰਗ ਨਾ ਹੋਣ ਸਬੰਧੀ ਜਾਣਕਾਰੀ ਲਈ ਗਈ ਤਾਂ ਉਹਨਾ ਦੱਸਿਆ ਕਿ ਜਰੂਰੀ ਕਾਰਨਾ ਕਰਕੇ ਮੀਟਿੰਗ ਅੱਗੇ ਪਾ ਦਿੱਤੀ ਗਈ ਹੈ।ਹਲਕਾ ਵਿਧਾਇਕ ਨਾਲ ਸੰਪਰਕ ਕਰਨ ਤੇ ਉਹਨਾ ਦੇ ਨਿੱਜੀ ਸਹਾਇਕ ਰਾਜੀਵ ਕੁਮਾਰ ਬਬਲੂ ਨੇ ਦੱਸਿਆ ਕਿ ਮੀਟਿੰਗ ਦੀ ਤਾਰੀਖ 16 ਮਾਰਚ ਨਿਸਚਿਤ ਕੀਤੀ ਗਈ ਹੈ ਅਤੇ ਇਸ ਦਿਨ ਹੀ ਪ੍ਰਧਾਨਗੀ ਹੋਣ ਦੀ ਸੰਭਾਵਨਾ ਹੈ।
ਭਰੋਸੇਯੋਗ ਸੂਤਰਾਂ ਅਤੇ ਅਕਾਲੀ ਹਮਾਇਤੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਾਲੀ ਹਾਈਕਮਾਂਡ ਦੁਚਿੱਤੀ ਵਿਚ ਫੱਸ ਗਈ ਹੈ, ਕਿਉਂਕਿ ਪਹਿਲਾਂ ਦੋ ਸਾਬਕਾ ਪ੍ਰਧਾਨਾਂ ਨੇ ਜਿਹੜੀਆਂ ਜਿਹੜੀਆਂ ਟਿਕਟਾ ਦੀ ਮੰਗ ਕੀਤੀ, ਉਹ ਉਹਨਾ ਨੂੰ ਦੇ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਰਵਿੰਦਰਪਾਲ ਕੁੱਕੂ ਅਤੇ ਰਾਜਕੁਮਾਰ ਮਲਹੋਤਰਾ ਨੇ ਆਪਣੀ ਪ੍ਰਧਾਨਗੀ ਪੱਕੀ ਕਰਨ ਲਈ ਆਪਣੇ ਹਮਾਇਤੀਆਂ ਨੂੰ ਜਿਤਾਉਣ ਵੱਲ ਧਿਆਨ ਦਿੱਤਾ।ਅੱਜ ਉਹੀ ਦੋ ਸਾਬਕਾ ਪ੍ਰਧਾਨ ਦੁਚਿੱਤੀ ਵਿਚ ਫਸ ਗਏ ਹਨ ਕਿ ਜਿਹਨਾਂ ਕੋਲੋ ਹਮਾਇਤ ਲੈਣੀ ਸੀ, ਅੱਜ ਉਹਨਾ ਨੂੰ ਹੀ ਹਮਾਇਤ ਦੇਣੀ ਪੈ ਰਹੀ ਹੇ।ਅਕਾਲੀ ਦਲ ਵਲੋਂ ਅਨੁਸੂਚਿਤ ਜਾਤੀ ਦੀ ਪ੍ਰਧਾਨਗੀ ਦੇ ਪ੍ਰਮੁੱਖ ਦੋ ਦਾਅਵੇਦਾਰਾਂ ਦਾ ਪਿਛੋਕੜ ਸਾਰਾ ਜੰਡਿਆਲਾ ਗੁਰੂ ਜਾਣਦਾ ਹੈ।ਜਿਸ ਕਰਕੇ ਅਕਾਲੀ ਦਲ ਦੀ ਇਮੇਜ਼ ਖਰਾਬ ਹੋ ਸਕਦੀ ਹੈ।ਇਹਨਾਂ ਸਭ ਕਿਆਸ ਅਰਾਈਆਂ ਤੋਂ ਪਰ੍ਹੇ ਹੱਟ ਕੇ ਭਾਜਪਾ ਦਾ ਇਕੋ ਇੱਕ ਅਨੁਸੂਚਿਤ ਜਾਤੀ ਦਾ ਕੋਂਸਲਰ ਜੋ ਜਨਰਲ ਵਾਰਡ ਤੋਂ ਜੇਤੂ ਰਿਹਾ, ਉਹ ਵੀ ਪ੍ਰਧਾਨਗੀ ਦੇ ਪ੍ਰਮੁੱਖ ਦਾਅਵੇਦਾਰਾਂ ਵਿੱਚ ਗਿਣਿਆ ਜਾ ਰਿਹਾ ਹੈ।ਪਰ ਅਗਰ ਅਕਾਲੀ ਦਲ ਦਾ ਇੱਕ ਧੜ੍ਹਾ ਜੋਰ ਲਗਾਉਂਦਾ ਹੈ ਤਾਂ ਉਹ 8 ਕੋਂਸਲਰਾਂ ਦੀ ਹਮਾਇਤ ਲੈ ਜਾਦਾ ਹੈ।ਪਰ ਫਿਰ ਵੀ 8-8 ਬਰਾਬਰ ਹੋ ਜਾਣ ਤੋਂ ਬਾਅਦ ਪ੍ਰਧਾਨਗੀ ਟਾਲੇ ਜਾਣ ਦਾ ਡਰ ਹੈ। ਭਾਜਪਾ ਕੋਂਸਲਰ ਦਾ ਕਹਿਣਾ ਹੈ ਕਿ ਉਹ ਇੱਕ ਤਜਰਬੇਦਾਰ, ਬੇਦਾਗ, ਗਰੀਬਾਂ ਦੀ ਪਸੰਦ ਵਜੋਂ ਜਾਣਿਆ ਜਾਦਾ ਹੈ, ਜਿਸ ਕਰਕੇ ਸ਼ਹਿਰ ਦੀ ਮੰਗ ਨੂੰ ਮੁੱਖ ਰੱਖ ਕੇ ਉਹਨਾ ਨੂੰ ਇਕ ਵਾਰ ਸ਼ਹਿਰ ਦੀ ਸੇਵਾ ਕਰਨ ਦਾ ਮੋਕਾ ਦਿੱਤਾ ਜਾਣਾ ਚਾਹੀਦਾ ਹੈ। ਉਕਤ ਭਾਜਪਾ ਆਗੂ ਇਸ ਤੋਂ ਪਹਿਲਾ ਨਗਰ ਕੋਂਸਲ ਵਿਚ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਰਹਿ ਚੁੱਕਾ ਹੈ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply