ਬਠਿੰਡਾ, 1 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦਾ ਨਤੀਜਾ 100 ਫੀਸਦੀ ਰਿਹਾ।ਪਹਿਲੀਆਂ ਤਿੰਨ ਪੁਜੀਸਨਾਂ ਹਾਸਲ ਕਰਨ ਵਾਲੇ ਹਰ ਕਲਾਸ ਦੇ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਐਲਾਨ ਕੀਤੇ ਗਏ ਕਲਾਸਾਂ ਦੇ ਨਤੀਜਿਆਂ ਵਿੱਚ ਤਿੰਨੋਂ ਪੁਜ਼ੀਸਨਾਂ ਕੁੜੀਆਂ ਦੇ ਹਿੱਸੇ ਆਈਆਂ। ਨਰਸਰੀ ਦੀ ਯੂ. ਕੇ. ਜੀ. ਜਮਾਤ ਵਿੱਚੋਂ ਤਿੰਨੇ ਲੜਕੀਆਂ ਜਸ਼ਨਦੀਪ ਕੌਰ, ਨੀਸਾ, ਮਿਸਵਾ ਨੇ ਪੁਜੀਸ਼ਨਾਂ ਹਾਸਲ ਕੀਤੀਆਂ। ਜਦੋਂ ਕਿ ਤੀਜੀ ਕਲਾਸ ਵਿੱਚੋਂ ਵੀ ਜਗਪ੍ਰੀਤ ਕੌਰ, ਵੰਦਨਾ, ਜਸਨਪ੍ਰੀਤ ਕੌਰ, ਸੱਤਵੀ ਕਲਾਸ ਦੀਆਂ ਰੁਪਿੰਦਰ ਕੌਰ, ਅਨਮੋਲਪ੍ਰੀਤ, ਸਿਮਰਨ, ਅੱਠਵੀਂ ਕਲਾਸ ਦੀਆਂ ਗੁਰਲੀਨ, ਹਰਸਿਮਰਨ ਕੌਰ, ਮਨਸੀ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਦਰਜ਼ਾ ਹਾਸਲ ਕੀਤਾ। ਐਲ. ਕੀ. ਜੀ. ਕਲਾਸ ਵਿੱਚੋਂ ਪਹਿਲੀ ਪੁਜ਼ੀਸਨ ਹਰਮਨਦੀਪ ਸਿੰਘ, ਯੂ. ਕੇ. ਜੀ. ਵਿੱਚੋਂ ਜਸਨਦੀਪ ਕੌਰ, ਪਹਿਲੀ ਕਲਾਸ ਵਿੱਚ ਸਿਵਮ ਗਰਗ, ਦੂਜੀ ‘ਚ ਰਾਜਦੀਪ ਕੌਰ, ਤੀਜੀ ‘ਚੋਂ ਜਗਪ੍ਰੀਤ ਕੌਰ, ਚੌਥੀ ਏ ਵਿੱਚੋਂ ਕਿਰਨਦੀਪ ਕੌਰ, ਚੌਥੀ ਬੀ ਵਿੱਚੋਂ ਯਾਚੀਕਾ, ੫ ਵੀਂ ਏ ਵਿੱਚੋਂ ਵਿਵੇਕ, ੫ ਵੀਂ ਬੀ ਵਿੱਚੋਂ ਬਿਕਰਮ, 6ਵੀਂ ਵਿੱਚੋਂ ਰੂਬਲ, ਸੱਤਵੀਂ ਵਿੱਚੋਂ ਰੂਪਿੰਦਰ, 8 ਵੀਂ ਵਿੱਚੋਂ ਗੁਰਲੀਨ, ਨੌਵੀ ਵਿੱਚ ਸੰਤੋਸ ਜਦੋਂ ਕਿ 10+1 ਵਿੱਚੋਂ ਮੋਨਿਕਾ ਨੇ ਪਹਿਲੇ ਦਰਜ਼ੇ ਹਾਸਲ ਕੀਤੇ। ਪਹਿਲੇ ਤਿੰਨੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਸਨਮਾਨਤ ਵੀ ਕੀਤੇ।ਸਕੂਲ ਦੇ ਪ੍ਰਿਸ਼ੀਪਲ ਡਾ. ਰੁਪਿੰਦਰ ਸਿੰਘ ਮਾਨ ਨੇ ਚੰਗੇ ਨਤੀਜਿਆਂ ਲਈ ਸਕੂਲ ਦੇ ਵਿਦਿਆਰਥੀਆਂ, ਸਟਾਫ਼ ਦੀ ਮਿਹਨਤ ਦੀ ਦਾਦ ਦਿੰਦਿਆ ਵਾਅਦਾ ਕੀਤਾ ਕਿ ਹਮੇਸ਼ਾ ਦੀ ਤਰਾਂ ਭਵਿੱਖ ਵਿੱਚ ਵੀ ਸਕੂਲ ਵੱਲੋਂ ਚੰਗੀ ਵਿਦਿਆ ਪ੍ਰਦਾਨ ਕੀਤੀ ਜਾਵੇਗੀ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਵਾਇਸ ਪ੍ਰਿਸ਼ੀਪਲ ਮੈਡਮ ਰੈਨੂੰ ਉੱਪਲ, ਸਤਿੰਦਰ ਕੌਰ, ਅਰੁਣਾ ਰਾਣੀ, ਜਸਦੇਵ ਸਿੰਘ ਆਦਿ ਆਧਿਆਪਕਾਂ ਨੇ ਵੀ ਸੰਬੋਧਨ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …