ਅੰਮ੍ਰਿਤਸਰ, 1 ਅਪ੍ਰੈਲ ( ਸੁਖਬੀਰ ਸਿੰਘ )- ‘ਦੂਸ਼ਿਤ ਪਾਣੀ ਕਾਰਣ ਤੁੰਗ ਤਲਾਬ ਨੇ ਸਾਡਾ ਜੀਵਨ ਨਰਕ ਬਣਾ ਕੇ ਰਖਿਆ ਹੈ ਇਨਾਂ ਕਾਰਖਾਨਿਆਂ ‘ਚੋ ਨਿਕਲੇ ਗੰਦੇ ਤਰਲ ਪਦਾਰਥਾਂ ਅਤੇ ਹੋਰਨਾਂ ਨੇ ਸਾਡੇ ਇਲਾਕੇ ਨੂੰ ਖਰਾਬ ਕਰ ਦਿਤਾ ਹੈ।’ ਇਹ ਵਿਚਾਰ ਅੱਜ ਸਥਾਨਕ ਖੇਤਰ ਗੁਰੂ ਅਮਰ ਦਾਸ ਦੇ ਬਲਾਕ ਏ, ਬੀ, ਬੀ, ਡੀ ਦੇ ਵਾਸੀਆਂ ਦੇ ਸਨ, ਜਦ ਉਹ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਅਤੇ ਅੱਖਾਂ ਦੇ ਪ੍ਰਸਿੱਧ ਡਾ. ਦਲਜੀਤ ਸਿੰਘ ਨਾਲ ਸਵੇਰੇ ੬ ਵਜੇ ਸਥਾਨਕ ਗੁਮਟਾਲਾ ਖੇਤਰ ਅਤੇ ਗੁਰੂ ਅਮਰ ਦਾਸ ਕਲੌਨੀ ਵਿਚ ਘਰ-ਘਰ ਜਾ ਕੇ ਲੋਕਾਂ ਨਾਲ ਮਿਲੇ ਅਤੇ ਉਹਨਾਂ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ।10 ਵਜੇ ਮਕਬੂਲਪੁਰਾ ਚੌਕ ਤੋ ਸਬਜੀ ਮੰਡੀ ਵੱਲਾ ਦੀ ਪੈਦਲ ਮਾਰਚ ਦੌਰਾਨ ਉਥੋ ਦੇ ਲੋਕਾਂ ਨੂੰ ਡਾ. ਦਲਜੀਤ ਸਿੰਘ ਨੇ ਕਿਹਾ ਕਿ ਉਹ ਜਾਣਦੇ ਹਨ ਕਿ ‘ਕਾਂਗਰੇਸ ਅਤੇ ਅਕਾਲੀ-ਭਾਜਪਾ ਦੇ ਦੋਨੋ ਪ੍ਰਤਾਸ਼ੀ ਪੈਰਾਸੂਟ ਰਾਹੀ. ਅੰਮ੍ਰਿਤਸਰ ਪਹੁੰਚੇ ਹਨ ਅਤੇ ਚੋਣਾਂ ਦੇ ਬਾਅਦ ਵੋਟਰ ਉਹਨਾਂ ਦੇ ਚੇਹਰੇ ਨੂੰ ਵੀ ਦੇਖਣ ਲਈ ਤਰਸਣਗੇ। ਇਨਾਂ ਨੇ ਦੇਸ਼ ਨੂੰ ਭ੍ਰਿਸ਼ਟਾਚਾਰ, ਮਹਿਗਾਈ, ਬੇਰੋਜ਼ਗਾਰੀ ਅਤੇ ਜਾਤੀਵਾਦ ਕਟਰਤਾ ਦੇਣ ਦੇ ਸਿਵਾਏ ਕੁਝ ਵੀ ਨਹੀ ਦਿਤਾ’, ਉਨਾਂ ਕਿਹਾ।ਇਸ ਤੋਂ ਬਾਅਦ ਅਜਨਾਲਾ ਖੇਤਰ ਦੇ ਪਿੰਡ ਕੁੱਕੜਾ ਵਾਲਾ, ਗੁਰੂ ਕਾ ਬਾਗ, ਚਿਮਆਰੀ, ਗੁੱਝਾ ਪੀਰ ਆਦਿ ਪਿੰਡਾਂ ਦੀ ਗਲੀ-ਗਲੀ ਘੁੰਮੇ ਅਤੇ ਕਿਹਾ ਕਿ ਅਜ ਵੀ ਪੰਜਾਬ ਦਾ ਕਿਸਾਨ ਦੇਸ਼ ਭਰ ਦਾ ਪੇਟ ਭਰ ਰਿਹਾ ਹੈ, ਪਰ ਸਰਕਾਰੀ ਦੀ ਗਲਤ ਨੀਤਿਆਂ ਕਾਰਣ ਸਥਿਤੀ ਬਦ ਤੋ ਬਤੱਤਰ ਬਣ ਚੁੱਕੀ ਹੈ ਅਤੇ ਇਸ ਤਰਾਂ ਦੀ ਬਣਾ ਦਿਤੀ ਗਈ ਹੈ ਕਿ ਕਿਸਾਨ ਕਰਜ਼ੇ ਦੇ ਬੋਝ ਥਲੇ ਦਬ ਆਤਮਹਤਿਆ ਕਰਨ ਲਈ ਮਜ਼ਬੂਰ ਹੈ। ਉਨਾਂ ਕਿਹਾ ਕਿ ਕਹਿਣ ਨੂੰ ਤਾਂ ਕਿਸਾਨਾਂ ਦੀ ਖੇਤੀ ਲਈ ਮੁਫਤ ਬਿਜਲੀ ਦਿਤੀ ਜਾਂਦੀ ਹੈ, ਪਰ ਇਸ ਦਾ ਫਾਇਦਾ ਸਿਰਫ ਵੱਡੇ-ਵੱਡੇ ਜਿੰਮੀਦਾਰਾਂ ਨੂੰ ਹੀ ਮਿਲ ਰਿਹਾ ਹੈ। ਦੂਜੇ ਪਾਸੇ ਘਰਾਂ ਦੀ ਬਿਜਲੀ ਦੇ ਬਿੱਲ ਬਹੁਤ ਵਧਾ ਕੇ ਸਰਕਾਰ ਕਿਸਾਨਾਂ ਨੂੰ ਭੇਜਦੀ ਹੈ। ਉਨਾਂ ਕਿਹਾ ਕਿ ਨਸ਼ੇ ਦੇ ਕਾਰਣ ਪਿੰਡਾਂ ਦੀ ਜਵਾਨੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਅਤੇ ਸਿਆਸੀ ਲੀਡਰ ਡਰਗ ਮਾਫਿਆ ਨਾਲ ਮਿਲ ਕੇ ਨਸ਼ੇ ਨੂੰ ਵਧਾ ਰਹੀ ਹੈ। ਡਾ. ਦਲਜੀਤ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਸਾਨੂੰ ਮਿਲਜੁਲ ਕੇ ਦੇਸ਼ ਵਿਚ ਫੈਲ ਚੁਕੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਗੰਦਗੀ ਨੂੰ ਹਮੇਸ਼ਾ ਲਈ ਸਾਫ ਕਰਨ ਲਈ ਆਮ ਆਦਮੀ ਪਾਰਟੀ ਦਾ ਝਾੜੂ ਫੜ ਕੇ ਉਹਨਾਂ ਦਾ ਸਫਾਇਆ ਕਰ ਦੇਣਾ ਹੈ ਤੱਦ ਹੀ ਦੇਸ਼ ਦੀ ਜਨਤਾ ਸੁੱਖ ਦਾ ਸਾਹ ਲਵੇਗੀ। ਇਸ ਮੌਕੇ ਤੇ ਪਵਿੱਤਰ ਸਿੰਘ, ਸੁਭਾਸ਼ ਸਹਿਗਲ, ਬਲਕਾਰ ਸਿੰਘ ਖੈਹਰਾ, ਮਨਵਿੰਦਰ ਸਿੰਘ, ਅਜਮੇਰ ਸਿੰਘ, ਰਾਵੇਲ ਸਿੰਘ, ਕੁਲਵੰਤ ਸਿੰਘ ਮਹਾਰ, ਸਤਪਾਲ ਸਿੰਘ, ਹਰਦੀਪ ਸਿੰਘ ਆਦਿ ਨਾਲ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …