Friday, July 5, 2024

ਰਾਜ ਸਰਕਾਰ ਘੱਟ ਗਿਣਤੀ ਵਰਗ ਦੇ ਹਿੱਤਾਂ ਲਈ ਵਚਨਬੱਧ-ਕੈਬਨਿਟ ਵਜ਼ੀਰ ਰਣੀਕੇ

38 ਲੋੜਵੰਦਾਂ ਨੂੰ ਵੰਡੇ ਈਕੋ ਰਿਕਸ਼ਾ

PPN2803201510ਅੰਮ੍ਰਿਤਸਰ,  28 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਰਾਜ ਦੇ ਸਰਬਪੱਖੀ ਵਿਕਾਸ ਲਈ ਲੋਕ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਅਨੁਸੂਚਿਤ ਤੇ ਪੱਛੜੇ ਵਰਗ ਦੇ ਹਿੱਤਾਂ ਲਈ ਕਈ ਵਿਸ਼ੇਸ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਇਹ ਪ੍ਰਗਟਵਾ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਵਜ਼ੀਰ ਪੰਜਾਬ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਦਫਤਰ ਵਿਖੇ 38 ਲੋੜਵੰਦ ਵਿਅਕਤੀਆਂ ਨੂੰ ਈਕੋ ਰਿਕਸ਼ਾ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਸ੍ਰੀ ਬਲਦੇਵ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ ਵੀ ਮੌਜੂਦ ਸਨ।
੨ਭਲਾਈ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਵਿਸ਼ੇਸ ਕੇਂਦਰੀ ਸਹਾਇਤਾ ਸਕੀਮ ਤਹਿਤ ਨਗਰ ਨਿਗਮ/ਸਮੂਹ ਮਿਉਂਸੀਪਲ ਕਮੇਟੀਆਂ ਦੀ ਹਦੂਦ ਅੰੰਦਰ ਐਸ.ਸੀ.(ਬੀ.ਪੀ.ਐਲ) ਪਰਿਵਾਰਾਂ ਦੇ  ਮੈਬਰਾਂ ਨੂੰ ਸਵੈ-ਰੋਜਗਾਰ ਮੁਹੱਈਆਂ ਕਰਨ ਵੱਜੋਂ ਈਕੋ ਰਿਕਸ਼ਾ ਦੀ ਸਹਾਇਤਾ ਦਿੱਤੀ ਗਈ ਹੈ। ਇਸ ਸਕੀਮ ਤਹਿਤ ਕੁਲ 71 ਈਕੋ ਰਿਕਸ਼ਾ ਚੁਣੇ ਗਏ ਮੈਬਰਾਂ ਨੂੰ ਦਿਤੇ ਜਾ ਰਹੇ ਹਨ ਜਿਸ ਤੇ ਕੁਲ 8,30,700/- ਰੁਪਏ ਦੀ ਰਾਸ਼ੀ ਖਰਚ ਆਈ ਹੈ। ਇਸ ਰਾਸ਼ੀ ਵਿੱਚੋਂ ਸਰਕਾਰ ਵੱਲੋਂ ਆਪਣੇ ਹਿੱਸੇ ਦੀ 10,000/- ਰੁਪਏ  ਪzzਤੀ ਯੁਨਿਟ ਦੇ ਹਿਸਾਬ ਨਾਲ   ਬਣਦੀ 7,10,000/- ਦੀ ਰਾਸ਼ੀ ਦਿਤੀ ਗਈ ਹੈ ਅਤੇ ਬਾਕੀ ਦੀ 1,20,700/- ਰੁਪਏ ਦੀ ਰਾਸ਼ੀ  ਬਿਨੈਕਾਰਾਂ ਵੱਲੋਂ  ਪ੍ਰਤੀ ਯੁਨਟ 1700/- ਰੁਪਏ ਦੇ ਹਿਸਾਾਬ ਨਾਲ ਪਾਈ ਜਾਵੇਗੀ।
ਉਨਾਂਜ ਅੱਗੇ ਦੱਸਿਆ ਕਿ 38 ਈਕੋ ਰਿਕਸ਼ਾ ਜਿਸ ਵਿੱਚ ਸਕਰਾਰ ਦਾ ਹਿੱਸਾ 3,80,000/- ਰੁਪਏ ਬਣਦਾ ਹੈ ਅਤੇ ਬਿਨੈਕਾਰ ਵੱਲੋਂ ਜਮ੍ਹਾਂ ਕਰਵਾਇਆ ਗਿਆ  ਹਿੱਸਾ 64,600/- ਰੁਪਏ ਬਣਦਾ ਹੈ, ਦੇ  ਜਮ੍ਹਾਂ ਕਰਾਉਣ ਉਪਰੰਤ ਇਸ 38 ਈਕੋ ਰਿਕਸ਼ਾ ਵੰਡਣ ਦੀ ਸੁਰੂਆਤ ਕੀਤੀ ਗਈ ਹੈ। ਉਨਾਂ ਕਿਹਾ ਇਹ ਵਿਸ਼ੇਸ ਕੇਂਦਰੀ ਸਹਾਇਤਾ ਸਕੀਮ ਐਸ.ਸੀ.(ਬੀ.ਪੀ.ਐਲ.) ਪਰਿਵਾਰਾਂ ਦੇ ਲਈ ਬਹੁਤ ਹੀ ਲਾਹੇਵੰਦ ਹੇੈ ਜਿਸ ਦਾ ਇਨਾਂ ਪਰਿਵਾਰਾਂ ਨੂੰ ਭਰਪੂਰ ਲਾਭ ਉਠਾ ਕੇ ਆਪਣਾ ਅਤੇ ਆਪਣੇ ਪਰਿਵਾਰ ਦੇ ਸਮਾਜਿਕ ਅਤੇ ਆਰਥਿਕ ਪੱਧਰ ਵਿੱਚ ਸੁਧਾਰ ਲਿਆਉਣ ਲਈ ਅੱਗੇ ਆਉਣਾ ਚਾਹੀਦਾ ਹੈ ਤਾ ਹੀ  ਇਸ ਸਕੀਮ ਦਾ ਮੁੱਖ ਮੰਤਵ ਪੂਰਾ ਹੋ ਸਕੇਗਾ। ਉਨਾਂਕਿਹਾ ਕਿ ਇਸ ਸਕੀਮ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਸਰਪੰਚਾਂ ਤੇ ਮੋਹਤਬਰਾਂ ਨੂੰ ਕਿਹਾ ਹੈ ਤੋਂ ਜੋ ਲੋੜਵੰਦ ਵਿਅਕਤੀ ਇਸ ਸਕੀਮ ਦਾ ਲਾਭ ਲੈ ਸਕਣ। ਉਨਾਂ ਅੱਗੇ ਦੱਸਿਆ ਕਿ ਜੇਕਰ ਕੋਈ ਲੋੜਵੰਦ ਈਕੋ ਰਿਕਸ਼ਾ ਲੈਣਾ ਚਾਹੁੰਦਾ ਹੈ ਤਾਂ ਉਹ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫਤਰ ਅਤੇ ਜ਼ਿਲ੍ਹਾ ਭਲਾਈ ਦਫਤਰ ਨੇੜੇ ਬੱਸ ਅੱਡੇ ਤੇ ਸੰਪਰਕ ਕਰ ਸਕਦਾ ਹੈ।
ਸ੍ਰੀ ਰਣੀਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਘੱਟ ਗਿਣਤੀ ਵਰਗ ਦੀ ਬਾਂਹ ਫੜਦਿਆਂ ਇਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਾਰਥਕ ਉਪਰਾਲੇ ਕੀਤੇ ਗਏ ਹਨ, ਸਿੱਖਿਆ ਦੇ ਪ੍ਰਸਾਰ, ਸਮਾਜਿਕ ਮਾਨ ਸਨਮਾਨ ਵਿਚ ਵਾਧੇ ਲਈ ਇਨਕਲਾਬੀ ਸਕੀਮਾਂ ਸ਼ੁਰੂ ਕੀਤੀਆਂ, ਜਿਸ ਵਿਚ ਸ਼ਗਨ ਸਕੀਮ, ਸਕੂਲਾਂ ਵਿਚ ਪੜ੍ਹਦੀਆਂ ਬੱਚੀਆਂ ਨੂੰ ਵਜੀਫੇ, ਸਕੂਲਾਂ ਵਿਚ ਮੁਫ਼ਤ ਪਾਠ ਪੁਸਤਕਾਂ, ਪ੍ਰਾਈਮਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਵਜੀਫਾ ਸਕੀਮ, ਪ੍ਰੀ-ਮੈਟ੍ਰਿਕ ਸਕੀਮ ਅਧੀਨ ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਵਜ਼ੀਫਾ, 10+2 ਜਮਾਤ ਵਿਚ ਪੜ੍ਹਦੀਆਂ ਅਨੁਸੂਚਿਤ ਜਾਤੀ ਵਰਗ ਦੀਆਂ ਲੜਕੀਆਂ ਨੂੰ 3 ਹਜ਼ਾਰ ਰੁਪਏ ਤੱਕ ਦੇ ਵਜੀਫੇ ਅਤੇ ਸਟੈਨੋਗ੍ਰਾਫੀ ਦੇ ਕੋਰਸਾਂ ਲਈ ਪ੍ਰਤੀ ਮਹੀਨਾ ਪ੍ਰਤੀ ਵਿਦਿਆਰਥੀ 750 ਰੁਪਏ ਵਜੀਫੇ ਦਿੱਤੇ ਜਾ ਰਹੇ ਹਨ।
ਇਸ ਮੌਕੋ ਹੋਰਨਾਂ ਤੋਂ ਇਲਾਵਾ ਸ੍ਰੀ ਬਲਦੇਵ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ, ਸ੍ਰੀ ਜਗਦੇਵ ੰਿਘ ਜ਼ਿਲ੍ਹਾ ਭਲਾਈ ਅਫਸਰ, ਸ੍ਰੀ ਗੁਰਪ੍ਰਤਾਪ ਸਿੰਘ ਨਾਗਰਾ ਉੱਪ ਮੁੱਖ ਕਾਰਜਕਾਰੀ ਅਫਸਰ, ਜਿਲਾ ਪ੍ਰੀਸ਼ਦ, ਸ੍ਰੀ ਬਿਕਰਮ ਸਿੰਘ ਪੂਰੇਵਾਲ ਤਹਿਸੀਲ ਭਲਾਈ ਅਫਸਰ, ਸ੍ਰੀ ਕੰਵਰ ਸੁਖਜਿੰਦਰ ਸਿੰਘ ਏ.ਪੀ.ਓ ਅੰਮ੍ਰਿਤਸਰ ਸਮੇਤ ਸਬੰਧਿਤ ਵਿਭਾਗ ਦੇ ਅਧਿਕਾਰੀ ਆਦਿ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply