ਵਿਧਾਇਕ ਵਿਰਸਾ ਸਿੰਘ ਵਲਟੋਹਾ ਤੇ ਰਾਜ ਕੁਮਾਰ ਵੇਰਕਾ ਹੋਏ ਸ਼ਾਮਲ
ਪੱਟੀ/ਝਬਾਲ 4 ਅਪ੍ਰੈਲ (ਰਾਣਾ)- ਪਿਛਲੇ ਸਾਲ ਪਾਕਿਸਤਾਨ ਦੀ ਕੋਟ ਲਖਪਤ ਜੇਲ ਵਿਚ ਸ਼ਾਜਿਸ਼ ਤਹਿਤ ਸ਼ਹੀਦ ਕੀਤੇ ਗਏ ਭਾਰਤੀ ਕੈਦੀ ਸਰਬਜੀਤ ਸਿੰਘ ਨੁੰ ਅੱਜ ਉਨਾਂ ਦੇ ਪਰਿਵਾਰ ਵਲੋ ਸਮਾਗਮ ਕਰਵਾਕੇ ਯਾਦ ਕੀਤਾ ਗਿਆ ।ਇਸ ਮੋਕੇ ਸਰਬਜੀਤ ਸਿੰਘ ਦਾ ਸਮੂਹ ਪਰਿਵਾਰ ਤੇ ਇਲਾਕੇ ਦੇ ਲੋਕਾਂ ਤੋਂ ਇਲਾਵਾ ਪੰਜਾਬ ਸਰਕਾਰ ਵਲੋ ਵਿਰਸਾ ਸਿੰਘ ਵਲਟੋਹਾ ਨੇ ਸ਼ਾਮਲ ਹੋ ਕੇ ਪਰਿਵਾਰ ਨਾਲ ਜਿਥੇ ਦੁੱਖ ਸਾਝਾਂ ਕੀਤਾ, ਉਥੇ ਹੀ ਸਰਬਜੀਤ ਸਿੰਘ ਨੁੰ ਸ਼ਰਧਾ ਦੇ ਫੁਲ ਭੇਂਟ ਕੀਤੇ ।ਕਾਂਗਰਸ ਦੇ ਘੱਟ ਗਿਣਤੀ ਕਮਿਸ਼ਨ ਦੇ ਵਾਈਸ ਚੈਅਰਮੈਨ ਰਾਜ ਕੁਮਾਰ ਵੇਰਕਾ ਨੇ ਵੀ ਹਾਜਰੀ ਭਰੀ। ਇਸ ਮੋਕੇ ਖੇਮਕਰਨ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸਰਬਜੀਤ ਸਿੰਘ ਨੇ ਪਾਕਿਸਤਾਨ ਦੀ ਜੇਲ ਵਿਚ ਲੰਮੀ ਸਜ਼ਾ ਕੱਟੀ, ਪਰ ਉਸਦੇ ਬਾਵਜੂਦ ਵੀ ਉਸਨੁੰ ਸ਼ਾਜਿਸ ਤਹਿਤ ਸ਼ਹੀਦ ਕਰ ਦਿੱਤਾ ਗਿਆ ਅੱਜ ਉਨਾਂ ਨੂੰ ਸ਼ਰਧਾਜਲੀ ਦੇਣ ਲਈ ਜੋ ਪਰਿਵਾਰ ਨੇ ਇਹ ਸਮਾਗਮ ਰੱਖਿਆ ਸੀ ਉਨਾਂ ਨੂੰ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਵਲੋ ਹਾਜਰ ਹੋਣ ਲਈ ਕਿਹਾ ਗਿਆ ਸੀ। ਉਨਾਂ ਕਿਹਾ ਕਿ ਉਹ ਆਪਣੇ ਵਲੋ ਅਤੇ ਪੰਜਾਬ ਸਰਕਾਰ ਵਲੋ ਉਨਾਂ ਨੁੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਆਏ ਹਨ ।ਉਨਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਵੀ ਇਸ ਪਰਿਵਾਰ ਦੇ ਨਾਲ ਖੜੀ ਸੀ ਅਤੇ ਅੱਗੇ ਵੀ ਖੜੀ ਰਹੇਗੀ ।ਸਰਬਜੀਤ ਸਿੰਘ ਦੀ ਭੈਣ ਦਲਬੀਰ ਕੋਰ ਨੇ ਭਾਰਤ ਸਰਕਾਰ ‘ਤੇ ਆਪਣਾ ਗੁੱਸਾ ਕੱਢਦਿਆ ਕਿਹਾ ਕਿ ਸਰਕਾਰ ਦੀ ਅਣਗਹਿਲੀ ਕਰਕੇ ਉਸਦੇ ਭਰਾ ਦੀ ਜਾਨ ਗਈ। ਉਨਾਂ ਕਿਹਾ ਕਿ ਕਈ ਵਾਰ ਭਾਰਤ ਨੇ ਪਾਕਿਸਤਾਨ ਤੇ ਦਬਾਅ ਵੀ ਬਣਾਇਆ ਪਰ ਇੱਕ ਸਿੱਖ ਪ੍ਰਧਾਨ ਮੰਤਰੀ ਆਪਣੇ ਇੱਕ ਸਿੱਖ ਭਾਰਤੀ ਕੈਦੀ ਨੂੰ ਰਿਹਾਅ ਕਰਾਉਣ ਵਿਚ ਅਸਫਲ ਰਿਹਾ ।ਉਨਾਂ ਪੂਰੀ ਤਰਾਂ ਭਾਵੁਕ ਹੁੰਦੇ ਹੋਏ ਕਿਹਾ ਕਿ ਅੱਜ ਵੀ ਉਨਾਂ ਦੇ ਦਿਲ ਵਿਚ ਉਨਾਂ ਦੇ ਭਰਾ ਦੀ ਯਾਦ ਤਾਜਾ ਹੈ। ਉਨਾ ਆਉਣ ਵਾਲੀ ਨਵੀ ਸਰਕਾਰ ਕੋਲ ਅਪੀਲ ਕਰਦੇ ਕਿਹਾ ਕਿ ਅੱਜ ਜੋ ਵੀ ਭਾਰਤੀ ਕੈਦੀ ਬਾਹਰਲੇ ਮੁਲਕ ਦੀਆ ਜੇਲਾਂ ਵਿਚ ਬੰਦ ਹਨ ਉਨਾਂ ਦੀ ਰਿਹਾਈ ਲਈ ਯਤਨ ਕਰਨ ਤਾਂ ਕਿ ਹੋਰ ਕੋਈ ਭਾਰਤੀ ਪਰਿਵਾਰ ਸਾਡੇ ਵਾਂਗ ਆਪਣੇ ਜੀਅ ਤੋ ਵਾਝਾਂ ਨਾ ਰਹੇ। ਇਸ ਮੋਕੇ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸਰਬਜੀਤ ਸਿੰਘ ਜੋ ਸਾਡੇ ਦੇਸ਼ ਲਈ ਸ਼ਹੀਦ ਹੋਇਆ ਉਸ ਤੇ ਸਾਰੇ ਭਾਰਤ ਨੂੰ ਮਾਣ ਹੈ ਉਨਾਂ ਕਿਹਾ ਅੱਜ ਦੁਖ ਦੀ ਇਸ ਘੜੀ ਵਿਚ ਉਹ ਅਤੇ ਪੂਰਾ ਦੇਸ਼ ਸਰਬਜੀਤ ਸਿੰਘ ਦੇ ਪਰਿਵਾਰ ਨਾਲ ਖੜਾ ਹੈ।ਇਸ ਮੌਕੇ ਸ਼ਰਪੰਚ ਸ਼ਰਨਜੀਤ ਛੰਨੂੰ ਭਿੱਖੀਵਿੰਡ, ਸਰਪੰਚ ਰਸਾਲ ਕਾਲੇ, ਅਮਰਜੀਤ ਸਿੰਘ ਢਿੱਲੋ, ਰਿੰਕੂ ਧਵਨ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਸਤਨਾਮ ਸਿੰਘ, ਹਰਚੰਦ ਸਿੰਘ, ਅਮਨਦੀਪ ਸਿੰਘ, ਹਰਜਿੰਦਰ ਸਿੰਘ ਮੈਬਰ, ਮਾ: ਫੌਜਾ ਸਿੰਘ, ਸਾਹਬ ਸਿੰਘ, ਸ਼ਵਰਨ ਸਿੰਘ ਮੈਂਬਰ, ਗੁਰਿੰਦਰ ਲਾਡਾ ਸ਼ਹਿਰੀ ਪ੍ਰਧਾਨ ਅਤੇ ਅਵਤਾਰ ਸਿੰਘ ਮੈਂਬਰ ਆਦਿ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।