Monday, December 23, 2024

ਜੋਧਾ ਨਗਰੀ ਵਿਖੇ ਵੰਡੀ ਧੀਆਂ ਦੀ ਲੋਹੜੀ

DSCF5116

ਤਰਸਿੱਕਾ, 26 ਜਨਵਰੀ (ਕਵਲਜੀਤ ਸਿੰਘ)- ਤਰਸਿੱਕਾ ਦੇ ਨੇੜਲੇ ਪਿੰਡ ਜੋਧਾ ਨਗਰੀ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸੀ.ਡੀ.ਪੀ.ਓ. ਬਲਾਕ ਤਰਸਿੱਕਾ ਨੇ ਧੀਆਂ ਦੀ ਲੋਹੜੀ ਵੰਡੀ,। ਇਸ ਮੌਕੇ ਸੀ.ਡੀ.ਪੀ.ਓ. ਨੇ ਕਿਹਾ ਕਿ ਭਰੂਣ ਹੱਤਿਆ ਇੱਕ ਪਾਪ ਹੈ, ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ ਅਤੇ ਧੀਆਂ ਨੂੰ ਜੀਣ ਦਾ ਮੌਕਾ ਦਿਓ।ਉਨਾਂ ਕਿਹਾ ਕਿ ਲੜਕੀ ਅਤੇ ਲੜਕੇ ਵਿੱਚ ਕੋਈ ਅੰਤਰ ਨਹੀਂ ਹੈ, ਧੀਆਂ ਨੂੰ ਵੀ ਪੁੱਤਰਾਂ ਵਾਂਗ ਪਿਆਰ ਕਰੋ। ਪ੍ਰਾਇਮਰੀ ਸਕੂਲ ਦੇ ਬੱਚੇ-ਬੱਚੀਆਂ ਨੇ ਭਰੂਣ ਹੱਤਿਆ ਬਾਰੇ ਬਹੁਤ ਹੀ ਸੋਹਣੀਆਂ-ਸੋਹਣੀਆਂ ਕਵਿਤਾ ਸੁਣਾਈਆਂ।ਮੁੱਖ ਮਹਿਮਾਨ ਵਜੋਂ ਪਹੁੰਚੇ ਜੰਡਿਆਲਾ ਗੁਰੂ ਦੇ ਵਿਧਾਇਕ ਜਲਾਲ ਉਸਮਾ, ਐਸ.ਡੀ.ਐਮ ਬਾਬਾ ਬਕਾਲਾ ਮੈਡਮ ਲਵਜੀਤ ਕੌਰ ਤੇ ਤਹਿਸੀਲਦਾਰ ਤਰਸਿੱਕਾ ਨੇ ਭਰੂਣ ਹੱਤਿਆ ਦੇ ਵਿਰੋਧ ਵਿੱਚ ਲੋਕਾਂ ਨੂੰ ਜਾਗਰੁਕ ਕੀਤਾ।ਜਲਾਲ ਉਸਮਾ ਨੇ ਦੱਸਿਆ ਕਿ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਘੱਟ ਰਹੀ ਗਿਣਤੀ ਨੂੰ ਦੇਖਦਿਆਂ ਲੜਕੀਆਂ ਨੂੰ ਕੁੱਖ ਵਿੱਚ ਕਤਲ ਕਰਨ ਵਾਲਿਆਂ ਖਿਲਾਫਡਟ ਕੇ ਖੜੇ ਹੋਣਾ ਚਾਹੀਦਾ ਹੈ। ਹੈ।ਜਲਾਲ ਉਸਮਾਂ ਨੇ ਕਵਿਤਾ ਸੁਨਾਉਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ, ਜਿੰਨ੍ਹਾਂ ਲੜਕੀਆਂ ਦੀ ਲੋਹੜੀ ਵੰਡੀ ਗਈ ਉਨ੍ਹਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ।ਮੁੱਖ ਮਹਿਮਾਨਾਂ ਦੇ ਸਨਮਾਨ ਲਈ ਪਿੰਡ ਜੋਧਾ ਨਗਰੀ ਦੀ ਪੰਚਾਇਤ ਹਰਬੀਰ ਸਿੰਘ ਸਿੰਧੂ, ਮੁੱਛਲਾਂ ਤੋਂ ਸਰਪੰਚ ਮੁਖਬੈਲ ਸਿੰਘ, ਰਾਏਪੁਰ ਤੋਂ ਸਰਪੰਚ ਕੋਟਲੇ ਤੋਂ ਸਰਪੰਚ ਰਸੂਲਪੁਰ ਤੋਂ ਸਰਪੰਚ ਬੇਰੀਆ ਵਾਲਾ, ਨੰਬਰਦਾਰ ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ ਜਥੇਦਾਰ, ਅਮਰੀਕ ਸਿੰਘ ਪੰਚ, ਪ੍ਰਤਾਪ ਸਿੰਘ ਪੰਚ, ਬੂਟਾ ਸਿੰਘ ਪੰਚ, ਸਰਵਨ ਸਿੰਘ ਪੰਚ ਆਦਿ ਹਾਜ਼ਰ ਸਨ। ਪਿੰਡ ਦੀ ਪੰਚਾਇਤ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

 

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply