Wednesday, July 30, 2025
Breaking News

ਨਿਗਰਾਨ ਟੀਮ ਵੱਲੋਂ ਨਾਕੇ ਦੌਰਾਨ 10 ਕਿਲੋਂ ਚਾਂਦੀ ਦੇ ਗਹਿਣੇ ਸੱਕੀ ਹਾਲਤ ‘ਚ ਬਰਾਮਦ

PPN040406
ਬਠਿੰਡਾ, 4 ਅਪ੍ਰੈਲ (ਜਸਵਿੰਦਰ ਸਿੰਘ ਜੱਸੀ )- ਜ਼ਿਲੇ ਅੰਦਰ ਆਮ ਲੋਕ ਸਭਾ ਚੋਣਾਂ 2014 ਅਮਨ ਤੇ ਸ਼ਾਤੀ ਨਾਲ ਨੇਪਰੇ ਚੜਾਉਣ ਲਈ ਐਸ.ਡੀ.ਐਮ-ਕਮ-ਏ.ਆਰ. ਓ ਬਠਿੰਡਾ ਸ਼ਹਿਰੀ  ਦਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਵੱਖ-ਵੱਖ ਨਿਗਰਾਨ ਟੀਮਾਂ ਵੱਲੋਂ ਵਹੀਕਲਾਂ ਦੀ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ ਗਿਆਨੀ ਜ਼ੈਲ ਸਿੰਘ ਇੰਜੀਨੀਅਰਿੰਗ ਕਾਲਜ ਬਠਿੰਡਾ ਨਜ਼ਦੀਕ ਮੰਡੀ ਡੱਬਵਾਲੀ ਤੋਂ ਬਠਿੰਡਾ ਆ ਰਹੀ ਇੱਕ ਬੱਸ ਦੀ ਚੈਕਿੰਗ ਦੌਰਾਨ 10 ਕਿਲੋ ਚਾਂਦੀ ਦੇ ਗਹਿਣੇ ਸੱਕੀ ਹਾਲਤ ‘ਚ ਬ੍ਰਾਮਦ ਕੀਤੇ ਗਏ । ਇਸ ਸਬੰਧੀ ਏ.ਆਰ.ਓ ਮਾਨ ਨੇ ਦੱਸਿਆ ਕਿ ਬਠਿੰਡਾ ਦੀ ਵਿਸ਼ਾਲ ਟ੍ਰੇਡਜ਼ ਫਰਮ ਦੇ ਰਾਜੂ ਨਾਮੀ ਵਿਅਕਤੀ ਕੋਲੋਂ 10 ਕਿਲੋਂ ਚਾਂਦੀ ਦੇ ਵੱਖ-ਵੱਖ ਤਰਾਂ ਦੇ ਗਹਿਣੇ ਬਰਾਮਦ ਕੀਤੇ ਗਏ ਜੋ ਜ਼ਬਤ ਕਰਕੇ ਇਨਕਮ ਟੈਕਸ ਵਿਭਾਗ ਨੂੰ ਅਗਲੇਰੀ ਜਾਂਚ ਲਈ ਸੌਪ ਦਿੱਤੇ ਗਏ ਹਨ ।ਇਸ ਮੌਕੇ ਡੀ.ਐਸ.ਪੀ ਬਠਿੰਡਾ ਗੁਰਜੀਤ ਸਿੰਘ ਰੋਮਾਣਾ ਵੀ ਮੌਜੂਦ ਸਨ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply