Wednesday, July 3, 2024

ਪਹਿਲੀ ਵਾਰ ਡਿਊਲ ਮੋਬਿਲਟੀ ਹਿਪ ਜੁਆਇੰਟ ਸਿਸਟਮ ਨਾਲ ਅਮਨਦੀਪ ਹਸਪਤਾਲ ਨੇ ਕੀਤੇ ਸਫਲ ਆਪਰੇਸ਼ਨ

PPN0804201529

PPN0804201530ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਥਾਨਕ ਅਮਨਦੀਪ ਹਸਪਤਾਲ ਦੇ ਡਾਕਟਰ ਅਵਤਾਰ ਸਿੰਘ ਨੇ ਪੰਜਾਬ ਵਿੱਚ ਪਹਿਲੀ ਵਾਰ ਡਿਊਲ ਮੋਬਿਲਟੀ ਹਿਪ ਜੁਆਇੰਟ ਸਿਸਟਮ ਨਾਲ ਇਕ 35 ਸਾਲਾ ਰੋਗੀ ਦੀ ਹਿਪ ਰਿਪਲੇਸਮੈਂਟ ਸਰਜਰੀ ਕਰਕੇ ਉਸ ਨੂੰ ਚੱਲਣ ਫਿਰਨ ਦੇ ਸਮਰਥ ਕੀਤਾ ਹੈ। ਹਸਪਤਾਲ ਵਿੱਚ ਦਾਖਲ 35 ਸਾਲਾ ਕਿਸਾਨ ਸੁਖਰਾਜ ਸਿੰਘ ਦੇ ਚੂਲੇ ਦੇ ਜੋੜਾਂ ਨੂੰ ਲਗਾਤਾਰ ਨੁਕਸਾਨ ਪਹੁੰਚ ਰਿਹਾ ਸੀ। ਜਿਸ ਕਰਕੇ ਅਜਿਹੀ ਗੰਭੀਰ ਸਥਿਤੀ ਵਿੱਚ ਹਿਪ ਰਿਪਲੇਸਮੈਂਟ ਸਰਜਰੀ ਹੀ ਇਕੋ ਇਕ ਇਲਾਜ ਸੀ। ਐਮ.ਡੀ.ਐਮ ਡਿਊਲ ਮੋਬਿਲਟੀ ਤਕਨੀਕ ਬਾਰੇ ਜਾਣਕਾਰੀ ਦਿੰਦਿਆਂ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਤਕਨੀਕ ਤਹਿਤ ਹੁਣ ਤੱਕ ਚਾਰ ਆਪਰੇਸ਼ਨ ਕੀਤੇ ਗਏ ਹਨ ਅਤੇ ਇਹਨਾਂ ਆਪਰੇਸ਼ਨਾਂ ਵਾਲੇ ਮਰੀਜ਼ ਅਗਲੇ ਦਿਨ ਹੀ ਤੁਰਨ-ਫਿਰਨ ਦੇ ਕਾਬਿਲ ਹੋ ਜਾਂਦੇ ਹਨ।ਇਸ ਤਕਨੀਕ ਤਹਿਤ ਪਹਿਲਾਂ ਚੂਲੇ ਦੇ ਆਪਰੇਸ਼ਨ ਦੌਰਾਨ ਵਰਤੇ ਜਾਂਦੇ ਜੋੜ ਦੇ ਛੋਟੇ ਹੈਡ ਬਾਲ ਦੀ ਥਾਂ ਵੱਡਾ ਹੈਡ ਬਾਲ ਪਾਇਆ ਜਾਂਦਾ ਹੈ ਅਤੇ ਇਸ ਦੀ ਮੂਵਮੈਂਟ ਵੀ ਦੋ ਜਗ੍ਹਾ ਹੁੰਦੀ ਹੈ। ਉਹਨਾਂ ਕਿਹਾ ਕਿ ਐਕਸ-3 ਪੌਲੀ ਪਲਾਸਟਿਕ ਨਾਲ ਬਣਾਇਆ ਗਿਆ ਇਹ ਵੱਡਾ ਹੈਡ ਬਾਲ ਘੱਟ ਘਸਦਾ ਹੈ, ਮਰੀਜ਼ ਚੌਕੜੀ ਮਾਰ ਕੇ ਬੈਠ ਅਤੇ ਹੇਠਾਂ ਝੁੱਕ ਸਕਦਾ ਹੈ ਅਤੇ ਇਸ ਦੀ ਉਮਰ ਵੀ 45 ਤੋਂ 50 ਸਾਲ ਹੈ। ਇਸ ਮੌਕੇ ਇਕ ਮਰੀਜ਼ ਜੰਮੂ ਕਸ਼ਮੀਰ ਤੋਂ ਆਏ 61 ਸਾਲਾ ਡਾ. ਪਰਸ ਰਾਮ ਨੂੰ ਵੀ ਪੱਤਰਕਾਰਾਂ ਦੇ ਸਾਹਮਣੇ ਲਿਆਂਦਾ ਗਿਆ। ਜਿਸ ਦਾ ਆਪਰੇਸ਼ਨ 2 ਦਿਨ ਪਹਿਲਾਂ ਹੀ ਐਮ.ਡੀ.ਐਮ ਡਿਊਲ ਮੋਬਿਲਟੀ ਤਕਨੀਕ ਨਾਲ ਹੋਇਆ ਸੀ ਅਤੇ ਉਸ ਨੇ ਬਿਨਾਂ ਕਿਸੇ ਸਹਾਰੇ ਦੇ ਚੱਲ ਕੇ ਵੀ ਦਿਖਾਇਆ। ਮਰੀਜ਼ ਪਰਸ ਰਾਮ ਦਾ ਕਹਿਣਾ ਸੀ ਕਿ ਇਸ ਇਲਾਜ ਨਾਲ ਉਸ ਨੂੰ ਕਿਸੇ ਵੀ ਤਰਾਂ ਦੀ ਕੋਈ ਤਕਲੀਫ ਨਹੀਂ ਹੈ ਅਤੇ ਉਹ ਪੂਰੀ ਤਰਾਂ ਸੰਤੁਸ਼ਟ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply