Saturday, August 2, 2025
Breaking News

ਗੁਰਦੁਆਰਾ ਸਾਹਿਬ ਕੁੰਡਲੀ ਦੀ ਇਮਾਰਤ ਦੇ ਨਿਰਮਾਣ ਲਈ ਕਾਰ ਸੇਵਾ ਦੀ ਅਰੰਭਤਾ ਦਾ ਟੱਕ 13 ਨੂੰ

ਨਵੀਂ ਦਿੱਲੀ, 10 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦੇ ਵਰਸੋਏ ਬਾਬਾ ਬਚਨ ਸਿੰਘ ਜੀ ਕਰਸੇਵਾ ਵਾਲਿਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਿਆਂ ਦੀ ਦਿੱਖ ਸੰਵਾਰਨ ਤੇ ਸੰਗਤਾਂ ਲਈ ਸਹੂਲਤਾਂ ਵਿੱਚ ਵਾਧਾ ਤੇ ਵਿਦਿਅਕ ਅਦਾਰਿਆਂ ਦੇ ਖੇਤਰ ਦਾ ਵਿਸਥਾਰ ਕਰਨ, ਗੁਰਦੁਆਰਾ ਨਾਨਕ ਪਿਆਉ ਸਾਹਿਬ ਵਿਖੇ ਪਾਰਕਿੰਗ, ਲੰਗਰ ਹਾਲ ਤੇ ਬਹੁਮੁਖੀ ਹਾਲ, ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੋਨੇ ਅਤੇ ਸਰੋਵਰ ਦੀ ਸੇਵਾ, ਗੁਰਦੁਆਰਾ ਮਜਨੂੰ ਟਿੱਲਾ ਵਿਖੇ ਸਟਾਫ ਕੁਆਰਟਰ, ਗੁਰਦੁਆਰਾ ਬਾਲਾ ਸਾਹਿਬ ਵਿਖੇ ਗੁਰੂ ਹਰਿਕ੍ਰਿਸ਼ਨ ਹਸਪਤਾਲ ਤੇ ਲੰਗਰ ਹਾਲ, ਗੁਰਦੁਆਰਾ ਮੋਤੀ ਬਾਗ ਵਿਖੇ ਪਾਰਕਿੰਗ ਤੇ ਸਟਾਫ ਕੁਆਰਟਰ, ਗੁਰਦੁਆਰਾ ਰਕਾਬ ਗੰਜ ਸਾਹਿਬ ਦਾ ਸੁੰਦਰੀਕਰਨ ਕਰ ਗੁਰੂ ਪੰਥ ਨੂੰ ਸੌਂਪਣ ਦੀ ਸੇਵਾ ਦੀ ਕੜੀ ਨੂੰ ਅਗੇ ਵਧਾਉਂਦਿਆਂ ਕੁੰਡਲੀ ਦੀਆਂ ਸੰਗਤਾਂ ਦੀ ਲੋੜ ਨੂੰ ਮੁੱਖ ਰੱਖ ਕੇ ਸੋਮਵਾਰ, 13 ਅਪ੍ਰੈਲ, ਸਵੇਰੇ 11 ਵਜੇ ਟੀਡੀਆਈ, ਕੁੰਡਲੀ (ਸਿੰਘੂ ਬਾਰਡਰ) ਵਿਖੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਦੇ ਨਿਰਮਾਣ ਲਈ ਕਾਰ ਸੇਵਾ ਦੀ ਅਰੰਭਤਾ ਦਾ ਟੱਕ ਲਾਇਆ ਜਾ ਰਿਹਾ ਹੈ।  ਇਸ ਮੌਕੇ ਤੇ ਹੋ ਰਹੇ ਗੁਰਮਤਿ ਸਮਾਗਮ ਵਿੱਚ ਗੁ. ਸੀਸ ਗੰਜ ਦੇ ਹਜ਼ੂਰੀ ਢਾਡੀ ਭਾਈ ਹਰਭਜਨ ਸਿੰਘ ਦਾ ਜੱਥਾ ਢਾਡੀ ਪ੍ਰਸੰਗ, ਹਜ਼ੂਰੀ ਰਾਗੀ ਭਾਈ ਗੁਰਨਾਮ ਸਿੰਘ ਦਾ ਜੱਥਾ ਗੁਰ ਸ਼ਬਦ ਦੇ ਕੀਰਤਨ ਅਤੇ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਨਾਮ ਸਿਮਰਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply