Thursday, November 21, 2024

ਮਿਨਾਕਸ਼ੀ ਲੇਖੀ ਦੇ ਹੱਕ ਵਿਚ ਜੀ.ਕੇ. ਨੇ ਕਰਵਾਈ ਚੋਣ ਮੀਟਿੰਗ

PPN050421
ਨਵੀਂ ਦਿੱਲੀ, 5 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਨਵੀਂ ਦਿੱਲੀ ਲੋਕ ਸਭਾ ਹਲਕੇ ਦੇ ਸੰਤ ਨਗਰ ਇਲਾਕੇ ਵਿਚ ਨੁੱਕੜ ਮੀਟਿੰਗ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਨਵੀਂ ਦਿੱਲੀ ਹਲਕੇ ਦੇ ਜਿੱਤੇ ਹਾਰੇ ਹੋਏ ਸਾਰੇ ਅਕਾਲੀ ਮੈਂਬਰਾਂ ਨੇ ਇਕਜੁੱਟਤਾ ਨਾਲ ਕਾਰਜ ਕਰਦੇ ਹੋਏ ਭਾਜਪਾ ਉਮੀਦਵਾਰਾਂ ਨੇ ਮਿਨਾਕਸ਼ੀ ਲੇਖੀ ਨੂੰ ਜਿਤਾਉਣ ਦਾ ਭਰੋਸਾ ਦਿੱਤਾ। ਸੰਤ ਨਗਰ, ਲਾਜਪਤ ਨਗਰ, ਈਸਟ ਆਫ ਕੈਲਾਸ਼ ਤੇ ਗ੍ਰੇਟਰ ਕੈਲਾਸ਼ ਦੀਆਂ ਆਰ.ਡਬਲਯੂ.ਏ. ਅਤੇ ਸਥਾਨਕ ਨਿਗਮ ਪਾਰਸ਼ਦ ਰਜਨੀਸ਼ ਗੋਯਨਕਾ ਦੀ ਮੌਜੂਦਗੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵਲੋਂ ਲੋਕਾਂ ਨੂੰ ਕਮਲ ਦਾ ਬਟਨ ਦਬਾ ਕੇ ਕੇਂਦਰ ਵਿਚ ਨਰੇਂਦਰ ਮੋਦੀ ਦੀ ਸਰਕਾਰ ਬਨਾਉਣ ਦਾ ਸੁਨੇਹਾ ਦਿੱਤਾ ।ਮਨਜੀਤ ਸਿੰਘ ਜੀ.ਕੇ. ਨੇ ਇਸ ਮੌਕੇ ਮੌਜੂਦਾ ਸਰਕਾਰ ਦੀ ਵਿਦੇਸ਼ ਨੀਤੀ, ਭ੍ਰਿਸ਼ਟਾਚਾਰ ਅਤੇ ਅਰਾਜਕਤਾ ਤੇ ਤਿੱਖੀ ਸ਼ਬਦ੍ਹੀ ਹਮਲੇ ਕਰਦੇ ਹੋਏ ਨੌਜਵਾਨਾਂ ਦੀ ਭਲਾਈ, ਬੇਹਤਰ ਵਿਦੇਸ਼ ਨੀਤੀ, ਮਜਬੂਤ ਅਰਥਵਿਵਸਥਾ, ਕਾਨੂੰਨ ਵਿਵਸਥਾ ਅਤੇ ਔਰਤਾਂ ਨੂੰ ਬਣਦਾ ਮਾਨ ਸਤਿਕਾਰ ਦੇਣ ਵਾਸਤੇ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਨਾਉਣ ਦੀ ਹਿਮਾਇਤ ਕੀਤੀ।ਆਮ ਆਦਮੀ ਪਾਰਟੀ ਤੇ ਵਿਅੰਗ ਕਸਦੇ ਹੋਏ ਜੀ.ਕੇ ਨੇ ਕਿਹਾ ਕਿ ਇਹ ਜੋ ਕਹਿੰਦੇ ਨੇ ਉਹ ਨਹੀਂ ਕਰਦੇ ਤੇ ਇਨ੍ਹਾਂ ਦੀ ਅਖੌਤੀ ਸਰਕਾਰ ਵਲੋਂ 1984 ਦੇ ਇਨਸਾਫ ਲਈ ਐਸ.ਆਈ.ਟੀ ਬਨਾਉਣ ਦੀ ਸਿਫਾਰਿਸ਼ ਕਰਨਾ ਵੀ ਸਿੱਖ ਕੌਮ ਨਾਲ ਇਕ ਕੋਝਾ ਮਜ਼ਾਕ ਸੀ, ਕਿਉਂਕਿ ਅੱਜ ਵੀ ਉਹ ਫਾਈਲ ਕੇਂਦਰ ਸਰਕਾਰ ਕੋਲ ਮੰਜੂਰੀ ਦੀ ਆਸ ਤੇ ਪਈ ਹੋਈ ਹੈ।ਇਸ ਮੌਕੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਦਿੱਲੀ ਕਮੇਟੀ ਮੈਂਬਰ ਤਨਵੰਤ ਸਿੰਘ, ਕੁਲਮੋਹਨ ਸਿੰਘ, ਪਰਮਜੀਤ ਸਿੰਘ ਰਾਣਾ, ਪਰਮਜੀਤ ਸਿੰਘ ਚੰਢੋਕ, ਗੁਰਵਿੰਦਰ ਪਾਲ ਸਿੰਘ, ਕੁਲਦੀਪ ਸਿੰਘ ਸਾਹਨੀ, ਬੀਬੀ ਦਲਜੀਤ ਕੌਰ ਖਾਲਸਾ, ਮਨਮਿੰਦਰ ਸਿੰਘ ਆਯੂਰ, ਹਰਦੇਵ ਸਿੰਘ ਧਨੋਆ, ਰਵੇਲ ਸਿੰਘ ਤੇ ਅਕਾਲੀ ਆਗੂ ਵਿਕ੍ਰਮ ਸਿੰਘ ਲਾਜਪਤ ਨਗਰ, ਜਤਿੰਦਰ ਸਿੰਘ ਸਾਹਨੀ, ਸਵਰਨਜੀਤ ਸਿੰਘ ਬਰਾੜ, ਟੀ.ਐਸ.ਸੰਧੂ, ਜਸਵੰਤ ਸਿੰਘ ਤੇ ਸਰਬਜੀਤ ਸਿੰਘ ਬਿੱਟੂ ਮੌਜੂਦ ਸਨ।

Check Also

ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ

ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …

Leave a Reply