ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ‘ਆਪ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾ. ਦਲਜੀਤ ਸਿੰਘ ਨੇ ਅਰੂਣ ਜੇਤਲੀ ਤੇ ਤਾਣਾ ਕੱਸਦੇ ਹੋਏ ਅੱਜ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਆਪਣੀ ਪਹਿਲੀ ਚੋਣ ਇਸ ਉਮੀਦ ਨਾਲ ਲੜਨ ਆਏ ਹਨ ਕਿ ਉਹ ਮੋਦੀ ਦੀ ਹਵਾ ਵਿਚ ਆਪਣੀ ਗੁੱਡੀ ਉਡਾ ਲੈਣਗੇ, ਉਹ ਇਸ ਗਲਤ ਫਹਿਮੀ ਵਿਚ ਨਾ ਰਹਿਣ ਅਤੇ ਅਜਿਹਾ ਸੋਚਣ ਵੀ ਨਾ। ਪਹਿਲਾਂ ਤਾਂ ਕੋਈ ਅਜਿਹੀ ਹਵਾ ਪੰਜਾਬ ਵਿਚ ਤਾਂ ਹੈ ਹੀ ਨਹੀ, ਅਤੇ ਦੂਜੇ ਪਾਸੇ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਬਿਕਰਮ ਸਿੰਘ ਮਜੀਠਿਆ ਅਤੇ ਬੀ.ਜੇ.ਪੀ ਦੇ ਬਾਕੀ ਸਾਥੀ ਨੇਤਾਵਾਂ ਤੇ ਪੂਰੀ ਤਰਾਂ ਨਿਰਭਰ ਹਨ।ਇਨਾਂ ਨੇਤਾਵਾਂ ਦੇ ਜਨਤਾ ਵੈਸੇ ਹੀ ਖਿਲਾਫ ਹੋ ਚੁੱਕੀ ਹੈ ਅਤੇ ਇਸ ਦਾ ਖਮਿਆਜਾ ਵੀ ਜੇਤਲੀ ਨੂੰ ਹੀ ਭੁਗਤਨਾ ਪਵੇਗਾ। ਇਕ ਪੱਤਰਕਾਰ ਨੇ ਜਦੋ ਡਾਕਟਰ ਸਾਹਬਿ ਤੋਂ ਪੁੱਛਿਆ ਕਿ ਜੇਤਲੀ ਕਹਿ ਰਹੇ ਹਨ ਕਿ ਅੰਮ੍ਰਿਤਸਰ ਹੁਣ ਪਾਪੜ ਵੜੀਆਂ ਤੋ ਇਲਾਵਾ ਵੀ ਜਾਣਿਆ ਜਾਵੇਗਾ ਤਾਂ ਉਹ ਬੋਲੋ, ”ਹੁਣ ਤੱਕ ਜੇਤਲੀ ਸਾਹਿਬ ਕਿਸ ਗੱਲ ਦੀ ਇੰਤਜ਼ਾਰ ਕਰ ਰਹੇ ਸਨ? 7 ਸਾਲਾਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਉਨਾਂ ਦੀ ਸਰਕਾਰ ਹੈ ਪੰਜਾਬ ਵਿਚ, ਇਕ ਸਮਾਂ ਅਜਿਹੀ ਵੀ ਸੀ ਜਦ ਐਨ.ਡੀ.ਏ. ਦੀ ਸਰਕਾਰ ਪੰਜਾਬ ਅਤੇ ਕੇਂਦਰ ਵਿਚ ਦੋਨੋ ਇਕਠਿਆਂ ਸਨ ਅਤੇ ਜੇਤਲੀ ਸਾਹਿਬ ਕੈਬਨਿਟ ਮੰਤਰੀ ਸਨ, ਤੱਦ ਕਿਉਂ ਨਹੀ ਉਨਾਂ ਪੰਜਾਬ ਅਤੇ ਅੰਮ੍ਰਿਤਸਰ ਦੇ ਲਈ ਕੁੱਝ ਕੀਤਾ?” ਡਾ. ਦਲਜੀਤ ਸਿੰਘ ਨੇ ਕਿਹਾ ਕਿ ਜੇਤਲੀ ਸਾਹਿਬ ਦਾ ਪਾਰਲੀਮੈਂਟ ਵਿਚ ਰਿਕਾਰਡ ਵੀ ਬਹੁਤ ਖਰਾਬ ਰਿਹਾ, ”ਉਹ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸਨ।ਇਹ ਉਨਾਂ ਦੀ ਵੀ ਜਿੰਮੇਵਾਰੀ ਸੀ ਕਿ ਉਹ ਆਪਸ ਵਿਚ ਗੱਲਬਾਤ ਕਰਕੇ ਸਮੱਸਿਆਵਾਂ ਦਾ ਹਲ ਕੱਢਦੇ, ਪਰ ਸਦਨ ਨੂੰ ਕਦੇ ਚੱਲਣ ਹੀ ਨਹੀ ਦਿੱਤਾ ਗਿਆ। ਜਦ ਚੱਲਣ ਦਿਤਾ ਤਾਂ ਉਸ ਸਮੇ ਜਦ ਬੀ.ਜੇ.ਪੀ ਅਤੇ ਕਾਗਰਸ ਨੇ ਕੈਮਰੇ ਬੰਦ ਕਰਕੇ ਤੇਲਗਾਨਾ ਦਾ ਬਿੱਲ ਲੋਕ ਸਭਾ ਵਿਚ ਪਾਸ ਕਰਵਾ ਦਿਤਾ।”
ਪਦਮਸ੍ਰੀ ਡਾ. ਦਲਜੀਤ ਨੇ ਅੱਗੇ ਕਿਹਾ ਕਿ ”ਮੈ ਤੇਲਗਾਨਾ ਬਿੱਲ ਦੇ ਹੱਕ ਵਿਚ ਬੋਲ ਰਿਹਾ ਹੈ, ਖਿਲਾਫ ਨਹੀ, ਪਰ ਇਸ ਤਰਾਂ ਦਾ ਤਰੀਕਾ ਬੇਹਦ ਖਤਰਨਾਕ ਸੀ। ਇਸ ਤਰਾਂ ਤਾਂ ਦੋਨੋ ਪਾਰਟੀਆਂ ਨਾਲ ਮਿਲੇ ਕੇ ਕੋਈ ਵੀ ਬਿਲ ਪਾਸ ਕਰਵਾ ਦਿਆ ਕਰਣਗੇ, ਬਿਨਾਂ ਕਿਸੇ ਬਹਿਸ ਦੇ। ਇਸ ਲਈ ਇਹ ਵੀ ਜਰੂਰੀ ਹੈ ਕਿ ਆਮ ਆਦਮੀ ਪਾਰਟੀ ਸਨ ਵਿਚ ਹੋਵੇ ਤਾਂ ਹੁਣ ਅਜਿਹਾ ਹੋਣ ਨਹੀ ਦਿਆਂਗੇ।” ਡਾ. ਦਲਜੀਤ ਸਿੰਘ ਨੇ ਅੱਜ ਮਹਾਨਗਰ ਦੇ ਅਦਰੂਨ ਇਲਾਕਿਆਂ ਦਾ ਦੌਰਾ ਕੀਤਾ, ਉਹ ਭਗਤਾਵਾਲਾ ਗੇਟ ਅਤੇ ਹਕੀਮਾਂ ਵਾਲਾ ਗੇਟ ਦੇ ਵਾਸੀਆਂ ਨੂੰ ਮਿਲੇ ਅਤੇ ਉਨਾਂ ਦੀਆਂ ਮਸ਼ਕਲਾਂ ਦਿਲੋ ਸੁਣੀਆਂ ਅਤੇ ਉਨਾਂ ਨੂੰ ਪੂਰਾ ਯਕੀਨ ਦਿਵਾਇਆ ਕਿ ਉਹ ਜਲਦੀ ਹੀ ਇਨਾਂ ਸਮਸਿਆਵਾਂ ਦਾ ਹੱਲ ਕੱਢਣ ਵਿੱਚ ਜੁੱਟ ਜਾਣਗੇ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …