Wednesday, December 31, 2025

ਬਹੁਜਨ ਸਮਾਜ ਪਾਰਟੀ ਨੇ ਖੋਲਿਆ ਮਜੀਠਾ ਵਿੱਚ ਚੋਣ ਦਫਤਰ

ਬਸਪਾ ਨੂੰ ਪਾਇਆ ਵੋਟ ਦੇਸ਼ ਦੇ ਲੋਕਾਂ ਦੀ ਤਕਦੀਰ ਬਦਲਣ ਵਿਚ ਸਹਾਈ ਹੋਵੇਗਾ – ਵਾਲੀਆ

PPN080410
ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਸਿੰਘ)- ਅਪ੍ਰੈਲ ਨੂੰ ਜਿਲ੍ਹੇ ਵਿਚ ਹੋ ਰਹੀ ਲੋਕ ਸਭਾ ਚੋਣ ਲਈ ਬਹੁਜਨ ਸਮਾਜ ਪਾਰਟੀ ਨੇ ਅੱਜ ਮਜੀਠਾ ਹਲਕੇ ਵਿਚ ਆਪਣਾ ਪਹਿਲਾ  ਚੋਣ ਦਫਤਰ ਖੋਲਿਆ।ਚੋਣ ਦਫਤਰ ਦਾ ਉਦਘਾਟਨ ਕਰਨ ਗਏ ਪਾਰਟੀ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸ੍ਰ ਪ੍ਰਦੀਪ ਸਿੰਘ ਵਾਲੀਆ,ਪਾਰਟੀ ਜਨਰਲ ਸਕੱਤਰ ਰਵਿੰਦਰ ਹੰਸ,ਗੁਰਬਖਸ਼ ਸਿੰਘ ਮਹੇ ਅਤੇ ਸ੍ਰ ਤਰਲੋਚਨ ਸਿੰਘ ਅਜੀਤ ਨਗਰ ਦਾ ਮਜੀਠਾ ਵਾਸੀਆਂ ਨੇ ਫੁਲਾਂ ਦੇ ਹਾਰ ਪਾਕੇ ਨਿੱਘਾ ਸਵਾਗਤ ਕੀਤਾ ।ਇਸਤੋਂ ਪਹਿਲਾਂ ਸ੍ਰ ਵਾਲੀਆ,ਬ੍ਰਹਮ ਗਿਆਨੀ ਬਾਬਾ ਬੁਢਾ ਜੀ ਦੇ ਜਨਮ ਅਸਥਾਨ , ਇਤਿਹਾਸਕ ਗੁਰਦੁਆਰਾ ਕਥੂਨੰਗਲ ਵਿਖੇ ਮੱਥਾ ਟੇਕਣ ਗਏ ਅਤੇ ਅਕਾਲ ਪੁਰਖ ਪਾਸ ਪਾਰਟੀ ਦੀ ਸਫਲਤਾ ਅਤੇ ਦੇਸ਼ ਵਾਸੀਆਂ ਲਈ ਸੁਖ ਸ਼ਾਂਤੀ ਦੀ ਕਾਮਨਾ ਕੀਤੀ । ਮਜੀਠਾ ਹਲਕੇ ਦੇ ਸ੍ਰ ਸ਼ੀਤਲ ਸਿੰਘ ਚਾਚੋਆਣੀ,ਡਾ:ਸਰਵਣ ਸਿੰਘ ਅਬਦਾਲ,ਕ੍ਰਿਸਨ ਥਾਪਾ ,ਸਾਬਕਾ ਸਰਪੰਚ ਅਮਰਜੀਤ ,ਸੁਰਜੀਤ ਸਿੰਘ ਅਤੇ ਪ੍ਰੀਤਮ ਸਿੰਘ ਦੀ ਮੌਜੂਦਗੀ ਸ੍ਰ ਪ੍ਰਦੀਪ ਸਿੰਘ ਵਾਲੀਆ ਨੇ ਸੰਖੇਪ ਅਰਦਾਸ ਕਰਨ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਦਫਤਰ ਦਾ ਉਦਘਾਟਨ ਕੀਤਾ ਸਿੰਘ।ਪਾਰਟੀ ਵਰਕਰਾਂ ਤੇ ਇਲਾਕਾ ਵਾਸੀਆਂ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਸ੍ਰੀ ਰਵਿੰਦਰ ਹੰਸ ਨੇ ਬਹੁਜਨ ਸਮਾਜ ਪਾਰਟੀ ਨੇ ਛੋਟੇ ਜਿਹਾ ਸਮੇਂ ਵਿਚ ਹੀ ਆਪਣੀਆਂ ਲੋਕ  ਕਲਿਆਣ ਕਾਰੀ ਨੀਤੀਆ ਕਾਰਣ ਲੋਕਾਂ ਤੀਕ ਪੁਜੀ ਹੈ ।ਉਨ੍ਹਾਂ ਕਿਹਾ ਕਿ ਮਜੀਠਾ ਹਲਕੇ ਵਿਚ ਖੋਲਿਆ ਗਿਆ ਇਹ ਫਤਰ ਸਿਰਫ ਕੁਝ ਸਮੇਂ ਲਈ ਹੀ ਨਹੀ ਸਗੋਂ ਸਦੀਵੀ ਰਹੇਗਾ ਤਾਂਕਿ ਅਸੀਂ ਸਮੇ ਸਮੇ ਲੋਕਾਂ ਦੇ ਦੁਖ ਸੁਖ ਵਿਚ ਭਾਈਵਾਲ ਬਣ ਸਕੀਏ ।ਸ੍ਰ ਪ੍ਰਦੀਪ ਸਿੰਘ ਵਾਲੀਆ ਨੇ ਇਲਾਕਾ ਵਾਸੀਆਂ ਨੂੰ ਯਕੀਨ ਦਿਵਾਇਆ ਕਿ ਉਹ ਹਮੇਸ਼ਾ ਹੀ ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਲਈ ਯਤਨਸ਼ੀਲ ਰਹੇ ਹਨ ਤੇ ਰਹਿਣਗੇ । ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਨੂੰ ਪਾਇਆ ਗਿਆ ਇਕ ਇਕ ਵੋਟ ਦੇਸ਼ ਦੇ ਲੋਕਾਂ ਦੀ ਤਕਦੀਰ ਬਦਲਣ ਵਿਚ ਸਹਾਈ ਹੋਵੇਗਾ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply