Thursday, July 3, 2025
Breaking News

ਜਿਆਣੀ ਵੱਲੋਂ ਘੁਬਾਇਆ ਦੇ ਚੋਣ ਦਫ਼ਤਰ ਦਾ ਉਦਘਾਟਨ

PPN090417
ਫਾਜਿਲਕਾ , 9 ਅਪ੍ਰੈਲ (ਵਿਨੀਤ ਅਰੋੜਾ):  ਅਕਾਲੀ ਭਾਜਪਾ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਫ਼ਾਜ਼ਿਲਕਾ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਸਥਾਨਕ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਸਥਾਨਕ ਘਾਹ ਮੰਡੀ ਵਿਖੇ ਪੂਜਾ ਕਰਵਾ ਕੇ ਕੀਤਾ। ਇਸ ਮੌਕੇ ਸ੍ਰੀ ਜਿਆਣੀ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਇਕ ਬਣਨ ਤੋਂ ਬਾਅਦ ਫ਼ਾਜ਼ਿਲਕਾ ਚਹੁੰ ਪੱਖੀ ਵਿਕਾਸ ਕਰਵਾਇਆ ਹੈ। ਉਨ੍ਹਾਂ ਕਿਹਾ ਜਦ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਫ਼ਾਜ਼ਿਲਕਾ ਵਿਚ ਬਣਨ ਵਾਲੇ ਸਾਰੇ ਸਰਕਾਰੀ ਦਫ਼ਤਰਾਂ ਨੂੰ ਅਬੋਹਰ ਲਿਜਾਣ ਜੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ 12 ਮਹੀਨੇ ਨਹਿਰੀ ਪਾਣੀ ਪੀਣ ਵਾਲਾ ਮੁਹੱਈਆ ਕਰਵਾ ਕੇ ਆਪਣਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਵਿਚ ਮੋਦੀ ਦੀ ਸਰਕਾਰ ਬਣਾ ਦਿਓ, ਸਾਦਗੀ ਬਾਰਡਰ ਖੁਲਵਾ ਦਿਆਂਗਾ। ਇਸ ਮੌਕੇ ਨਗਰ ਕੌਸ਼ਲ ਦੇ ਸਾਬਕਾ ਪ੍ਰਧਾਨ ਅਨਿਲ ਸੇਠੀ, ਸਾਂਸਦ ਸ੍ਰੀ ਘੁਬਾਇਆ ਦਾ ਭਤੀਜਾ ਹਰਦੀਪ ਸਿੰਘ, ਜਥੇਦਾਰ ਚਰਨ ਸਿੰਘ ਪ੍ਰਧਾਨ ਸਰਕਲ ਅਕਾਲੀ ਜਥਾ, ਗੁਰਜਿੰਦਰ ਸਿੰਘ ਗਰੇਵਾਲ ਮੈਂਬਰ ਕੌਮੀ ਕਾਸਲ, ਮਹਿੰਦਰ ਸਿੰਘ ਖ਼ਾਲਸਾ, ਗੁਰਪ੍ਰੀਤ ਸਿੰਘ ਲਵਲੀ ਕਾਠਪਾਲ, ਐਡਵੋਕੇਟ ਸਤਿੰਦਰ ਸਿੰਘ ਸਵੀ ਦੋਨੋਂ ਕੌਮੀ ਉਪਪ੍ਰਧਾਨ ਯੂਥ ਅਕਾਲੀ ਦਲ, ਸੁਖਪਾਲ ਸਿੰਘ ਇਸਲਾਮਵਾਲਾ, ਜਥੇਦਾਰ ਮਹਿਲ ਸਿੰਘ ਰਾਣਾ, ਨਰ ਸਿੰਘ ਬਰਾੜ, ਮਨੋਜ ਤ੍ਰਿਪਾਠੀ, ਅਸ਼ੋਕ ਜੈਰਥ, ਕਮਲੇਸ਼ ਚੁੱਘ, ਡਾ. ਰਮੇਸ਼ ਵਰਮਾ ਆਦਿ ਹਾਜ਼ਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply