ਨਵੀਂ ਦਿੱਲੀ, 10 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਵਿਸਾਖੀ ਮੌਕੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਤ੍ਰਿੰਗ ਬੋਰਡ ਦੇ ਮੈਂਬਰ ਇੰਦਰਜੀਤ ਸਿੰਘ ਮੌਂਟੀ ਦੀ ਅਗਵਾਈ ਹੇਠ 315 ਸੰਗਤਾਂ ਦਾ ਜੱਥਾ ਅੱਜ ਰਵਾਨਾ ਕੀਤਾ ਗਿਆ। ਇਸ ਬਾਰੇ ਹੋਰ ਜਾਨਕਾਰੀ ਦਿੰਦੇ ਹੋਏ ਯਾਤਰਾ ਵਿਭਾਗ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਨੇ ਦੱਸਿਆ ਕਿ ਇਸ ਵਾਰ ਯਾਤਰਾਂ ਤੇ ਜਾਣ ਲਈ 481 ਅਰਜੀਆਂ ਆਈਆਂ ਸਨ ਜਿਸ ਵਿਚੋ ਭਾਰਤ ਸਰਕਾਰ ਨੇ 36 ਯਾਤਰੂਆਂ ਨੂੰ ਅਤੇ ਪਾਕਿਸਤਾਨ ਸਰਕਾਰ ਨੇ 130 ਯਾਤਰੂਆਂ ਨੂੰ ਵੀਜ਼ਾ ਦੇਣ ਤੋਂ ਮਨਾ ਰਕ ਦਿੱਤਾ ਹੈ। ਮੌਂਟੀ ਨੂੰ ਇਸ ਯਾਤਰਾਂ ਦਾ ਜੱਥੇਦਾਰ, ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਥਾਪਣ ਦੀ ਜਾਨਕਾਰੀ ਦਿੰਦੇ ਹੋਏ ਚੰਢੋਕ ਨੇ ਕਿਹਾ ਕਿ ਇਹ ਯਾਤਰੂ 10 ਅਪ੍ਰੇਲ ਨੂੰ ਅਟਾਰੀ ਬੋਰਡਰ ਤੋਂ ਸ਼੍ਰੋਮਣੀ ਕਮੇਟੀ ਦੇ ਜੱਥੇ ਨਾਲ ੩ ਸਪੈਸ਼ਲ ਟ੍ਰੇਨਾਂ ਰਾਹੀਂ ਰਵਾਨਾ ਹੁੰਦੇ ਹੋਏ 10 ਦਿਨ ਯਾਤਰਾਂ ਕਰਨ ਤੋਂ ਬਾਅਦ 19 ਅਪ੍ਰੇਲ ਨੂੰ ਵਾਪਿਸ ਭਾਰਤ ਪਰਤ ਆਉਣਗੇ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media