ਅੰਮ੍ਰਿਤਸਰ, 10 ਅਪ੍ਰੈਲ (ਗੁਰਪ੍ਰੀਤ ਸਿੰਘ)- ਲੋਕ ਸਭਾ ਚੋਣਾਂ ਵਿਚ ਅੰਮ੍ਰਿਤਸਰ ਹਲਕੇ ਤੋਂ ਅਕਾਲ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਦੀ ਚੋਣ ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਵਿਧਾਨ ਸਭਾ ਹਲਕਾ ਦੱਖਣੀ ਦੀ ਵਾਰਡ 42 ਤੋਂ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦੀ ਭਰਵੀਂ ਮੀਟਿੰਗ ਬੁਲਾਈ ਗਈ ਜਿਸ ਵਿਚ ਉਨ੍ਹਾਂ ਵਲੋਂ ਚੋਣਾਂ ਸਬੰਧੀ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਨਿਯੁਕਤ ਕੀਤੀਆਂ ਗਈਆਂ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ:ਟੀਟੂ ਨੇ ਕਿਹਾ ਕਿ ਹਲਕਾ ਵਿਧਾਇਕ ਸ:ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਹਲਕਾ ਦੱਖਣੀ ਤੋਂ ਸ੍ਰੀ ਜੇਤਲੀ ਨੂੰ ਲੋਕ ਸਭਾ ਹਲਕੇ ਦੀ ਸਭ ਤੋਂ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ‘ਚ ਹਲਕੇ ਦੀਆਂ ਸਮੂਹ ਵਾਰਡਾਂ ਵਿਚ ਪਿਛਲੇ ੨ ਸਾਲਾਂ ਦੌਰਾਨ ਗਲੀਆਂ ਨਾਲੀਆਂ, ਸੀਵਰਜ, ਪੀਣ ਵਾਲੇ ਪਾਣੀ, ਸਟਰੀਟ ਲਾਈਟਾਂ ਤੇ ਹੋਰ ਸਰਬਪੱਖੀ ਵਿਕਾਸ ਕਰਵਾ ਕੇ ਇਥੋਂ ਦੇ ਲੋਕਾਂ ਦੀਆਂ ਸਾਲਾਂ ਪੁਰਾਣੀ ਮੰਗ ਨੂੰ ਪੁਰਾ ਕਰਕੇ ਦਿਖਾਇਆ ਉਥੇ ਹਲਕੇ ‘ਚ ਨਵੇਂ ਵਿਕਾਸ ਲਿਆਂਦੇ। ਸ:ਟੀਟੂ ਨੇ ਕਿਹਾ ਕਿ ਸ਼ਹਿਰ ਦੇ ਲੋਕ ਅਕਾਲੀ ਭਾਜਪਾ ਗਠਜੋੜ ਨਾਲ ਚਟਾਨ ਵਾਂਗ ਖੜੇ ਹਨ ਤੇ ਇਸ ਮੌਕੇ ਹੋਰਨਾ ਤੋਂ ਇਲਾਵਾ ਗਗਨਦੀਪ ਸਿੰਘ ਜੱਜ ਕੌਮੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਰਵਿੰਦਰ ਸਿੰਘ ਰਾਜੁ ਸਕੱਤਰ ਸ:ਬੁਲਾਰੀਆ, ਸ਼ਾਮ ਲਾਲ ਸਕੱਤਰ ਬੁਲਾਰੀਆ, ਚੇਅਰਮੈਨ ਹਰਿੰਦਰ ਸਿੰਘ ਪਾਰੋਵਾਲ, ਪਰਮਿੰਦਰ ਸਿੰਘ ਪਾਰੋਵਾਲ ਬੱਸ ਸਰਵਿਸ, ਰਾਜੁ ਮੱਤੇਵਾਲ, ਰਜਿੰਦਰ ਸਿੰਘ ਬਿੱਟੂ, ਨਵਪ੍ਰੀਤ ਸਿੰਘ ਭਾਟੀਆ, ਸਰਬਜੀਤ ਸਿੰਘ ਲਾਡੀ, ਦਵਿੰਦਰ ਸਿੰਘ ਬੱਬਲਾ, ਰੁਪਿੰਦਰ ਸਿੰਘ ਕਿਟੂ, ਸ਼ਤੀਸ਼ ਕੁਮਾਰ ਤੀਸ਼ਾ, ਨਵਜੀਤ ਸਿੰਘ ਲੱਕੀ, ਮਨਿੰਦਰ ਸਿੰਘ ਗਰੋਵਰ, ਉਪਜਿੰਦਰ ਸਿੰਘ ਗਰੋਵਰ, ਸਵਿੰਦਰ ਸਿੰਘ ਵਸੀਕਾ, ਗੁਰਬਖਸ਼ ਸਿੰਘ ਆਦਿ ਮੋਹਤਬਰ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …