ਅੰਮ੍ਰਿਤਸਰ, 10 ਅਪ੍ਰੈਲ (ਪ੍ਰੀਤਮ ਸਿੰਘ)- ਇਤਿਹਾਸਿਕ ਖਾਲਸਾ ਕਾਲਜ ਵਿਖੇ ਅੱਜ ਦੂਸਰੀ ਪੰਜਾਬ ਏਅਰ ਸਕਾਡਰਨ ਦੇ ਐੱਨ. ਸੀ. ਸੀ. ਵਿੰਗ ਵੱਲੋਂ ਆਯੋਜਿਤ ਇਕ ‘ਏਅਰ ਸ਼ੋਅ’ ਦੌਰਾਨ ਮਿੰਨੀ ਹੈਲੀਕਾਪਟਰ ਅਤੇ ਗਲਾਈਡਰ ਦੀਆਂ ਕਲਾਬਾਜ਼ੀਆਂ ਦੇ ਅਨੋਖੇ ਕਰਤਵ ਵੇਖਣ ਨੂੰ ਮਿਲੇ। ਇਸ ਦੌਰਾਨ ਐੱਨ. ਸੀ. ਸੀ. ਕੈਡਿਟਾਂ ਨੇ ਏਅਰ ਫ਼ੋਰਸ ਦੇ ਮਾਹਿਰ ਇੰਸਟ੍ਰਕਟਰਾਂ ਦੀ ਅਗਵਾਈ ‘ਚ ਹਵਾਈ ਕਲਾਬਾਜ਼ੀਆਂ ਵਿਖਾਕੇ ਖ਼ੂਬ ਵਾਹ-ਵਾਹ ਖੱਟੀ। ਕਾਲਜ ਪ੍ਰਿੰਸੀਪਲ ਡਾ. ਦਲਜੀਤ ਸਿੰਘ ਦੁਆਰਾ ਕਰਵਾਏ ਇਸ ਸ਼ੋਅ ਦੌਰਾਨ 3 ਪ੍ਰਕਾਰ ਦੇ ਮਾਡਲ ਜਹਾਜ਼ਾਂ ਜਿਨ੍ਹਾਂ ‘ਚ ਐਕਸਾਈਟ-46, ਪਾਵਰ ਅਤੇ ਗਲਾਈਡਰ ਦੀ ਮਦਦ ਨਾਲ ਹਵਾਈ ਕਲਾਬਾਜ਼ੀਆਂ ਦੇ ਵਿੰਗ ਓਵਰ, ਲੂਪਸ, ਰੋਲ, ਸਪਿਨ ਅਤੇ ੮ ਅੱਖ਼ਰ ਬਣਾਉਣ ਦੇ ਕਰਤਬ ਵੇਖਣ ਨੂੰ ਮਿਲੇ। ਇਸ ਸ਼ੋਅ ਦੌਰਾਨ ਮੁੱਖ ਮਹਿਮਾਨ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਬੀ. ਕੇ. ਰਮਾਲਾ ਨੇ ਕਿਹਾ ਕਿ ਇਹ ਸ਼ੋਅ ਐਨ. ਸੀ. ਸੀ. ਦੇ ਐਨਰੋਲਮੈਂਟ ਅਤੇ ਅਵੇਅਰਨੈਸ ਪ੍ਰੋਗਰਾਮ ਦੇ ਤਹਿਤ ਕੀਤਾ ਗਿਆ। ਸ੍ਰੀ ਰਮਾਲਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਸ਼ੋਅ ਵਿਦਿਆਰਥੀਆਂ ਤੇ ਆਮ ਲੋਕਾਂ ‘ਚ ਭਾਰਤੀ ਹਵਾਈ ਸੈਨਾ ਪ੍ਰਤੀ ਦਿਲਚਸਪੀ ਨੂੰ ਵਧਾਉਂਦੇ ਹਨ। ਡਾ. ਦਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਵਿਦਿਆਰਥੀ ਰਣਜੋਧ ਸਿੰਘ ਵਿਰਕ ਨੇ ਪਿਛਲੇ ਦਿਨੀਂ ਇਸ ਤਰ੍ਹਾਂ ਦੇ ਸ਼ੋਅ ‘ਚ ਕਲਾ ਦਾ ਪ੍ਰਦਰਸ਼ਨ ਕਰਕੇ ਰਾਸ਼ਟਰੀ ਪੱਧਰ ‘ਤੇ ਵਾਹ-ਵਾਹ ਖੱਟੀ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਲਜ ਦੇ ਐਨ. ਸੀ. ਸੀ. ਕੇਅਰ ਟੇਕਰ, ਪ੍ਰੋ: ਜੀ. ਐਸ. ਮੱਲ੍ਹੀ, ਏਰੋ ਮਾਡਲਿੰਗ ਇੰਸਟਰੱਕਟਰ, ਉਪਿੰਦਰ ਸਿੰਘ ਔਲਖ ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ‘ਚ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …