Friday, November 22, 2024

ਜਿਲ੍ਹਾ ਸਿੱਖਿਆ ਅਫਸਰ (ਸ) ਗੁਰਦਾਸਪੁਰ ਵੱਲੋਂ ਕ੍ਰਿਕਟ ਸਮਰ ਕੈਂਪ ਦਾ ਨਿਰੀਖਣ

PPN0906201504
ਬਟਾਲਾ, 9 ਜੂਨ (ਨਰਿੰਦਰ ਬਰਨਾਲ) – ਵਿਦਿਆਰਥੀਆਂ ਵਿੱਚ ਖੇਡਾਂ ਦੀ ਰੂਚੀ ਪੈਦਾ ਕਰਨ ਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਮਕਸਦ ਨਾਲ ਗੁਰਦਾਸਪੁਰ ਡ੍ਰਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਸਮੁੱਚੀ ਟੀਮ ਦੇ ਸਹਿਯੋਗ ਨਾਲ ਸਰਕਾਰੀ ਪਾਲਿਟੈਕਨਿਕ ਕਾਲਜ਼ ਬਟਾਲਾ ਵਿਖੇ ੩੦ ਰੋਜ਼ਾ ਕ੍ਰਿਕਟ ਸਮਰ ਕੈਂਪ ਆਯੋਜਿਤ ਕੀਤਾ ਗਿਆ ਹੈ। ਜਿਸ ਵਿੱਚ ਬਟਾਲਾ ਹੀ ਨਹੀਂ ਆਸ ਪਾਸ ਦੇ ਇਲਾਕਿਆਂ ਵਿਚੋਂ ਵੱਖ ਵੱਖ ਉਮਰ ਵਰਗ ਦੇ ਬੱਚੇ ਪਹੁੰਚ ਰਹੇ ਹਨ। ਬੱਚਿਆਂ ਵਿੱਚ ਹਿੰਮਤ ਤੇ ਲਗਨ ਦੀ ਭਾਵਨਾ ਪੈਦਾ ਕਰਨ ਵਾਸਤੇ ਜਿਲ੍ਹਾਂ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਭਾਰਤ ਭੂਸ਼ਨ ਵੱਲੋ ਲਗਾਏ ਗਏ ਸਮਰ ਕੈਂਪ ਦਾ ਨਿਰੀਖਣ ਕੀਤਾ ਗਿਆ। ਵਿਦਿਆਰਥੀਆਂ ਵਿੱਚ ਖੇਡ ਦੀ ਭਾਵਨਾ ਪੈਦਾ ਕਰਨ ਸਬੰਧੀ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਕਿਹਾ ਕਿ ਖੇਡਾ ਵਿੱਚ ਨਿਪੁੰਨਤਾ ਹਾਸਿਲ ਕਰਨ ਵਾਲਾ ਵਿਦਿਆਰਥੀ ਹਰ ਪੱਧਰ ਤੇ ਕਾਮਯਾਬ ਹੁੰਦਾ ਹੈ, ਨਰੋਏ ਸਮਾਜ ਵਾਸਤੇ ਖੇਡਾਂ ਦੀ ਬਹੁਤ ਮਹਾਨਤਾ ਹੈ ਵਿਦਿਆਰਥੀਆਂ ਅਨੁਸ਼ਾਸ਼ਨ ਵਿੱਚ ਰਹਿ ਕੇ ਖੇਡ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ। ਇਸ ਮੌਕੇ ਆਰ ਪੀ ਸਿੰਘ ਰਣਜੀਟਰਾਫੀ ਤੇ ਹਾਜ਼ਰ ਐਸੋਸੀਏਸ਼ਨ ਦੇ ਹਾਜ਼ਰ ਮੈਬਰਾਂ ਵਿੱਚ ਬਲਰਾਜ਼ ਮਹਾਜਨ ਜਨਰਲ ਸਕੱਤਰ, ਅਸ਼ਵਨੀ ਬਾਟਾ ਜਾਇੰਟ ਸੈਕਟਰੀ, ਜੈ ਸਿਵ ਫਾਇਨਾਂਸ ਸਕੱਤਰ, ਬਲਦੇਵ ਸਿੰਘ ਬੁਟਰ , ਬਲਵਿੰਦਰ ਕੁਮਾਰ, ਮੰਨੂ ਜੁਨੇਜਾ, ਅਸੋਕ ਕੁਮਾਰ, ਹਰੀ ਕ੍ਰਿਸ਼ਨ, ਅਮਿਤ, ਖੁਸ਼ਹਾਲ ਪਠਾਣੀਆਂ, ਕੋਚ ਵਿਨੋਦ ਸ਼ਰਮਾ, ਜਤਿੰਦਰ ਮਾਰਸ਼ਲ, ਵਿਜੈ ਕੁਮਾਰ, ਗੁਰਪ੍ਰੀਤ ਗੋਪੀ, ਗੌਰਵ ਸੱਭਰਵਾਲ, ਆਦਿ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply