ਫਾਜਿਲਕਾ, 10 ਅਪ੍ਰੈਲ (ਵਿਨੀਤ ਅਰੋੜਾ)- ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤੋਂ ਵਿਦਿਆਰਥੀਆਂ ਵਲੋਂ ਕੱਢੀ ਗਈ ਵੋਟਰ ਜਾਗਰੂਕਤਾ ਦੌੜ ਨੂੰ ਹਰੀ ਝੰਡੀ ਕੇ ਜ਼ਿਲਾ ਚੋਣ ਅਫ਼ਸਰ -ਕਮ -ਡਿਪਟੀ ਕਮਿਸ਼ਨਰ ਡਾ. ਐਸ ਕਰੁਣਾ ਰਾਜੂ ਨੇ ਵਿਦਿਆਰਥੀਆਂ ਅਤੇ ਨੌਜਵਾਨਾਂ ਰਵਾਨਾ ਕੀਤਾ। ਇਸ ਮੌਕੇ ਉਨਾਂ ਦੇ ਨਾਲ ਏਡੀਸੀ ਚਰਨਦੇਵ ਸਿੰਘ ਮਾਨ, ਜ਼ਿਲਾ ਸਿੱਖਿਆ ਅਧਿਕਾਰੀ ਸੰਦੀਪ ਕੁਮਾਰ ਧੂੜੀਆ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ। ਇਸ ਦੌੜ ਵਿਚ ਸ਼ਾਮਲ ਹੋਣ ਲਈ ਜ਼ਿਲੇ ਦੇ ਸਮੂਹ ਨਾਗਰਿਕਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ। ਇਸ ਦੌੜ ਵਿਚ ਆੜਤੀਆ ਐਸੋਸੀਏਸ਼ਨ ਫਾਜ਼ਿਲਕਾ ਦੇ ਅਹੁਦੇਦਾਰਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।ਇਸ ਮੌਕੇ ਲੜਕਿਆਂ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਅਮਨਦੀਪ ਸਿੰਘ ਸਰਕਾਰੀ ਹਾਈ ਸਕੂਲ ਸਜਰਾਣਾ, ਪਵਨ ਕੁਮਾਰ ਟਾਹਲੀਵਾਲਾ, ਪ੍ਰਕਾਸ਼ ਤੋਂ ਇਲਾਵਾ ਅਜੈ ਕੁਮਾਰ ਹੌਲੀ ਹਾਰਟ ਚੌਥੇ ਅਤੇ ਜੱਜ ਸਿੰਘ ਪੰਜਵੇਂ ਸਥਾਨ ਤੇ ਰਹੇ। ਲੜਕੀਆਂ ਵਿਚ ਪ੍ਰਵੀਨ ਰਾਣੀ ਨੇ ਪਹਿਲਾ, ਸ਼ਿੰਦਰਪਾਲ ਕੌਰ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਫਾਜਿਲਕਾ ਨੇ ਦੂਜਾ, ਛਿੰਦਰਪਾਲ ਕੌਰ ਕਬੂਲਸ਼ਾਹ ਨੇ ਤੀਜਾ, ਮੋਨਿਕਾ ਰਾਣੀ ਚੌਥਾ ਅਤੇ ਗਗਨ ਇੰਦਰ ਕੌਰ ਪੰਜਵੇਂ ਸਥਾਨ ਤੇ ਰਹੀਆਂ। ਇਸ ਮੌਕੇ ਜ਼ਿਲਾ ਖੇਡ ਅਫ਼ਸਰ ਬਲਵੰਤ ਸਿੰਘ , ਪ੍ਰਿੰਸੀਪਲ ਜਗਦੀਸ਼ ਮਦਾਨ, ਕੁਲਦੀਪ ਕੁਮਾਰ, ਪਰਵਿੰਦਰ ਸਿੰਘ, ਸਤਿੰਦਰ ਸਿੰਘ ਸੇਖੋਂ, ਰਜਿੰਦਰ ਵਿਖੌਣਾ, ਰਾਧੇ ਵਰਮਾ, ਮੈਡਮ ਸਤਿੰਦਰ ਕੌਰ, ਸਕੂਲ ਅਧਿਆਪਕਾ ਰੇਣੂਕਾ, ਗੁਲਸ਼ਨ ਮਦਾਨ, ਸਹਿਜਪਾਲ ਸਿੰਘ, ਰਮਨ ਕੁਮਾਰ, ਪ੍ਰਦੀਪ ਮੌਂਗਾ, ਨੀਰਜ ਭਾਸਕਰ ਡੀਪੀ, ਮੈਡਮ ਕਿਰਨ ਹਾਂਡਾ ਤੋਂ ਇਲਾਵਾ ਹਾਜਰ ਸਨ।
Check Also
ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …