Friday, February 14, 2025

ਬਠਿੰਡਾ ਸੀਟ ਤੋਂ ਭਾਰੀ ਮਤਾਂ ਨਾਲ ਜੇਤੂ ਹੋਵੇਗੀ ਬੀਬੀ ਬਾਦਲ

PPN100414
ਫਾਜਿਲਕਾ, 10 ਅਪ੍ਰੈਲ (ਵਿਨੀਤ ਅਰੋੜਾ)-   ਲੋਕਸਭਾ ਸੀਟ ਬਠਿੰੰਡਾ ਤੋਂ ਅਕਾਲੀ ਭਾਜਪਾ ਗਠਜੋੜ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਲਈ ਬਠਿੰਡਾ  ਦੇ ਸ਼ਹਿਰ ਬੁਢਲਾਡਾ ਵਿੱਚ ਸੋਈ  ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ  ਚੋਣ ਪ੍ਰਚਾਰ ਜਾਰੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਸੋਈ  ਦੇ ਜਿਲਾ ਪ੍ਰੈਸ ਸਕੱਤਰ ਨੇ ਦੱਸਿਆ ਕਿ ਸੋਈ ਦੇ ਜਿਲਾ ਫਾਜਿਲਕਾ  ਦੇ ਪ੍ਰਧਾਨ ਅਤੇ ਜੋਨ ਇਨਚਾਰਜ ਨਰਿੰਦਰ ਸਿੰਘ  ਸਵਨਾ ਦੀ ਅਗੁਵਾਈ ਵਿੱਚ ਸੋਈ  ਦੇ ਅਹੁਦੇਦਾਰਾਂ ਅਤੇ ਵਰਕਰ ਪੂਰੇ ਜੋਸ਼ ਨਾਲ ਪੰਜਾਬ  ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਪਤਨੀ ਅਤੇ ਬਠਿੰਡਾ ਲੋਕਸਭਾ ਸੀਟ ਤੋਂ ਅਕਾਲੀ ਭਾਜਪਾ ਗਠਜੋੜ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਲਈ ਜੁਟੇ ਹੋਏ ਹਨ ਜਿਸਦੇ ਤਹਿਤ ਉਨਾਂ ਨੇ ਬੁਢਲਾਢਾ  ਦੇ ਪਿੰਡ ਜੀਵਨ ਨਗਰ,  ਦਸ਼ਮੇਸ਼ ਨਗਰ, ਰਯੋਂਡ ਕਲਾਂ,  ਰਯੋਂਡ ਖੁਰਦ, ਬੀਰੇਵਾਲਾ ਡੋਗਰਾ,  ਸਇਦੇਵਾਲਾ,  ਸ਼ੇਰਖਾਨ ਵਾਲਾ ਆਦਿ ਪਿੰਡਾਂ ਵਿੱਚ ਬੀਬੀ ਬਾਦਲ ਲਈ ਮਤਦਾਨ  ਕਰਨ ਲਈ ਲੋਕਾਂ ਤੋਂ ਅਪੀਲ ਕੀਤੀ।ਉਨਾਂ ਨੇ ਕਿਹਾ ਕਿ ਲੋਕਸਭਾ ਸੀਟ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਭਾਰੀ ਮਤਾਂ ਨਾਲ ਜਿੱਤ ਪ੍ਰਾਪਤ ਕਰੇਗੀ ।ਇਸ ਮੌਕੇ ਉਨਾਂ  ਦੇ  ਨਾਲ ਜੀਵਨ ਨਗਰ  ਦੇ ਸਰਪੰਚ ਗੁਰਦੀਪ ਸਿੰਘ,  ਰਯੋਂਡ ਖੁਰਦ  ਦੇ ਸਰੰਪਚ ਸਿਕੰਦਰ ਸਿੰਘ,  ਦਸ਼ਮੇਸ਼ ਨਗਰ  ਦੇ ਸਰਪੰਚ ਬਲਕਾਰ ਸਿੰਘ,  ਰਯੋਂਡ ਕਲਾ ਦੇ ਸਾਬਕਾ ਸਰਪੰਚ ਅੰਗਰੇਜ ਸਿੰਘ,  ਸੁਖਦੇਵ ਸਿੰਘ,  ਐਡਵੋਕੇਟ ਰਣਦੀਪ ਸਿੰਘ,  ਵਰਿੰਦਰ ਸਿੰਘ,  ਕੁਲਵੰਤ ਸਿੰਘ,  ਅਜੈ ਛਿੰਪਾ, ਪੰਜ ਗੁਰਬਚਨ ਸਿੰਘ, ਪੰਚ ਬਲਵੀਰ ਸਿੰਘ  ਅਤੇ ਹੋਰ ਸੋਈ ਅਤੇ ਅਕਾਲੀ ਭਾਜਪਾ ਵਰਕਰ ਮੌਜੂਦ ਸਨ।

Check Also

ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …

Leave a Reply